TikTok Star Noor ਦੇ ਘਰ ਦਾ ਪੈ ਗਿਆ ਲੈਂਟਰ Sandeep Toor ਹੋਇਆ ਭਾਵੁਕ ਤੇ ਦਿਖਾਈਆਂ ਤਸਵੀਰਾਂ
Published : Jun 12, 2020, 10:35 am IST
Updated : Jun 12, 2020, 10:49 am IST
SHARE ARTICLE
TikTok Noor Pollywood Punjabi singer
TikTok Noor Pollywood Punjabi singer

ਇਸ ਦੀਆਂ ਤਸਵੀਰਾਂ ਸੰਦੀਪ ਤੂਰ ਨੇ ਇਕ ਵੀਡੀਉ ਰਾਹੀਂ...

ਮੋਗਾ: ਟਿਕ ਟੋਕ ਸਟਾਰ ਨੂਰ ਬਾਰੇ ਦੱਸ ਦੇਈਏ ਕਿ ਟਿਕ ਟੋਕ ਨੂਰ ਅੱਜ ਕੱਲ੍ਹ ਸਭ ਥਾਈਂ ਛਾਈ ਹੋਈ ਹੈ। ਉਸ ਨੇ ਅਪਣੀਆਂ ਮਜ਼ਾਕੀਆ ਵੀਡੀਉਜ਼ ਨਾਲ ਲੋਕਾਂ ਨੂੰ ਹਸਾ ਹਸਾ ਕੇ ਲੋਕਾਂ ਦੇ ਦਿਲ ਜਿੱਤ ਲਏ ਹਨ। ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਤੇ ਨੂਰ ਦੇ ਸੁਪਨਿਆਂ ਦਾ ਘਰ ਲਗਭਗ ਬਣ ਹੀ ਗਿਆ ਹੈ।

Noor House House of Noor

ਇਸ ਦੀਆਂ ਤਸਵੀਰਾਂ ਸੰਦੀਪ ਤੂਰ ਨੇ ਇਕ ਵੀਡੀਉ ਰਾਹੀਂ ਸਾਂਝੀਆਂ ਕੀਤੀਆਂ ਹਨ। ਇਸ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਨੂਰ ਦੇ ਘਰ ਦਾ ਲੈਂਟਰ ਪੈ ਚੁੱਕਾ ਹੈ ਤੇ ਹੁਣ ਬਸ ਥੋੜੀ ਹੀ ਤਿਆਰੀ ਰਹਿ ਗਈ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਬਾ ਜਸਦੀਪ ਸਿੰਘ ਦਾ ਸਾਥ ਦੇਣ ਤਾਂ ਜੋ ਉਹ ਹੋਰ ਲੋਕਾਂ ਦੀ ਮਦਦ ਕਰ ਸਕਣ।

Sandeep ToorSandeep Toor

ਇਸ ਤੋਂ ਇਲਾਵਾ ਇਕ ਬੱਚੀ ਜੋ ਕਿ ਦਸਤਾਰ ਸਜਾ ਕੇ ਪਾਪੜ ਵੇਚਦੀ ਸੀ ਉਸ ਦਾ ਘਰ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਉਹ ਜਗਾਦਰੀ ਤੋਂ ਇੰਦਰਜੀਤ ਸਿੰਘ ਸਿੱਧੂ ਜੋ ਕੇ ਯੂਐਸਏ ਵਿਚ ਰਹਿੰਦੇ ਹਨ ਦਾ ਧੰਨਵਾਦ ਕਰਦੇ ਹਨ ਉਹਨਾਂ ਨੇ ਸੰਦੀਪ ਤੂਰ ਤੇ ਵਰੁਣ ਬਿੰਡਰ ਨੂੰ ਆਈਫੋਨ 11 ਪ੍ਰੋ ਮੈਕਸ ਲੈ ਕੇ ਦਿੱਤਾ ਹੈ।

