
ਪੰਜਾਬੀ ਸਿਨੇਮਾ ਦਾ ਥੰਮ ਕਹੇ ਜਾਣ ਵਾਲੇ ਸੁਖਜਿੰਦਰ ਸ਼ੇਰਾ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਥੰਮ ਕਹੇ ਜਾਣ ਵਾਲੇ ਸੁਖਜਿੰਦਰ ਸ਼ੇਰਾ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਨੇ ਅਫ਼ਰੀਕੀ ਦੇਸ਼ ਯੁਗਾਂਡਾ ਵਿਖੇ 2 ਵਜੇ (ਭਾਰਤੀ ਸਮੇਂ ਅਨੁਸਾਰ) ਦੇ ਕਰੀਬ ਆਖਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ।
Sukhjinder Shera
ਦੱਸ ਦਈਏ ਕਿ ਪਾਲੀਵੁੱਡ ਫ਼ਿਲਮਾਂ ਦੀ ਗੱਲ ਹੋਵੇ ਤੇ ਸੁਖਜਿੰਦਰ ਸ਼ੇਰਾ ਦਾ ਨਾਂਅ ਨਾ ਆਵੇ, ਇਹ ਕਦੇ ਨਹੀਂ ਹੋ ਸਕਦਾ ਸੁਖਜਿੰਦਰ ਸਿੰਘ ਸ਼ੇਰਾ ਚੰਗੇ ਅਦਾਕਾਰ ਦੇ ਨਾਲ ਨਾਲ ਵਧੀਆ ਡਾਇਰੈਕਟਰ ਅਤੇ ਲੇਖਕ ਵੀ ਸਨ।
Sukhjinder Shera
ਜ਼ਿਕਰਯੋਗ ਹੈ ਕਿ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ 'ਯਾਰੀ ਜੱਟ ਦੀ' ਸੀ, ਉਹਨਾਂ ਦੀ ਇਹ ਫ਼ਿਲਮ ਸੁਪਰ ਡੁਪਰ ਹਿੱਟ ਰਹੀ ਅਤੇ ਦਰਸ਼ਕਾਂ ਨੇ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਵੀ ਕੀਤਾ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।