
ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਅਤੇ ਕਲਾਕਾਰ ਹਰਭਜਨ ਮਾਨ ਇਕ ਵਾਰ ਫਿਰ ਤੋਂ ਪੰਜਾਬੀ ਪਰਦੇ ‘ਤੇ ਆਪਣੀ ਵਾਪਸੀ ਕਰਨ ਜਾ ਰਹੇ ਹਨ।
ਪੰਜਾਬ : ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਅਤੇ ਕਲਾਕਾਰ ਹਰਭਜਨ ਮਾਨ ਇਕ ਵਾਰ ਫਿਰ ਤੋਂ ਪਰਦੇ ‘ਤੇ ਆਪਣੀ ਵਾਪਸੀ ਕਰਨ ਜਾ ਰਹੇ ਹਨ। ਦਰਅਸਲ ਹਰਭਜਨ ਮਾਨ ਆਉਣ ਵਾਲੇ ਦਿਨਾਂ ‘ਚ ਨਵੀਂ ਫ਼ਿਲਮ ‘ਪੀ.ਆਰ’ ਲੈ ਕੇ ਆ ਰਹੇ ਹਨ।
ਇਸ ਬਾਰੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ।
ਉਹਨਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ, ‘ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਦਿਲ ਤੋਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ, ਸਾਰੰਗ ਫ਼ਿਲਮਜ਼ ਅਤੇ ਐਚ.ਐਮ. ਰਿਕਾਰਡਜ਼ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਦਾ ਨਾਮ ‘ਪੀ.ਆਰ.’ ਹੈ, ਪਰਮਾਤਮਾ ਦੀ ਮਿਹਰ, ਮੇਰੇ ਪਰਿਵਾਰ ਅਤੇ ਆਪਣੇ ਚਹੇਤਿਆਂ ਦੇ ਸਹਿਯੋਗ ਅਤੇ ਅਸੀਸਾਂ ਲਈ ਮੈਂ ਸ਼ੁਕਰਗੁਜ਼ਾਰ ਹਾਂ’।
ਇਸ ਤੋਂ ਪਹਿਲਾਂ ਹਰਭਜਨ ਮਾਨ, ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ ਵਰਗੀਆਂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ।
ਦੱਸਿਆ ਜਾ ਰਿਹਾ ਹੈ ਕਿ ਹਰਭਜਨ ਮਾਨ ਦੀ ਨਵੀਂ ਫ਼ਿਲਮ ਦਾ ਨਿਰਦੇਸ਼ਨ ਮਨਮੋਹਮ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੰਗ ਫਿਲਮਜ਼ ਤੇ ਐਚਐਮ ਰਿਕਾਰਡਜ਼ ਵਲੋਂ ਪੇਸ਼ ਕੀਤੀ ਜਾ ਰਹੀ ਹੈ।