
ਬਾਲੀਵੁਡ ਅਦਾਕਾਰਾ ਸੁਰਵੀਨ ਚਾਵਲਾ ਨੇ ਕੁੱਝ ਮਹੀਨੇ ਪਹਿਲਾਂ ਆਪਣੇ ਵਿਆਹੇ ਹੋਣ ਦੀ ਖਬਰ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਹੁਣ ਇਕ ਹੋਰ ਖੁਲਾਸਾ ...
ਮੁੰਬਈ (ਭਾਸ਼ਾ) :- ਬਾਲੀਵੁਡ ਅਦਾਕਾਰਾ ਸੁਰਵੀਨ ਚਾਵਲਾ ਨੇ ਕੁੱਝ ਮਹੀਨੇ ਪਹਿਲਾਂ ਆਪਣੇ ਵਿਆਹੇ ਹੋਣ ਦੀ ਖਬਰ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਹੁਣ ਇਕ ਹੋਰ ਖੁਲਾਸਾ ਕੀਤਾ ਹੈ। ਸੁਰਵੀਨ ਨੇ ਕਿਹਾ ਕਿ ਉਹ ਗਰਭਵਤੀ ਹੈ ਅਤੇ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਇੰਤਜਾਰ ਕਰ ਰਹੀ ਹੈ। ਆਪਣੀ ਗਰਭਵਤੀ ਹੋਣ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਇੰਸਟਾਗਰਾਮ ਉਤੇ ਇਕ ਪੋਸਟ ਸ਼ੇਅਰ ਕੀਤਾ, “ਜੀਵਨ ਵਿਚ ਜਦੋਂ ਜੋ ਘਟਨਾ ਹੁੰਦੀ ਹੈ, ਉਦੋਂ ਉਹ ਘਟਿਤ ਹੁੰਦਾ ਹੈ। ਸੁਰਵੀਨ ਨੇ ਲਿਖਿਆ ਹੁਣ ਇਹ ਇਸ ਪਲ ਵਿਚ ਹੋ ਰਿਹਾ ਹੈ।
ਸਾਡੇ ਖੁਸ਼ਹਾਲ ਜੀਵਨ ਵਿਚ ਹੁਣ ਹੋਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ। ਸੁਰਵੀਨ ਨੇ ਕਿਹਾ ਹੁਣ ਚਮਤਕਾਰ ਹੋਣ ਵਾਲਾ ਹੈ। ਇਸ ਚਮਤਕਾਰ ਨੂੰ ਜੀਵਨ ਕਹਿੰਦੇ ਹਨ। ਮੇਰੇ ਅੰਦਰ ਨਵਾਂ ਜੀਵਨ ਪਲ ਰਿਹਾ ਹੈ। ਇਸ ਸੁਨੇਹੇ ਦੇ ਨਾਲ ਸੁਰਵੀਨ ਨੇ ਆਪਣੇ ਪਤੀ ਅਤੇ ਬਿਜਨੇਸਮੈਨ ਅਕਸ਼ੈ ਠੱਕਰ ਦੇ ਨਾਲ ਆਪਣੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਸੁਰਵੀਨ ਚਾਵਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੀਰੀਅਲ 'ਕਹੀਂ ਤੋਂ ਹੋਗਾ' ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਸਕ ਦਾ ਕਿਰਦਾਰ 'ਕਸੌਟੀ ਜਿੰਦਗੀ ਕੀ' ਸੀਰੀਅਲ ਵਿਚ ਵੀ ਮੁੱਖ ਭੂਮਿਕਾ ਵਿਚ ਨਜ਼ਰ ਆਈ।
ਰਿਆਲਿਟੀ ਡਾਂਸ ਸ਼ੋਅ 'ਏਕ ਖਿਲਾੜੀ ਏਕ ਹੁਸੀਨਾ' ਵਿਚ ਉਹ ਕ੍ਰਿਕੇਟ ਖਿਡਾਰੀ ਸ਼ਰੀਸੰਤ ਦੇ ਨਾਲ ਜੋੜੀ ਵਿਚ ਸੀ, ਸੁਰਵੀਨ ਨੇ ਸੋਨੀ ਟੀਵੀ ਦੇ ਕਾਮੇਡੀ ਸਰਕਸ ਦੇ ਸੁਪਰਸਟਾਰਸ ਦੀ ਮੇਜਬਾਨੀ ਵੀ ਕੀਤੀ ਹੈ। ਸੁਰਵੀਨ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ ਅਤੇ ਉਹ ਨੇਟਫਲਿਕਸ ਵੇਬ ਸੀਰੀਜ ਸੈਕਰੇਡ ਗੇਮ ਵਿਚ ਨਵਾਜੁੱਦੀਨ ਸਿੱਦੀਕੀ ਦੇ ਨਾਲ ਨਜ਼ਰ ਆਈ ਸੀ।
34 ਸਾਲ ਦੀ ਸੁਰਵੀਨ ਚਾਵਲਾ ਬਾਲੀਵੁਡ ਦੇ ਨਾਲ ਹੀ ਪੰਜਾਬੀ ਅਤੇ ਸਾਉਥ ਸਿਨੇਮਾ ਵਿਚ ਵੀ ਐਕਟਿਵ ਰਹੀ ਹੈ ਅਤੇ ਉਨ੍ਹਾਂ ਨੇ ਉੱਥੇ ਕਈ ਫਿਲਮਾਂ ਵੀ ਕੀਤੀਆਂ ਹਨ। 'ਹੇਟ ਸਟੋਰੀ 2' ਅਤੇ 'ਪਾਰਚਡ' ਵਰਗੀ ਸ਼ਾਨਦਾਰ ਫਿਲਮਾਂ ਅਤੇ ਸੇਕਰੇਡ ਗੇਮ ਵਰਗੀ ਧਮਾਕੇਦਾਰ ਸੀਰੀਜ ਵਿਚ ਨਜ਼ਰ ਆ ਚੁਕੀ ਬਾਲੀਵੁਡ ਅਦਾਕਾਰ ਸੁਰਵੀਨ ਚਾਵਲਾ ਨੇ ਬਹੁਤ ਹੀ ਕਿਊਟ ਅੰਦਾਜ ਵਿਚ ਗਰਭਵਤੀ ਹੋਣ ਦੀ ਖਬਰ ਆਪਣੇ ਫੈਂਸ ਨੂੰ ਦਿੱਤੀ ਹੈ।