ਮਾਂ ਚਰਨ ਕੌਰ ਨੇ ਆਪਣੇ ਛੋਟੇ ਪੁੱਤ ਨੂੰ ਲਗਾਇਆ ਵਟਨਾ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਇਕ ਝਲਕ ਵੇਖਣ ਲਈ ਪ੍ਰਸੰਸ਼ਕ ਬੇਤਾਬ ਰਹਿੰਦੇ ਹਨ। ਬੀਤੇ ਦਿਨੀਂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਛੋਟੇ ਭਰਾ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਸੀ।
ਪਹਿਲੀ ਤਸਵਰੀ ਵਿਚ ਛੋਟੇ ਸਿੱਧੂ ਦੇ ਦਸਤਾਰ ਸਜਾਈ ਹੋਈ ਸੀ। ਛੋਟੇ ਸਿੱਧੂ ਦੀ ਪਹਿਲੀ ਫੋਟੋ ਆਉਂਦਿਆਂ ਹੀ ਪ੍ਰਸੰਸ਼ਕ ਖੁਸ਼ੀ ਨਾਲ ਝੂਮ ਉੱਠੇ। ਅੱਜ ਛੋਟੇ ਸਿੱਧੂ ਦੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ।
ਜਿਸ ਵਿਚ ਮਾਤਾ ਚਰਨ ਕੌਰ ਆਪਣੇ ਪੁੱਤ ਨੂੰ ਸ਼ਗਨ ਵਿਹਾਰ ਕਰਦੀ ਨਜ਼ਰ ਆ ਰਹੀ ਹੈ। ਦਰਅਸਲ ਸਿੱਧੂ ਮੂਸੇਵਾਲਾ ਦੇ ਮਾਮੇ ਦੇ ਮੁੰਡਾ ਦਾ ਵਿਆਹ ਸੀ ਤੇ ਇਸੇ ਖੁਸ਼ੀ ਵਿਚ ਮਾਂ ਚਰਨ ਕੌਰ ਨੇ ਆਪਣੇ ਛੋਟੇ ਪੁੱਤ ਨੂੰ ਵਟਨਾ ਲਗਾਇਆ।