ਆਖਰ ਕਿਉਂ ਗਗਨ ਕੋਕਰੀ ਨੂੰ ਬਣਨਾ ਪਿਆ ਹਲਵਾਈ, ਦੇਖੋ ਵੀਡੀਉ
Published : Nov 16, 2019, 3:19 pm IST
Updated : Nov 16, 2019, 3:20 pm IST
SHARE ARTICLE
Gagan kokri making jalebian in winnipeg punjabi actor and singer
Gagan kokri making jalebian in winnipeg punjabi actor and singer

ਵਿਦੇਸ਼ ਵਿਚ ਹੋਏ ਗਗਨ ਕੋਕਰੀ ਦੇ ਚਰਚੇ

ਜਲੰਧਰ: ਗਗਨ ਕੋਕਰੀ ਉਹ ਪੰਜਾਬੀ ਗਾਇਕ ਤੇ ਅਦਾਕਾਰ ਹੈ ਜੋ ਰਾਤੋ ਰਾਤ ਸਟਾਰ ਨਹੀਂ ਬਣਿਆ ਬਲਕਿ ਉਸ ਨੂੰ ਮਨੋਰੰਜਨ ਜਗਤ ਵਿਚ ਦਾਖਲ ਹੋਣ ਲਈ ਹੀ ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ। ਉਸ ਦੇ ਟੈਕਸੀ ਡਰਾਈਵਰ ਗਗਨ ਸੰਧੂ ਤੋਂ ਗਾਇਕ ਗਗਨ ਕੋਕਰੀ ਬਣਨ ਤਕ ਦਾ ਸਫ਼ਰ ਦਿਲਚਸਪ ਹੈ। ਉਹ ਇਸ ਵੇਲੇ ਪੰਜਾਬੀ ਦਾ ਸਫਲ ਗਾਇਕ, ਅਦਾਕਾਰ ਤੇ ਬਿਜ਼ਨਸਮੈਨ ਹੈ।

Gagan KokriGagan Kokri ਪੰਜਾਬੀ ਸਟਾਰਸ ਦੁਨੀਆਂ ਦੇ ਜਿਹੜੇ ਵੀ ਕੋਨੇ 'ਚ ਚਲੇ ਜਾਣ ਪਰ ਆਪਣੀ ਸਾਦਗੀ ਅਤੇ ਪੰਜਾਬੀ ਸਹਿਜ ਸੁਭਾਅ ਹਮੇਸ਼ਾ ਨਾਲ ਰੱਖਦੇ ਹਨ। ਗਗਨ ਕੋਕਰੀ ਸਾਦਗੀ ਪਸੰਦ ਗਾਇਕ ਹੈ, ਜਿੰਨ੍ਹਾਂ ਦੇ ਗੀਤਾਂ ਅਤੇ ਫਿਲਮਾਂ 'ਚ ਵੀ ਆਮ ਪੰਜਾਬੀ ਗੱਭਰੂ ਮੁਟਿਆਰਾਂ ਦੀ ਗੱਲ ਹੁੰਦੀ ਸੁਣਾਈ ਦਿੰਦੀ ਹੈ। ਖੁਦ ਵੀ ਗਗਨ ਕੋਕਰੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ, ਜਿਸ ਦਾ ਸਬੂਤ ਦਿੰਦਾ ਹੈ ਹਾਲ ਹੀ 'ਚ ਸਾਹਮਣੇ ਆਇਆ ਉਨ੍ਹਾਂ ਦਾ ਵੀਡੀਓ।

 

 

ਇਸ ਵੀਡੀਓ 'ਚ ਗਗਨ ਕੋਕਰੀ ਜਲੇਬੀਆਂ ਕੱਢਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਪੰਜਾਬ ਦਾ ਨਹੀਂ ਸਗੋਂ ਵਿਨੀਪੈੱਗ ਦਾ ਹੈ, ਜਿੱਥੇ ਗਗਨ ਕੋਕਰੀ ਇਹ ਕੰਮ ਕਰ ਰਹੇ ਹਨ। ਗਗਨ ਕੋਕਰੀ ਜ਼ਮੀਨ 'ਤੇ ਬੈਠ ਕਿਸੇ ਹਲਵਾਈ ਦੀ ਹੀ ਤਰ੍ਹਾਂ ਜਲੇਬੀਆਂ ਬਣਾ ਰਹੇ ਹਨ। ਵੀਡੀਓ ਬਣਾ ਰਿਹਾ ਵਿਅਕਤੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਇਹ ਕੋਕਰੀ ਦਾ ਹਲਵਾਈ ਉਨ੍ਹਾਂ ਨੇ 5000 ਹਜ਼ਾਰ 'ਤੇ ਰੱਖਿਆ ਹੈ।

Gagan KokriGagan Kokri ਗਗਨ ਕੋਕਰੀ ਜਿਹੜੇ ਆਪਣੇ ਗੀਤਾਂ ਦੇ ਚਲਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗਗਨ ਕੋਕਰੀ 'ਗੱਲਬਾਤ', 'ਬਲੈਸਿੰਗ ਆਫ ਰੱਬ', 'ਬਲੈਸਿੰਗ ਆਫ ਬੇਬੇ', 'ਬਲੈਸਿੰਗ ਆਫ ਬਾਪੂ', 'ਜ਼ਿਮੀਦਾਰ ਜੱਟੀਆਂ' ਆਦਿ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਗੀਤਾਂ ਤੋਂ ਇਲਾਵਾ ਗਗਨ 'ਲਾਟੂ' ਅਤੇ 'ਯਾਰਾ ਵੇ' ਵਰਗੀਆਂ ਪੰਜਾਬੀਆਂ ਫਿਲਮਾਂ 'ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement