
ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਪਿਤਾ ਹੰਸ ਰਾਜ ਹੰਸ ਦੀ....
ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਪਿਤਾ ਹੰਸ ਰਾਜ ਹੰਸ ਦੀ ਤਰ੍ਹਾਂ ਹੀ ਯੁਵਰਾਜ ਨੇ ਪੰਜਾਬੀ ਸੰਗੀਤ ਇੰਡਸਟਰੀ 'ਚ ਵੱਡਾ ਨਾਂ ਕਮਾਇਆ ਹੈ ਤੇ ਫ਼ਿਲਮ ਇੰਡਸਟਰੀ 'ਚ ਵੀ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਯਾਰ ਅਣਮੁੱਲੇ' ਵਰਗੀ ਸਫਲ ਫ਼ਿਲਮ ਨਾਲ ਕੀਤੀ ਸੀ। ਇਸ ਫਿਲਮ 'ਚ ਯੁਵਰਾਜ ਨਾਲ ਹਰੀਸ਼ ਵਰਮਾ ਤੇ ਆਰਿਯਾ ਬੱਬਰ ਨੇ ਵੀ ਕੰਮ ਕੀਤਾ। 'ਯਾਰ ਅਣਮੁਲੇ' ਫ਼ਿਲਮ 'ਚ ਯੁਵਰਾਜ ਦੀ ਭੂਮਿਕਾ ਸ਼ਰਮੀਲਾ ਤੇ ਹੁਸ਼ਿਆਰ ਦੇ ਵਿਦਿਆਰਥੀ ਦੀ ਸੀ, ਜਿਸ ਲਈ ਉਨ੍ਹਾਂ ਨੂੰ ਪੰਜਵੇ ਪੰਜਾਬੀ ਫਿਲਮ ਫੈਸਟੀਵਲ 'ਚ ਸ਼ੁਰੂਆਤੀ ਅਦਾਕਾਰ ਦਾ ਐਵਾਰਡ ਵੀ ਮਿਲਿਆ ਸੀ।
yuvraj hansਇਸ ਤੋਂ ਬਾਅਦ ਸਾਲ 2017 ਦੀ ਸ਼ੁਰੂਆਤ 'ਚ ਉਨ੍ਹਾਂ ਦੇ ਟੀਵੀ ਅਦਾਕਾਰਾ ਤੇ ਮਾਡਲ ਮਾਨਸੀ ਸ਼ਰਮਾ ਨਾਲ ਮੰਗਣੀ ਹੋਣ ਦੀ ਖਬਰ ਆਈ ਸੀ। ਇਸ ਜੋੜੀ ਨੇ 5 ਫਰਵਰੀ ਨੂੰ ਮੰਗਣੀ ਕਰਵਾਈ ਸੀ। ਉਸ ਸਮੇਂ ਲਗਾਤਾਰ ਖਬਰਾਂ ਆਈਆਂ ਸਨ ਕਿ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝੇਗਾ ਪਰ ਯੁਵਰਾਜ ਹੰਸ ਵੱਲੋਂ ਪੰਜਾਬੀ ਫ਼ਿਲਮ 'ਲਾਹੌਰੀਏ' 'ਚ ਰੁੱਝੇ ਹੋਣ ਕਰਕੇ ਵਿਆਹ ਦੀ ਤਰੀਕ ਨੂੰ ਅੱਗੇ ਵਧਾਉਣ ਦੀ ਗੱਲ ਵੀ ਕੀਤੀ ਜਾ ਰਹੀ ਸੀ।
yuvraj and mansiਪਰ ਅਪ੍ਰੈਲ 'ਚ ਮਾਨਸੀ ਸ਼ਰਮਾ ਨੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ, ਜਿਸ ਤੋਂ ਇਹ ਪਤਾ ਲੱਗਾ ਕਿ ਯੁਵਰਾਜ ਤੇ ਮਾਨਸੀ ਕੱਪਲ ਹਨ। ਦੱਸ ਦਈਏ ਕਿ ਹਾਲ ਹੀ 'ਚ ਹੰਸ ਰਾਜ ਹੰਸ ਦਾ ਜਨਮਦਿਨ ਸੀ ਤੇ ਇਸ ਖ਼ਾਸ ਮੌਕੇ 'ਤੇ ਹੀ ਸ਼ਰਮਾ ਨੇ ਇਹ ਪੋਸਟ ਪਾ ਕੇ ਸੱਭ ਨੂੰ ਹੈਰਾਨ ਕਰ ਦਿਤਾ ਸੀ। ਮਾਨਸੀ ਨੇ ਹੰਸ ਰਾਜ ਹੰਸ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕੈਪਸ਼ਨ 'ਚ ਲਿਖਿਆ ਸੀ , ਪਰ ਅੱਜ ਜੋ ਹੋਇਆ ਉਸ ਨੇ ਸਾਰੇ ਫੈਨਸ ਨੂੰ ਹੋਰ ਉਲਝਾ ਕੇ ਰੱਖ ਦਿਤਾ ਹੈ। ਮਾਨਸੀ ਨੇ ਯੁਵਰਾਜ ਹੰਸ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕੈਪਸ਼ਨ 'ਚ ਲਿਖਿਆ।
yuvraj and mansiਦੱਸ ਦੇਈਏ ਕਿ ਮਾਨਸੀ ਦੇ ਇਸ ਪੋਸਟ ਨੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਰਿਸ਼ਤੇ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿਤੇ ਹਨ । ਹਾਲਾਂਕਿ ਮਾਨਸੀ ਦੀ ਅੱਜ ਦੀ ਪੋਸਟ ਤਾਂ ਇਹੀ ਕਹਿ ਰਹੀ ਹੈ ਕਿ ਹਾਲੇ ਤੱਕ ਦੋਵੇਂ ਵਿਆਹੇ ਨਹੀਂ ਗਏ ਹਨ, ਪਰ ਹਕ਼ੀਕ਼ਤ ਕੀ ਹੈ ਇਹ ਤਾਂ ਇਹੀ ਦੋਵੇਂ ਜਾਣਦੇ ਹਨ। ਦੱਸਣਯੋਗ ਹੈ ਕਿ ਯੁਵਰਾਜ ਹੰਸ ਤੇ ਮਾਨਸੀ ਕਾਫ਼ੀ ਲੰਬੇ ਸਮੇਂ ਤੋਂ ਰਿਲੇਸ਼ਨ 'ਚ ਸਨ। ਮਾਨਸੀ ਪੰਜਾਬੀ ਫ਼ਿਲਮ 'ਜੁਗਾੜੀ ਡੌਟ ਕੌਮ' 'ਚ ਨਜ਼ਰ ਆ ਚੁੱਕੀ ਹੈ। ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਬਤੌਰ ਮਾਡਲ ਕੰਮ ਕਰ ਚੁੱਕੀ ਮਾਨਸੀ। ਐਮ. ਐਚ. ਵੰਨ ਦੇ ਸ਼ੋਅ 'ਆਵਾਜ਼ ਪੰਜਾਬ ਦੀ' ਨੂੰ ਹੋਸਟ ਕਰ ਚੁੱਕੀ ਮਾਨਸੀ ਉਂਝ ਟੈਲੀਵਿਜ਼ਨ ਤੋਂ ਪੰਜਾਬੀ ਇੰਡਸਟਰੀ ਵੱਲ ਆਈ ਹੈ।
yuvraj hans and mansi sharma'ਮਹਾਂਭਾਰਤ', 'ਸੀ. ਆਈ. ਡੀ', 'ਸਾਵਧਾਨ ਇੰਡੀਆ', 'ਮਹਾਂਮੂਵੀ', 'ਆਸਮਾਨ ਸੇ ਆਗੇ', 'ਪਵਿੱਤਰ ਰਿਸ਼ਤਾ' ਸਮੇਤ ਕਈ ਟੀ. ਵੀ. ਸੀਰੀਅਲਸ 'ਚ ਵੱਡੀ ਛੋਟੀ ਭੂਮਿਕਾ ਅਦਾ ਕਰ ਚੁੱਕੀ ਹੈ। ਖ਼ੈਰ ਅਸੀਂ ਤਾਂ ਇਹੀ ਉਮੀਦ ਕਰਦੇ ਆਂ ਕਿ ਇਹ ਜੋਡੀ ਹਮੇਸ਼ਾ ਹੀ ਖੁਸ਼ ਰਹੇ। ਜੇ ਵਿਆਹ ਨਹੀਂ ਹੋਇਆ ਤਾਂ ਜਲਦ ਹੀ ਇਹ ਖੁਸ਼ੀ ਵੀ ਇੰਨ੍ਹਾਂ ਦੀ ਝੋਲੀ ਪਏ, ਤੇ ਜੇਕਰ ਹੋ ਗਿਆ ਹੈ ਤਾਂ ਇਹ ਦੋਵੇਂ ਆਪਣੇ ਫੈਨਸ ਨਾਲ ਵੀ ਇਸ ਖੁਸ਼ਖਬਰੀ ਨੂੰ ਪੱਕੇ ਪੈਰੀ ਸਾਂਝਾ ਕਰਨ।