
ਸੋਸਲ ਮੀਡੀਆ ਤੋਂ ਪਰੇਸ਼ਾਨ ਹੋਏ ਨੂਰਾਂ ਦੇ ਪਤੀ
ਜਲੰਧਰ: ਆਪਣੀ ਸੂਫੀ ਗਾਇਕੀ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀਆਂ ਪ੍ਰਸਿੱਧ ਨੂਰਾਂ ਸਿਸਟਰਜ਼ ਇਕ ਵਾਰ ਫਿਰ ਚਰਚਾ 'ਚ ਹਨ। ਦਰਅਸਲ ਇਸ ਵਾਰ ਚਰਚਾ ਉਨ੍ਹਾਂ ਦੀ ਇਕ ਵੀਡੀਓ ਤੋਂ ਬਾਅਦ ਸ਼ੁਰੂ ਹੋਈ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਜੋਤੀ ਨੂਰਾਂ ਦੇ ਪਤੀ ਨੇ ਰੋ-ਰੋ ਕੇ ਆਪਣਾ ਦਰਦ ਬਿਆਨ ਕੀਤਾ ਹੈ।
Photo
ਜੋਤੀ ਨੂਰਾਂ ਦੇ ਪਤੀ ਕੁਨਾਲ ਪਾਸੀ ਸੋਸ਼ਲ ਮੀਡੀਆ ਤੋਂ ਇੰਨੇ ਜ਼ਿਆਦਾ ਪ੍ਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਲਾਈਵ ਹੋ ਕੇ ਜੋਤੀ ਨੂਰਾਂ ਦੀ ਵੀਡੀਓ ‘ਤੇ ਗਲਤ ਕੁਮੈਂਟ ਕਰਨ ਵਾਲਿਆਂ ਨੂੰ ਠੋਕਵਾ ਜਵਾਬ ਦਿੱਤਾ ਹੈ। ਕੁਨਾਲ ਪਾਸੀ ਨੇ ਲਾਈਵ ਹੋ ਕੇ ਕਿਹਾ ਕਿ ਨੂਰਾਂ ਸਿਸਟਰ ਨੇ ਆਪਣਾ ਨਾਮ ਬਣਾਉਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਰ ਲੋਕ ਆਪਣੇ ਸਬਸਕ੍ਰਾਈਬਰ ਵਧਾਉਣ ਲਈ ਗਲਤ ਕੁਮੈਂਟ ਕਰਦੇ ਹਨ।
Nooran sisters
ਦੱਸ ਦੇਈਏ ਕਿ ਨੂਰਾਂ ਦੇ ਪਤੀ ਨੇ ਇਹ ਵੀ ਕਿਹਾ ਕਿ ਕਈ ਵਾਰ ਪੈਸਿਆਂ ਨੂੰ ਲੈ ਕੇ ਵਿਵਾਦ ਛਿੜ ਜਾਂਦੇ ਹਨ ਪਰ ਉਹਨਾਂ ਵੱਲੋਂ ਸਿਰਫ਼ ਪੈਸਿਆਂ ਲਈ ਹੀ ਕੰਮ ਨਹੀਂ ਕੀਤਾ ਜਾਂਦਾ। ਇੰਨਾਂ ਹੀ ਨਹੀਂ ਕੁਨਾਲ ਪਾਸੀ ਨੇ ਕਿ ਨੂਰਾਂ ਸਿਸਟਰ ਵੱਲੋਂ ਹਮੇਸ਼ਾਂ ਸਾਫ਼ ਸੁਥਰੀ ਗਾਇਕੀ ਗਾਈ ਗਈ ਹੈ। ਉਹਨਾਂ ਗਲਤ ਕੁਮੈਟ ਕਰਨ ਵਾਲੇ ਲੋਕਾਂ ਨੂੰ ਵੰਗਾਰਦੇ ਹੋਏ ਕਿਹਾ ਕਿ ਉਹ ਲੱਚਰ ਗਾਇਕੀ ਗਾਉਣ ਵਾਲਿਆਂ ਨੂੰ ਸੁਧਾਰਨ ਨੂਰਾਂ ਸਿਸਟਰਜ਼ ਨੂੰ ਨਹੀਂ।
ਕੁਨਾਲ ਪਾਸੀ ਨੇ ਇਹ ਵੀਡੀਉ ਡਿਲੀਟ ਕਰ ਦਿੱਤੀ ਹੈ ਪਰ ਸੰਗੀਤ ਜਗਤਤ ਵਿਚ ਇਸ ਦੀ ਖੂਬ ਚਰਚਾ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿਚ ਨੂਰਾਂ ਸਿਸਟਰਜ਼ ਕਿਸ ਵਿਅਕਤੀ ਦਾ ਨਾਮ ਲੈਂਦੀਆਂ ਹਨ। ਇਹ ਦੇਖਣਾ ਬਹੁਤ ਜ਼ਰੂਰੀ ਹੋਵੇਗਾ। ਨੂਰਾ ਸਿਸਟਰ ਜਿਨ੍ਹਾਂ ਨੇ ਪੰਜਾਬ ਤੋਂ ਲੈ ਦੇਸ਼ਾਂ ਵਿਦੇਸ਼ਾਂ ‘ਚ ਆਪਣੀ ਗਾਈਕੀ ਦੀ ਛਾਪ ਛੱਡੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।