ਮਰਹੂਮ ਦੀਪ ਸਿੱਧੂ ਅਤੇ ਸੁਖਦੇਵ ਸੁੱਖ ਦੇ ਹੱਸਦੇ ਚਿਹਰੇ ਨੇ ਫ਼ਿਲਮ ‘ਸਾਡੇ ਆਲੇ’ ਦੇ ਨਵੇਂ ਪੋਸਟਰ ਨੂੰ ਲਾਏ ਚਾਰ ਚੰਨ
Published : Apr 8, 2022, 8:53 pm IST
Updated : Apr 8, 2022, 8:53 pm IST
SHARE ARTICLE
Sade Aale Movie New Poster
Sade Aale Movie New Poster

ਸਾਗਾ ਸਟੂਡੀਓ ਵਲੋਂ ਅੱਜ ਪੰਜਾਬੀ ਫਿਲਮ ‘ਸਾਡੇ ਆਲੇ’ ਦਾ ਨਵਾਂ ਪੋਸਟਰ ਲਾਂਚ ਕੀਤਾ ਗਿਆ| ਇਸ ਪੋਸਟਰ ਨੇ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ|

 

ਚੰਡੀਗੜ੍ਹ: ਸਾਗਾ ਸਟੂਡੀਓ ਵਲੋਂ ਅੱਜ ਪੰਜਾਬੀ ਫਿਲਮ ‘ਸਾਡੇ ਆਲੇ’ ਦਾ ਨਵਾਂ ਪੋਸਟਰ ਲਾਂਚ ਕੀਤਾ ਗਿਆ| ਇਸ ਪੋਸਟਰ ਨੇ ਲਾਂਚ ਹੋਣ ਦੇ ਨਾਲ ਹੀ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ| ਪੋਸਟਰ ਕਾਫੀ ਪ੍ਰਭਾਵਸ਼ਾਲੀ ਹੈ ਤੇ ਫਿਲਮ ਦੀ ਸੰਜੀਦਗੀ ਨੂੰ ਦਰਸਾ ਰਿਹਾ ਹੈ| ਪਿਛਲੇ ਪੋਸਟਰ ਵਿਚ ਦੋਸਤੀ ਭਾਈਚਾਰੇ ਅਤੇ ਖੇਡਾਂ ਉੱਪਰ ਅਧਾਰਿਤ ਪਰਤੀਤ ਹੋਣ ਵਾਲੀ ਇਹ ਫਿਲਮ, ਅੱਜ ਰਿਲੀਜ਼ ਹੋਣ ਦੇ ਨਾਲ ਹੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ|

Deep SidhuDeep Sidhu

ਪੋਸਟਰ ਵਿੱਚ ਮੁੱਖ ਕਿਰਦਾਰ ਦੇ ਰੂਪ ਵਿੱਚ ਮੌਜੂਦ ਦੀਪ ਸਿੱਧੂ ਅਤੇ ਸੁਖਦੀਪ ਸੁੱਖ ਦੀ ਫਟੀ ਹੋਈ ਤਸਵੀਰ ਅਤੇ ਬੰਦੂਕ ਦੀ ਮੌਜੂਦਗੀ ਇਸ ਫਿਲਮ ਦੇ ਸੰਜੀਦਾ ਹਿੱਸੇ ਵੱਲ ਇਸ਼ਾਰਾ ਕਰਦੀ ਹੈ| ਇਸ ਦੇ ਨਵੇਂ ਪੋਸਟਰ ਨੇ ਸਭ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਫਿਲਮ ਕਿਸ ਤੱਥ ਉੱਤੇ ਅਧਾਰਿਤ ਹੈ| ਕੀ ਇਹ ਭਰਾ ਹਨ? ਕੀ ਇਹ ਦੋਸਤ ਹਨ? ਮਾਸੂਮ ਅਥਲੀਟ ਹਨ ਜੋ ਅਪਰਾਧਕ ਗਤੀਵਿਧੀ ਵਿੱਚ ਫਸ ਜਾਂਦੇ ਹਨ? ਜਾਂ ਫੇਰ ਇਹ ਇੱਕ ਅਜਿਹੀ ਖੇਡ ’ਤੇ ਅਧਾਰਿਤ ਫ਼ਿਲਮ ਹੈ ਜਿਸ ਦਾ ਅੰਤ ਬਹੁਤ ਭਿਆਨਕ ਹੈ?