Sikh Girl Sikh Girl

ਪਿੰਡ ਦੇ ਕਬੱਡੀ ਖਿਡਾਰੀ ਸਰਦਾਰ ਬਲਜਿੰਦਰ ਸਿੰਘ ਯੂ ਕੇ ਤੋਂ ਜਿਹਨਾਂ ਨੇ ਨੂਰ ਦੀ ਟੀਮ ਨੂੰ 30 ਹਜ਼ਾਰ ਰੁਪਏ ਭੇਜੇ ਹਨ। ਉਹਨਾਂ ਨੇ ਫੈਨਜ਼ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਦੀ ਸਪੋਰਟ ਨਾਲ ਹੀ ਉਹ ਇੱਥੇ ਤਕ ਪਹੁੰਚੇ ਹਨ ਤੇ ਨੂਰ ਦਾ ਘਰ ਤਿਆਰ ਹੋ ਰਿਹਾ ਹੈ। ਉਹ ਜਿੰਨੇ ਗਰੀਬ ਹਨ ਸ਼ਾਇਦ ਹੀ ਘਰ ਬਣ ਪਾਉਂਦਾ ਪਰ ਲੋਕਾਂ ਦੀ ਸਪੋਰਟ ਸਦਕਾ ਹੀ ਅਜਿਹਾ ਸੰਭਵ ਹੋ ਸਕਿਆ ਹੈ।

Baba Jasdeep Singh Baba Jasdeep Singh

ਇਸ ਤੋਂ ਇਲਾਵਾ ਉਹਨਾਂ ਨੇ ਬਾਬ ਜਸਦੀਪ ਸਿੰਘ ਜੀ ਦਾ ਵੀ ਬਹੁਤ ਧੰਨਵਾਦ ਕੀਤਾ ਕਿ ਉਹਨਾਂ ਨੇ ਘਰ ਬਣਾਉਣ ਦਾ ਬੀੜਾ ਚੁੱਕਿਆ। ਉਹਨਾਂ ਵਰਗਾ ਦੁਨੀਆ ਤੇ ਕੋਈ ਬੰਦਾ ਨਹੀਂ ਹੋਣਾ ਜਿਹਨਾਂ ਦੀ ਨੂਰ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਕਿਹਾ ਕਿ ਪ੍ਰਮੋਸ਼ਨ ਕਰਨ ਲਈ ਪੈਸੇ ਨਹੀਂ ਲੈਂਦੇ ਕਿਉਂ ਕਿ ਚੰਗੀ ਚੀਜ਼ ਨੂੰ ਉਹ ਆਪ ਹੀ ਪ੍ਰਮੋਟ ਕਰਨਗੇ।

Baba Jasdeep Singh and NoorBaba Jasdeep Singh and Noor

ਜੇ ਕਿਸੇ ਨੇ ਮਸ਼ਹੂਰ ਹੋਣਾ ਹੋਵੇ ਤਾਂ ਅਪਣਾ ਟੈਲੇਂਟ ਦਿਖਾਉਣਾ ਪਵੇਗਾ ਤਾਂ ਹੀ ਦੁਨੀਆ ਦਾ ਦਿਲ ਜਿੱਤਿਆ ਜਾ ਸਕਦਾ ਹੈ। ਜੋ ਨੂਰ ਨੂੰ ਮਿਲਣ ਆਉਂਦੇ ਹਨ ਉਹਨਾਂ ਨੂੰ ਸੰਦੀਪ ਤੂਰ ਨੇ ਕਿਹਾ ਕਿ ਉਹ ਇਕ ਸਮਾਂ ਬੰਨ੍ਹ ਲੈਣ ਉਸ ਸਮੇਂ ਹੀ ਮਿਲਣ ਆਇਆ ਕਰਨ। ਕਿਉਂ ਕਿ ਦੁਪਹਿਰ ਵੇਲੇ ਵੀ ਬੱਚਾ ਸੁੱਤਾ ਹੁੰਦਾ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Moga

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement