ਗਾਇਕਾ ਜੋਤੀ ਨੂਰਾਂ ਤੇ ਕੁਨਾਲ ਪਾਸੀ ਦੀ ਹੋਈ ਸੁਲ੍ਹਾ, ਕੁਨਾਲ ਪਾਸੀ ਨੇ ਪਤਨੀ ਤੋਂ ਮੰਗੀ ਮੁਆਫ਼ੀ
Published : Aug 13, 2022, 6:31 pm IST
Updated : Aug 13, 2022, 6:31 pm IST
SHARE ARTICLE
Jyoti Nooran and Husband Kunal Passi Press Conference
Jyoti Nooran and Husband Kunal Passi Press Conference

ਪ੍ਰੈੱਸ ਕਾਨਫਰੰਸ ਕਰਦੇ ਹੋਏ ਜੋਤੀ ਨੂਰਾਂ ਨੇ ਕਿਹਾ ਕਿ ਹੁਣ ਸਾਰੀਆਂ ਗੱਲਾਂ ਸਾਫ ਹੋ ਗਈਆਂ ਹਨ ਤੇ ਸਾਡੇ ਵਿਚਕਾਰ ਕੋਈ ਮਤਭੇਦ ਨਹੀਂ ਰਿਹਾ।


ਜਲੰਧਰ: ਸੂਫੀ ਗਾਇਕਾ ਜੋਤੀ ਨੂਰਾਂ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਤੀ ਨਾਲ ਚੱਲ ਰਹੇ ਝਗੜਿਆਂ ਕਾਰਨ ਸੁਰਖੀਆਂ 'ਚ ਸੀ ਪਰ ਅੱਜ ਦੋਵੇਂ ਫਿਰ ਇਕ ਹੋ ਗਏ ਹਨ। ਦੋਵਾਂ ਨੇ ਮੀਡੀਆ ਸਾਹਮਣੇ ਗਿਲੇ-ਸ਼ਿਕਵੇ ਦੂਰ ਕਰਦਿਆਂ ਇਕ-ਦੂਜੇ ਨੂੰ ਗਲੇ ਲਗਾ ਕੇ ਮੁਆਫੀ ਮੰਗੀ। ਪ੍ਰੈੱਸ ਕਾਨਫਰੰਸ ਕਰਦੇ ਹੋਏ ਜੋਤੀ ਨੂਰਾਂ ਨੇ ਕਿਹਾ ਕਿ ਹੁਣ ਸਾਰੀਆਂ ਗੱਲਾਂ ਸਾਫ ਹੋ ਗਈਆਂ ਹਨ ਤੇ ਸਾਡੇ ਵਿਚਕਾਰ ਕੋਈ ਮਤਭੇਦ ਨਹੀਂ ਰਿਹਾ।

Jyoti Nooran and Husband Kunal Passi Press Conference Jyoti Nooran and Husband Kunal Passi Press Conference

ਜੋਤੀ ਨੂਰਾਂ ਨੇ ਕਿਹਾ ਕਿ ਉਹਨਾਂ ਨੇ ਪਤੀ ਕੁਨਾਲ ਪਾਸੀ ਖਿਲਾਫ ਦਰਜ ਕੇਸ ਵੀ ਵਾਪਸ ਲੈ ਲਿਆ ਹੈ। ਇਹ ਤੁਹਾਡੀਆਂ ਅਰਦਾਸਾਂ ਦਾ ਹੀ ਅਸਰ ਹੈ ਕਿ ਅੱਜ ਅਸੀਂ ਇਕੱਠੇ ਹਾਂ। ਇਸ ਦੌਰਾਨ ਕੁਨਾਲ ਪਾਸੀ ਵੀ ਭਾਵੁਕ ਹੋ ਗਏ ਅਤੇ ਉਹਨਾਂ ਨੇ ਪਤਨੀ ਜੋਤੀ ਨੂਰਾਨ ਤੋਂ ਮੁਆਫੀ ਵੀ ਮੰਗੀ। ਉਹਨਾਂ ਕਿਹਾ ਕਿ ਚਾਹੁਣ ਵਾਲਿਆਂ ਦੀਆਂ ਦੁਆਵਾਂ ਅਤੇ ਵਕੀਲ ਸਾਬ੍ਹ ਨੇ ਉਹਨਾਂ ਨੂੰ ਵਾਪਸ ਮਿਲਾਇਆ ਹੈ।

Jyoti Nooran and Husband Kunal Passi Press Conference Jyoti Nooran and Husband Kunal Passi Press Conference

ਦੱਸ ਦਈਏ ਕਿ ਜੋਤੀ ਨੂਰਾਂ ਨੇ ਹਾਲ ਹੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਉਸ ਨੇ 2014 'ਚ ਆਪਣੀ ਮਰਜ਼ੀ ਨਾਲ ਕੁਨਾਲ ਪਾਸੀ ਨਾਲ ਵਿਆਹ ਕੀਤਾ ਸੀ। ਉਸ ਸਮੇਂ ਮੈਨੂੰ ਪਤਾ ਸੀ ਕਿ ਉਹ ਸਿਰਫ਼ ਸਿਗਰਟ ਪੀਂਦਾ ਹੈ। ਕਰੀਬ ਇਕ ਸਾਲ ਬਾਅਦ ਜਦੋਂ ਉਸ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਅਫੀਮ, ਚਰਸ ਅਤੇ ਗਾਂਜੇ ਦਾ ਸੇਵਨ ਕਰਦਾ ਹੈ। ਇਸ ਦੇ ਨਾਲ ਹੀ ਜੋਤੀ ਨੇ ਪਤੀ ’ਤੇ 20 ਕਰੋੜ ਰੁਪਏ ਗਾਇਕ ਕਰਨ ਦੇ ਇਲਜ਼ਾਮ ਵੀ ਲਗਾਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement