
ਇਸ ਫਿਲਮ ਦੇ ਕਹਾਣੀ ਲੇਖਕ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਹਨ
ਜਲੰਧਰ: ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਅਤੇ ਲੋਕਾਂ ਦੇ ਹਰਮਨ ਪਿਆਰੇ ਕਲਕਾਰ ਹਨ ਜੋ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਸਿਨੇਮਾ ਦੀ ਬੁਲੰਦੀ ਲਈ ਬੜਾ ਅਹਿਮ ਯੋਗਦਾਨ ਪਾ ਰਹੇ ਹਨ। ਹਾਲ ਹੀ ਵਿਚ ਇਸ ਫ਼ਿਲਮ ਨਵਾਂ ਗੀਤ ‘ਕੁੱਛ ਬੋਲ ਵੇ’ ਹੋ ਚੁਕਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਗੀਤ ਦੇ ਵਿਊਜ਼ ਵੀ ਬਹੁਤ ਅੱਗੇ ਜਾ ਰਹੇ ਹਨ।
New song Kush Bol Veਇਸ ਗੀਤ ਨੂੰ ਅਫਸਾਨਾ ਖਾਨ ਨੇ ਅਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਬੋਲ ਦਿੱਤੇ ਹਨ ਜਾਨੀ ਨੇ ਅਤੇ ਇਸ ਗਾਣੇ ਦਾ ਮਿਊਜ਼ਿਕ ਡਾਇਮੰਡਸਟਾਰ ਵਰਲਡਵਾਈਡ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੀਆਂ ਵੀਡੀਊਜ਼ ਤੁਹਾਨੂੰ ਯਿਊਟਿਊਬ ਤੇ ਮਿਲ ਜਾਣਗੀਆਂ। ਇਸ ਤੋਂ ਇਲਾਵਾ ਬੀਨੂੰ ਢਿੱਲੋਂ ਦੇ ਇੰਸਟਾਗ੍ਰਾਮ ਤੇ ਵੀ ਉਪਲੱਭਧ ਹੈ। ਇਸ ਜੋੜੀ ਦੀ ਤਾਜ਼ਾ ਫਿਲਮ “ਝੱਲੇ” 15 ਨਵੰਬਰ ਨੂੰ ਪੰਜਾਬ ਅਤੇ ਵਿਦੇਸ਼ਾਂ ਵਿਚ ਇਕੋ ਸਮੇਂ ਰਿਲੀਜ਼ ਹੋ ਰਹੀ ਹੈ।
New song Kush Bol Veਪਿਛਲੇ ਦਿਨੀਂ ਜਾਰੀ ਹੋਏ ਇਸ ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਜਿਸ ਤਰ੍ਹਾਂ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਸਪੱਸ਼ਟ ਝਲਕਦਾ ਹੈ ਕਿ “ਕਾਲਾ ਸ਼ਾਹ ਕਾਲਾ” ਤੋਂ ਬਾਅਦ ਖੂਬਸੂਰਤ ਅਦਾਕਾਰਾਂ ਦੀ ਇਹ ਜੋੜੀ ਇਕ ਵਾਰ ਫੇਰ ਦਰਸ਼ਕਾਂ ਦੇ ਦਿਲਾਂ ਦੀ ਧੜਕਣ ਬਣਨ ਜਾ ਰਹੀ ਹੈ। ਕੈਨੇਡਾ ਅਤੇ ਅਮਰੀਕਾ ਵਿਚ ਇਸ ਫਿਲਮ ਦੇ ਡਿਸਟ੍ਰੀਬਿਊਟਰ ਲਵਪ੍ਰੀਤ ਸੰਧੂ ਲੱਕੀ (ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ) ਅਤੇ ਫਿਲਮ ਦੇ ਹੀਰੋ ਬੀਨੂੰ ਢਿੱਲੋਂ ਪਿਛਲੇ ਕਈ ਦਿਨਾਂ ਤੋਂ ਫਿਲਮ ਦੀ ਪ੍ਰਮੋਸ਼ਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।
New song Kush Bol Ve ਉਹ ਸਰੀ, ਵੈਨਕੂਵਰ ਤੋਂ ਇਲਾਵਾ ਕੈਲਗਰੀ, ਟੋਰਾਂਟੋ ਵਿਚ ਜਾ ਕੇ ਵੱਖ ਵੱਖ ਮਾਧਿਅਮਾਂ ਰਾਹੀਂ ਫਿਲਮ ਸਬੰਧੀ ਜਾਣਕਾਰੀ ਲੋਕਾਂ ਤੀਕ ਪੁਚਾ ਚੁੱਕੇ ਹਨ। ਬੀਨੂੰ ਢਿੱਲੋਂ ਅਤੇ ਲੱਕੀ ਸੰਧੂ ਨਾਲ ਅੱਜ ਏਥੇ ਫਿਲਮ ਸਬੰਧੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਬੀਨੂੰ ਢਿੱਲੋਂ ਨੇ ਬੜੇ ਹੀ ਆਤਮ-ਵਿਸ਼ਵਾਸ ਨਾਲ ਕਿਹਾ ਕਿ “ਝੱਲੇ” ਪੰਜਾਬੀ ਸਿਨੇਮਾ ਨੂੰ ਇਕ ਕਦਮ ਹੋਰ ਅੱਗੇ ਲੈ ਕੇ ਜਾਵੇਗੀ। ਇਸ ਫਿਲਮ ਵਿਚ ਵਿਲੱਖਣ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।