Sade AaleSade Aale

ਮਰਹੂਮ ਦੀਪ ਸਿੱਧੂ ਅਤੇ ਸੁਖਦੇਵ ਸੁੱਖ ਦੇ ਹੱਸਦੇ ਹੋਏ ਚਿਹਰੇ ਇਸ ਫਿਲਮ ਦੇ ਪੋਸਟਰ ਨੂੰ ਚਾਰ ਚੰਦ ਲਗਾ ਰਹੇ ਹਨ, ਉਮੀਦ ਕੀਤੀ ਜਾ ਸਕਦੀ ਹੈ ਕਾਸਟ ਨੇ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਿਭਾਇਆ ਹੈ ਤੇ ਆਪਣੇ ਕਿਰਦਾਰਾਂ ਦੇ ਨਾਲ ਨਿਆਂ ਕੀਤਾ ਹੈ| ਫਿਲਮ ਦੀ ਸ਼ੂਟਿੰਗ 2019 ਵਿਚ ਪੂਰੀ ਕਰ ਲਈ ਗਈ ਸੀ ਪਰ ਕੋਵਿਡ-19 ਵਰਗੀਆਂ ਸਮੱਸਿਆਵਾਂ ਦੇ ਚੱਲਦੇ ਫਿਲਮ ਦੀ ਤਰੀਕ ਅੱਗੇ ਵਧਦੀ ਗਈ| ਫਿਲਮ ਦਾ ਟਰੇਲਰ ਆਉਣ ਵਾਲੇ ਕੁਝ ਦਿਨਾਂ ਵਿੱਚ ਰਿਲੀਜ਼ ਕੀਤਾ ਜਾਏਗਾ|

Sade Aale
Sade Aale

ਸੰਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਯੂਨੀਸਿਸ ਇਂਫ਼ੋਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਦੁਆਰਾ ਡਿਜੀਟਲ ਡਿਸਟਰੀਬਿਊਸ਼ਨ ਕੀਤੀ ਜਾ ਰਹੀ ਹੈ| ਸਾਗਾ ਸਟੂਡਿਓ ਪੰਜਾਬੀ ਫਿਲਮ ਜਗਤ ਦੇ ਵਿੱਚ ਇੱਕ ਅਲੱਗ ਪਹਿਚਾਣ ਬਣਾ ਚੁੱਕਾ ਹੈ| ਕਾਮੇਡੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਹੀ ਸ਼ਾਨਦਾਰ ਸੰਜੀਦਾ ਫਿਲਮਾਂ ਦਰਸ਼ਕਾਂ ਵਿਚ ਸਾਗਾ ਸਟੂਡੀਓ ਦੁਆਰਾ ਰਿਲੀਜ਼ ਕੀਤੀਆਂ ਗਈਆਂ ਹਨ| ਸਾਗਾ ਮਿਊਜ਼ਿਕ ਨੇ ਦੱਸਿਆ ਕਿ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ ਅਤੇ ਇਸ ਦੇ ਸ਼ਾਨਦਾਰ ਗਾਣੇ ਦਰਸ਼ਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣਗੇ|

Deep SidhuDeep Sidhu

ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਅਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਘਾੜਦੀ ਆਪਣੀ ਫ਼ਿਲਮ 'ਸਾਡੇ ਆਲ਼ੇ'। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾਕੇ ਰੱਖੀ ਹੈ। ‘ਸਾਡੇ ਆਲੇ’ ਉਸੇ ਖ਼ੂਬਸੂਰਤੀ ਦਾ ਜਸ਼ਨ ਹੈ। ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਵਿੱਚ ਲੱਗੇ ਹੋਏ ਹਨ। ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ| ਆਉਣ ਵਾਲੇ ਦਿਨਾਂ ਵਿਚ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਵੇਗਾ|

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement