
ਦੀਵਾਲੀ ਮੌਕੇ ਦਿਖਾਉਣਗੇ ‘ਵਾਰਿਸ’ ਦਾ ਚਿਹਰਾ
Kulhad Pizza Couple Latest Video News: ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੀ ਫਿਰ ਤੋਂ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਰਹੀ ਹੈ। ਵੀਡੀਉ ਵਾਇਰਲ ਹੋਣ ਤੋਂ ਬਾਅਦ ਜੋੜੇ ਨੇ ਕੁੱਝ ਦਿਨਾਂ ਲਈ ਅਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰ ਲਿਆ ਸੀ ਪਰ ਹਾਲ ਹੀ ਵਿਚ ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਣੇ ਨਵਜੰਮੇ ਬੱਚੇ ਵਾਰਿਸ ਨਾਲ ਇਕ ਵੀਡੀਉ ਸ਼ੇਅਰ ਕੀਤੀ ਹੈ।
ਹਾਲਾਂਕਿ ਅਜੇ ਤਕ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਜੋੜੇ ਨੇ ਕਿਹਾ- ਦੀਵਾਲੀ ਵਾਲੇ ਦਿਨ ਬੱਚੇ ਦਾ ਮੂੰਹ ਦਿਖਾਉਣਗੇ। ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵਲੋਂ ਜਾਰੀ ਕੀਤੀ ਗਈ ਵੀਡੀਉ ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿਤਾ। ਉਨ੍ਹਾਂ ਇਹ ਵੀ ਕਿਹਾ- ਹੁਣ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿਣਗੇ।
ਇਸ ਦੇ ਨਾਲ ਹੀ ਹਾਲ ਹੀ ਵਿਚ ਕੁੱਲ੍ਹੜ ਪੀਜ਼ਾ ਜੋੜੀ ਨੇ ਸਨੈਪਚੈਟ ਉਤੇ ਐਂਟਰੀ ਮਾਰੀ ਸੀ। ਇਸ ਸਬੰਧੀ ਸਹਿਜ ਅਰੋੜਾ ਨੇ ਇਕ ਪੋਸਟ ਵੀ ਸਾਂਝੀ ਕੀਤੀ। ਸਨੈਪਚੈਟ ਸਟੋਰੀ ਵਿਚ ਸਹਿਜ ਅਰੋੜਾ ਨੇ ਲਿਖਿਆ ਕਿ ਤਾਜ਼ਾ ਅਪਡੇਟਸ ਲਈ ਸਾਨੂੰ ਅਪਣੀ ਸਨੈਪਚੈਟ ਉਤੇ ਐਡ ਕਰੋ।
ਦੱਸ ਦੇਈਏ ਕਿ ਹਾਲ ਹੀ ਵਿਚ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਅਪਣੀ ਇਕ ਵੀਡੀਉ ਨੂੰ ਲੈ ਕੇ ਚਰਚਾ ਵਿਚ ਆਇਆ ਸੀ, ਜਿਸ ਦੇ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ। ਇਸ ਦੌਰਾਨ ਸਹਿਜ ਅਰੋੜਾ ਨੇ ਲੋਕਾਂ ਨੂੰ ਵੀਡੀਉ ਵਾਇਰਲ ਨਾ ਕਰਨ ਦੀ ਅਪੀਲ ਕੀਤੀ ਸੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਇਹ ਜੋੜੀ ਅਪਣੇ ਅਤੀਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਤੇ ਦਿਨੀਂ ਇਹ ਜੋੜੀ ਅਪਣੇ ਨਵਜੰਮੇ ਬੱਚੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਨਤਮਸਤਕ ਹੋਈ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਕਰਵਾ ਚੌਥ ਮੌਕੇ ਇੰਸਟਾਗ੍ਰਾਮ ਉਤੇ ਰੀਲ ਵੀ ਸ਼ੇਅਰ ਕੀਤੀ ਸੀ।