
ਜੱਟ ਸਿੱਕਾ 2 ਨੂੰ ਮਿਊਜ਼ਿਕ ਵੀ ਦਿੱਤਾ ਆਪ
ਮੁਹਾਲੀ: ਸ਼ੀਰਾ ਜਸਵੀਰ ਪੰਜਾਬੀ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਮ ਹੈ। ਉਨ੍ਹਾਂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ। ਉਨ੍ਹਾਂ ਦੀ ਆਵਾਜ਼ ਵਿਚ ਬਹੁਤ ਮਿਠਾਸ ਹੈ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ।
Sheera Jasvir
ਸਰੋਤੇ ਉਨ੍ਹਾਂ ਦੇ ਹਰ ਇੱਕ ਗਾਣੇ ਨੂੰ ਬਹੁਤ ਪਸੰਦ ਕਰਦੇ ਹਨ। ਦੱਸ ਦੇਈਏ ਕਿ ਸ਼ੀਰਾ ਜਸਵੀਰ ਦਾ ਜੱਟ ਸਿੱਕਾ ਗਾਣਾ 6 ਸਾਲ ਪਹਿਲਾਂ ਆਇਆ ਸੀ ਜਿਸਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਉਨ੍ਹਾਂ ਦੇ ਗਾਣੇ ਨੂੰ 31 ਮਿਲੀਅਨ ਤੋਂ ਵੀ ਜ਼ਿਆਦਾ ਵਿਊ ਮਿਲ ਚੱਕੇ ਹਨ।
Sheera Jasvir
ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਜੱਟ ਸਿੱਕਾ 2 ਗਾਣਾ ਕੱਲ੍ਹ (14 ਨਵੰਬਰ 2020) ਸਵੇਰੇ 9 ਵਜੇ ਰਿਲੀਜ਼ ਹੋਣ ਜਾ ਰਿਹਾ ਹੈ ਇਸ ਗੀਤ ਨੂੰ ਸ਼ੀਰਾ ਜਸਵੀਰ ਨੇ ਆਪਣੀ ਮਿੱਠੀ ਆਵਾਜ਼ ਨਾਲ ਗਾਇਆ ਤਾਂ ਹੈ ਹੀ ਨਾਲ ਹੀ ਮਿਊਜ਼ਿਕ ਨੀ ਆਪ ਹੀ ਦਿੱਤਾ। ਗੱਲ ਕੀਤੀ ਜਾਵੇ ਗੀਤ ਦੇ ਬੋਲਾਂ ਦੀ ਤਾਂ ਉਹ ਲਿਖੇ ਨੇ ਦੀਪ ਕਿਲਾ ਹੰਸ ਨੇ,ਵਿੱਕੀ ਜੇ ਫਿਲਮਜ਼ ਨੇ ਐਡਿੰਗ ਕੀਤੀ ਅਤੇ ਸਰਪੰਚ ਹਜਾਰਾ ਨੇ ਵੀਡਿਓ ਬਣਾਈ ਹੈ।
Sheera Jasvir
ਉਨ੍ਹਾਂ ਨੇ ਆਪਣੇ ਇਸ ਗਾਣੇ ਦੀਆਂ ਦੋ ਸਤਰਾਂ ਫੇਸਬੁੱਕ 'ਤੇ ਵੀ ਪਾਈਆਂ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਗਾਣਾ ਵੀ ਖੂਬ ਪਸੰਦ ਆਵੇਗਾ। ਸ਼ੀਰਾ ਜਸਵੀਰ ਦੇ ਗੀਤਾਂ ਨੂੰ ਪੁਰਾਣੀ ਪੀੜ੍ਹੀ ਦੇ ਨਾਲ ਨਵੀਂ ਪੀੜ੍ਹੀ ਵੀ ਸੁਣਨਾ ਪਸੰਦ ਕਰਦੀ ਹੈ।