Binnu Dhillonਇਸ ਵਿਚਲੀ ਕਾਮੇਡੀ ਵਿਲੱਖਣ ਵੀ ਹੈ ਅਤੇ ਕੁਦਰਤੀ ਵੀ। ਬੇਹੱਦ ਮਨੋਰੰਜਨ ਨਾਲ ਭਰਪੂਰ ਇਹ ਇਕ ਪਰਿਵਾਰਕ ਫਿਲਮ ਹੈ। ਇਸ ਦੀ ਕਹਾਣੀ ਅਤੇ ਫਿਲਮਾਂਕਣ ਉਪਰ ਬੜੀ ਮਿਹਨਤ ਕੀਤੀ ਗਈ ਹੈ ਅਤੇ ਸਾਰੇ ਕਲਾਕਾਰਾਂ ਨੇ ਆਪੋ ਆਪਣਾ ਰੋਲ ਯਾਦਗਾਰੀ ਬਣਾਉਣ ਲਈ ਸਿਰਤੋੜ ਯਤਨ ਕੀਤੇ ਹਨ। ਫਿਲਮ ਦੇ ਡਿਸਟ੍ਰੀਬਿਊਟਰ ਲੱਕੀ ਸੰਧੂ ਨੇ ਦੱਸਿਆ ਕਿ ਇਹ ਇਕ ਕਾਮੇਡੀ ਫਿਲਮ ਹੈ, ਜਿਸ ਵਿਚ ਸਭ ਕੁਝ ਬੜਾ ਸਹਿਜ ਵਾਪਰਦਾ ਹੈ, ਕੁਝ ਵੀ ਗ਼ੈਰ-ਕੁਦਰਤੀ ਜਾਂ ਬੇਲੋੜਾ ਨਹੀ ਲੱਗਦਾ ਅਤੇ ਹਾਸਾ ਆਪਣੇ ਆਪ ਨਿਕਲਦਾ ਹੈ।
ਸਮੁੱਚਾ ਪਰਿਵਾਰ ਇਕੱਠੇ ਬੈਠ ਕੇ ਇਸ ਦਾ ਅਨੰਦ ਮਾਣ ਸਕਦਾ ਹੈ। ਦਮਦਾਰ ਕਹਾਣੀ ਅਤੇ ਬਹੁਤ ਹੀ ਆਹਲਾ ਥੀਮ। ਫਿਲਮ ਦਰਸਾਉਂਦੀ ਹੈ ਕਿ ਸੰਜੀਦਾ ਗੱਲ ਕਾਮੇਡੀ ਦੇ ਜ਼ਰੀਏ ਵੀ ਬਾਖੂਬੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ 15 ਨਵੰਬਰ ਨੂੰ ਕੈਨੇਡਾ ਅਤੇ ਅਮਰੀਕਾ ਵਿਚਲੇ ਉਨ੍ਹਾਂ ਸਾਰੇ ਸਿਨੇਮਾ ਘਰਾਂ ਵਿਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਨ੍ਹਾਂ ਸਿਨੇਮਾ ਘਰਾਂ ਵਿਚ ਅਕਸਰ ਪੰਜਾਬੀ ਫਿਲਮਾਂ ਲੱਗਦੀਆਂ ਹਨ।
Punjabi Movie Jhalleਇਸ ਫਿਲਮ ਦੇ ਕਹਾਣੀ ਲੇਖਕ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਹਨ, ਜਿਨ੍ਹਾਂ ਨੇ ਪਹਿਲੀ ਫਿਲਮ “ਕਾਲਾ ਸ਼ਾਹ ਕਾਲਾ” ਬਣਾਈ ਸੀ ਜਿਸ ਨੂੰ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ ਸੀ ਅਤੇ ਇਹ ਉਨ੍ਹਾਂ ਦੀ ਦੂਜੀ ਫਿਲਮ ਹੈ। ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਫਿਲਮ ਦਾ ਦਿਲਕਸ਼ ਸੰਗੀਤ ਗੁਰਨਾਮ ਭੁੱਲਰ ਦਾ ਹੈ ਅਤੇ ਦੋ ਗੀਤਾਂ ਨੂੰ ਉਸ ਨੇ ਸੁਰੀਲੇ ਸੁਰ ਵੀ ਦਿੱਤੇ ਹਨ ਜੋ ਇਨ੍ਹਾਂ ਦਿਨਾਂ ਵਿਚ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨਾਂ ਤੇ ਛਾਏ ਹੋਏ ਹਨ।
Punjabi Movie Jhalle ਫਿਲਮ ਦੇ ਹੋਰ ਕਲਾਕਾਰਾਂ ਵਿਚ ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ, ਪਵਨ ਮਲਹੋਤਰਾ, ਹਰਪ੍ਰੀਤ ਸੰਘਾ, ਗੁਰਿੰਦਰ ਡਿੰਪੀ ਅਤੇ ਬਨਿੰਦਰ ਬਨੀ ਨੇ ਵੀ ਆਪਣੀ ਅਦਾ ਦੇ ਜ਼ੌਹਰ ਦਿਖਾਏ ਹਨ। ਫਿਲਮ ਦੀ ਸ਼ੂਟਿੰਗ ਇੰਗਲੈਂਡ ਵਿਚ ਬਰਮਿੰਘਮ ਸ਼ਹਿਰ ਦੇ ਨੇੜੇ ਇਕ ਪਿੰਡ ਵਿਚ ਕੀਤੀ ਗਈ ਹੈ। ਫਿਲਮ ਦੇ ਹੋਰ ਕਲਾਕਾਰਾਂ ਵਿਚ ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ, ਪਵਨ ਮਲਹੋਤਰਾ, ਹਰਪ੍ਰੀਤ ਸੰਘਾ, ਗੁਰਿੰਦਰ ਡਿੰਪੀ ਅਤੇ ਬਨਿੰਦਰ ਬਨੀ ਨੇ ਵੀ ਆਪਣੀ ਅਦਾ ਦੇ ਜ਼ੌਹਰ ਦਿਖਾਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।