Singer R Nait's Show: ਜਾਨੀ ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ
Big accident during singer R Nait's show: ਮਲੋਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਗਾਇਕ ਆਰ ਨੇਤ ਦੇ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਸ਼ੋਅ ਦੌਰਾਨ ਲੋਕ ਟੈਂਟ 'ਤੇ ਚੜ੍ਹ ਗਏ ਸਨ। ਜਿਸ ਦੌਰਾਨ ਟੈਂਟ ਡਿੱਗ ਪਿਆ।
ਹਾਦਸੇ ਵਿਚ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਕਿ ਮਲੋਟ ਵਿਚ ਕਿਸਾਨ ਮੇਲੇ ਦੌਰਾਨ ਪੰਜਾਬੀ ਕਲਾਕਾਰ ਆਰ ਨੇਤ ਦਾ ਅਖਾੜਾ ਚੱਲ ਰਿਹਾ ਸੀ, ਇਸ ਦੌਰਾਨ ਕੁੱਝ ਵਿਅਕਤੀ ਇੱਕ ਨਾਲ ਲੱਗੇ ਟੈਂਟ ਉੱਪਰ ਚੜ੍ਹ ਗਏ। ਜ਼ਿਆਦਾ ਲੋਕ ਚੜ੍ਹਨ ਨਾਲ ਟੈਂਟ ਅਚਾਨਕ ਡਿੱਗ ਪਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਵੀਡੀਓ ਤੇਜ਼ੀ ਨਾਲ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੇਖੋਂ ਵੀਡੀਓ
ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਟੈਂਟ ‘ਤੇ ਚੜ੍ਹੇ ਲੋਕਾਂ ਨੂੰ ਨੀਚੇ ਉਤਰਨ ਦੀ ਅਪੀਲ ਵੀ ਕੀਤੀ ਗਈ, ਪਰ ਲੋਕਾਂ ਨੇ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲੋਕਾਂ ਨੇ ਟੈਂਟ ‘ਤੇ ਚੜ੍ਹਨਾ ਜਾਰੀ ਰੱਖਿਆ। ਜਿਸ ਕਾਰਨ ਅਚਾਨਕ ਟੈਂਟ ਡਿੱਗ ਗਿਆ ਤੇ ਉਸ ‘ਤੇ ਬੈਠੇ ਲੋਕ ਨੀਚੇ ਡਿੱਗ ਗਏ। ਜਿਸ ਕਾਰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।