ਦਲਜੀਤ ਦਾ ਇਕ ਹੋਰ ਬਾਕਮਾਲ ਹੁਨਰ ਆਇਆ ਸਾਹਮਣੇ   
Published : Oct 7, 2019, 1:15 pm IST
Updated : Oct 7, 2019, 1:15 pm IST
SHARE ARTICLE
Diljit dosanjh playing tumbi with vijay yamla
Diljit dosanjh playing tumbi with vijay yamla

ਉਸ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2000 ਵਿਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ।

ਜਲੰਧਰ: ਦਲਜੀਤ ਸਿੰਘ ਦੁਸਾਂਝ, ਇੱਕ ਭਾਰਤੀ ਅਦਾਕਾਰ, ਗਾਇਕ, ਟੈਲੀਵਿਜ਼ਨ ਪੇਸ਼ਕਰਤਾ ਅਤੇ ਇੰਟਰਨੈਟ ਸ਼ਖਸ਼ੀਅਤ ਹੈ। ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ। ਉਹ ਪੰਜਾਬੀ ਸੰਗੀਤ ਉਦਯੋਗ ਦੇ ਪ੍ਰਮੁੱਖ ਕਲਾਕਾਰਾਂ ਵਿਚੋਂ ਇਕ ਵਜੋਂ ਜਾਣਿਆ ਜਾਂਦਾ ਹੈ। ਉਸਨੇ ਪੰਜਾਬੀ ਸਿਨਮੇ ਵਿੱਚ 'ਜੱਟ ਐਂਡ ਜੂਲੀਅਟ', ਜੱਟ ਐਂਡ ਜੂਲੀਅਟ ੨, ਪੰਜਾਬ 1984, ਸਰਦਾਰ ਜੀ, 'ਅੰਬਰਸਰੀਆ', ਸਰਦਾਰ ਜੀ-2 ਅਤੇ ਸੁਪਰ ਸਿੰਘ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ, ਜੋ ਕਿ ਇਤਿਹਾਸ ਦੀਆਂ ਸਭ ਤੋਂ ਸਫਲ ਪੰਜਾਬੀ ਫਿਲਮਾਂ ਵਿੱਚੋਂ ਹਨ।

Daljit Dosanjh Daljit Dosanjh

ਉਸ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2000 ਵਿਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ। ਉਸ ਨੇ 2016 ਵਿਚ ਉੜਤਾ ਪੰਜਾਬ ਫਿਲਮ ਨਾਲ ਆਪਣੀ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਜਿਸ ਲਈ ਉਸ ਨੇ ਸਭ ਤੋਂ ਵਧੀਆ ਪੁਰਸ਼ ਸ਼ੁਰੂਆਤ ਲਈ ਫਿਲਮਫੇਅਰ ਅਵਾਰਡ ਹਾਸਲ ਕੀਤਾ। ਪਰ ਅੱਜ ਉਹਨਾਂ ਦਾ ਇਕ ਹੋਰ ਹੁਨਰ ਸਾਹਮਣੇ ਆਇਆ ਹੈ।

Daljit Dosanjh Daljit Dosanjh

ਦਲਜੀਤ ਦੋਸਾਂਝ ਨੇ ਅਪਣੇ ਇੰਸਟਾਗ੍ਰਾਮ ਤੇ ਇਕ ਵੀਡੀਉ ਸਾਂਝੀ ਕੀਤੀ ਹੈ ਜਿਸ ਵਿਚ ਦਲਜੀਤ ਯਮਲਾ ਜੱਟ ਦੇ ਪੋਤੇ ਵਿਜੇ ਯਮਲਾ ਨਾਲ ਤੂੰਬੀ ਵਜਾਉਂਦੇ ਨਜ਼ਰ ਆ ਰਹੇ ਹਨ। ਉੱਥੇ ਹੀ ਵਿਜੇ ਯਮਲਾ ਢੱਡ ਨਾਲ ਕਮਾਲ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਜੋੜੀ ਫ਼ਿਲਮ ਦੇ ਸੈੱਟ ਤੋਂ ਦਲਜੀਤ ਦੋਸਾਂਝ ਵਿਜੇ ਯਮਲਾ ਨਾਲ ਅਜਿਹੀਆਂ ਵੀਡੀਉਜ਼ ਦਰਸ਼ਕਾਂ ਨਾਲ ਸਾਂਝੀਆਂ ਕਰ ਚੁੱਕੇ ਹਨ।

ਦਸ ਦਈਏ ਕਿ ਦਲਜੀਤ ਦੋਸਾਂਝ ਨੂੰ ਬਹੁਤ ਘਟ ਇਸ ਤਰ੍ਹਾਂ ਤੂੰਬੀ ਵਜਾਉਂਦੇ ਦੇਖਿਆ ਹੋਵੇਗਾ। ਉਹਨਾਂ ਦੇ ਚਹੇਤੇ ਇਸ ਵੀਡੀਉ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਦਲਜੀਤ ਦੋਸਾਂਝ ਨੇ ਇਹ ਵੀਡੀਉ ਅਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਜੋੜੀ ਦੇ ਸੈੱਟ ਤੋਂ ਸਾਂਝੀ ਕੀਤੀ ਹੈ ਜੋ ਕਿ ਰਿਧਮ ਬੁਆਏਜ਼ ਦੇ ਬੈਨਰ ਹੇਠ ਬਣ ਰਹੀ ਹੈ। ਇਹ ਫ਼ਿਲਮ ਅਗਲੇ ਸਾਲ ਵੱਡੇ ਪਰਦੇ ਤੇ ਦੇਖਣ ਨੂੰ ਮਿਲਣ ਵਾਲੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement