
ਤੁਹਾਡੇ ਸੁਪਨਿਆਂ ਲਈ ਪੱਕੀ ਟਿਕਟ ਲੈ ਕੇ ਆ ਰਿਹਾ ਹੈ ਸਮਾਰਟ ਵਰਲਡ
ਚੰਡੀਗੜ੍ਹ- ਸਮਾਰਟ ਵਰਲਡ ਐਡਵਾਈਜ਼ਰਜ਼ ਦੇ ਉਦਘਾਟਨ ਮੌਕੇ ਬੋਲਦਿਆਂ ਬਾਲੀਵੁੱਡ / ਹਾਲੀਵੁੱਡ ਪ੍ਰੋਡਕਸ਼ਨ ਦੇ ਜਾਣਕਾਰ ਚਿਹਰੇ, ਮੈਨੇਜਿੰਗ ਡਾਇਰੈਕਟਰ ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਆਪਣਾ ਵਿਚਾਰ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਉਹ ਪੰਜਾਬੀ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਵਿਸ਼ਵਵਿਆਪੀ ਮੌਕਿਆਂ ਦਾ ਲਾਭ ਲੈਣ ਲਈ ਨਿਰਦੇਸ਼ਤ ਕਰਨ ਲਈ ਪ੍ਰੇਰਿਤ ਕਰਦਾ ਹੈ।
File Photo
ਸਮਾਰਟ ਵਰਲਡ ਐਡਵਾਈਜ਼ਰ ਵੱਲੋਂ ਵਿਦਿਆਰਥੀਆਂ ਨੂੰ IELTS, PTE, ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਮੁੱਢਲੀ ਜਾਣਕਾਰੀ, ਵੀਜ਼ਾ ਕਾਉਂਸਲਿੰਗ, ਦੁਨੀਆ ਭਰ ਵਿਚ ਸਿੱਖਿਆ ਲਈ ਮੌਕੇ, ਯਾਤਰਾ ਲਈ ਤਿਆਰੀ ਅਤੇ ਵਿਦੇਸ਼ਾਂ ਵਿਚ ਜਾਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਮਾਰਟ ਵਰਲਡ ਐਡਵਾਈਜ਼ਰ ਨੂੰ ਬੈਂਕਿੰਗ, ਸਿੱਖਿਆ, ਮੀਡੀਆ ਅਤੇ ਮਨੋਰੰਜਨ ਆਦਿ ਖੇਤਰਾਂ ਵਿਚ ਮੁਹਾਰਤ ਹਾਸਲ ਕਰ ਚੁਕੇ ਤਜ਼ੁਰਬੇਕਾਰ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ।
File Photo
ਸਮਾਰਟ ਵਰਲਡ ਵਿਸ਼ਵਾਸ਼ ਅਤੇ ਪਾਰਦਰਸ਼ਤਾ ਨਾਲ ਵਿਦਿਆਰਥੀਆਂ ਨੂੰ ਸਹੀ ਮਾਰਗ ਦਰਸ਼ਨ ਦਿਖਾਉਂਦੇ ਹਨ ਤਾਂ ਜੋ ਉਹ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿ ਵੱਡੇ ਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰ ਸਕਣ ਤੇ ਅਪਣਾ ਭਵਿੱਖ ਸੁਧਾਰ ਸਕਣ। ਮਸ਼ਹੂਰ ਹਸਤੀ ਜਿਨ੍ਹਾਂ ਨੂੰ ਪੀ ਕੇ ਸਰ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੂੰ ਵਾਈਪੀਐਸ ਵਿਚ ਅੰਗਰੇਜ਼ੀ ਸਿਖਾਉਣ ਦਾ 35 ਸਾਲਾਂ ਦਾ ਤਜ਼ਰਬਾ ਹੈ ਉਹ ਆਪਣੇ ਹੁਨਰ ਦਾ ਇਸਤੇਮਾਲ ਕਰ ਕੇ ਅੰਗ੍ਰੇਜ਼ੀ ਬੋਲਣ ਦੇ ਹੁਨਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਦਾਨ ਕਰਦੇ ਹਨ।
File Photo
ਇਸ ਤੋਂ ਇਲਾਵਾ, ਸਮਾਰਟ ਵਰਲਡ ਦੇ ਮੁੱਖ ਮਹਿਮਾਨ ਬਿਨੂੰ ਢਿੱਲੋਂ ਨੇ ਗੁਲਜ਼ਾਰ ਇੰਦਰ ਚਾਹਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਦੇਖਭਾਲ ਕਰਨ ਲਈ ਉਹਨਾਂ ਦੀ ਪਹੁੰਚ ਵਿੱਚ ਇਕ ਵੱਖਰੀ ਹਿੰਮਤ ਹੈ। ਬਿਨੂੰ ਢਿੱਲੋਂ ਨੇ ਭਾਵੁਕ ਹੁੰਦੇ ਹੋਏ ਗੁਲਜ਼ਾਰ ਸਿੰਘ ਚਹਿਲ, ਹਰਿੰਦਰ ਸਿੰਘ ਚਹਿਲ, ਆਈਪੀਐੱਸ, ਸਾਬਕਾ ਡੀਆਈਜੀ ਪੰਜਾਬ ਪੁਲਿਸ ਦੁਆਰਾ ਦਿੱਤੀਆਂ ਗਈਆਂ ਉਨ੍ਹਾਂ ਦੀ ਬੇਮਿਸਾਲ ਨਿਰਸਵਾਰਥ ਸੇਵਾਵਾਂ ਦੇ ਕਿੱਸੇ ਵੀ ਸੁਣਾਏ।
File Photo
ਬਿਨੂੰ ਨੇ ਅੱਗੇ ਚਾਹਲ ਨੂੰ ਨਸ਼ਾ ਮੁਕਤ ਪ੍ਰੋਗਰਾਮ ਦੇ ਮੋਢੀ ਹੋਣ ਦਾ ਸਿਹਰਾ ਵੀ ਦਿੱਤਾ। ਜਿਸ ਨੂੰ JAGO NASHE TYAGO ਅਤੇ DAUDTA PUNJAB ਹੈ।
ਆਪਣੇ ਸੰਖੇਪ ਸੰਬੋਧਨ ਵਿਚ, ਐਮ.ਡੀ. ਦੇ ਪਿਤਾ ਸ: ਹਰਿੰਦਰ ਸਿੰਘ ਚਾਹਲ ਨੇ ਪ੍ਰੈਸ ਨੂੰ ਜਾਣੂ ਕਰਾਇਆ ਕਿ ਉਹ ਕਿਸ ਤਰ੍ਹਾਂ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਸਾਰਿਆਂ ਦੀ ਮਦਦ ਕਰਦੇ ਹਨ। ਜਿਨ੍ਹਾਂ ਦੇ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਵਿਦੇਸ਼ ਜਾਣ ਜਾਂ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ ਦੇ ਆਪਣੇ ਸੁਪਨਿਆਂ ਦਾ ਇੱਥੇ ਭਾਰਤ ਵਿਚ ਪੂਰਾ ਕਰਨ ਲਈ ਕੋਈ ਸਾਧਨ ਨਹੀਂ ਹੈ।