
ਪਾਲੀਵੁੱਡ ਸਿਨੇਮਾ ਵਿਚ ਹਰ ਰੋਜ ਕੋਈ ਨਾ ਕੋਈ ਅਪਣਾ ਕੁਝ ਨਵਾਂ ਕਰਨ ਦੀ ਕੋਸ਼ਿਸ.....
ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਸਿਨੇਮਾ ਵਿਚ ਹਰ ਰੋਜ ਕੋਈ ਨਾ ਕੋਈ ਅਪਣਾ ਕੁਝ ਨਵਾਂ ਕਰਨ ਦੀ ਕੋਸ਼ਿਸ ਕਰਦਾ ਹੈ। ਇਸ ਸਿਨੇਮਾ ਵਿਚ ਅਪਣੀ ਕਿਸਮਤ ਅਜਮਾਉਣਾ ਸੌਖਾ ਨਹੀਂ ਹੈ। ਸਿਨੇਮਾ ਘਰਾਂ 'ਚ ਕੱਲ੍ਹ ਗਗਨ ਕੋਕਰੀ ਦੀ ਡੈਬਿਊ ਫਿਲਮ 'ਲਾਟੂ' ਰਿਲੀਜ਼ ਹੋਈ ਹੈ ਪਰ ਇਹ ਫਿਲਮ ਗਗਨ ਕੋਕਰੀ ਦੇ ਸਰੋਤਿਆਂ ਨੂੰ ਨਿਰਾਸ਼ ਕਰ ਸਕਦੀ ਹੈ। 'ਲਾਟੂ' ਵਿਚ ਉਂਝ ਮੁੱਖ ਭੂਮਿਕਾ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਨਿਭਾਅ ਰਹੇ ਹਨ ਪਰ ਦੋਵਾਂ ਦੀ ਅਦਾਕਾਰੀ ਫਿਲਮ 'ਚ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਹੈ। ਫਿਲਮ ਨੂੰ ਕਰਮਜੀਤ ਅਨਮੋਲ ਤੇ ਸਰਦਾਰ ਸੋਹੀ ਨੇ ਅਪਣੀ ਅਦਾਕਾਰੀ ਤੇ ਕਾਮੇਡੀ ਨਾਲ ਸੰਭਾਲਿਆ ਹੈ।
Gagan Kokri
ਫਿਲਮ ਦੀ ਕਹਾਣੀ ਫਲੈਸ਼ਬੈਕ 'ਚ ਚੱਲਦੀ ਹੈ। ਪੁਰਾਣੇ ਸਮੇਂ ਵਿਚ 'ਲਾਟੂ' ਦੀ ਕੀ ਮਹੱਤਤਾ ਸੀ। ਇਹ ਫਿਲਮ 'ਚ ਦੇਖਣ ਨੂੰ ਮਿਲੇਗਾ। ਗਗਨ ਕੋਕਰੀ ਨੂੰ ਅਦਿਤੀ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਮੁਸ਼ਕਿਲ ਇਹ ਹੈ ਕਿ ਦੋਵਾਂ ਦੇ ਪਿਤਾ ਇਕ-ਦੂਜੇ ਤੋਂ ਖਿਝਦੇ ਹਨ। ਇਸ ਦੇ ਚਲਦਿਆਂ ਅਦਿਤੀ ਸ਼ਰਮਾ ਦਾ ਪਿਤਾ ਗਗਨ ਕੋਕਰੀ ਨੂੰ 3 ਮਹੀਨੇ 'ਚ ਅਪਣੇ ਘਰ 'ਲਾਟੂ' ਲਗਵਾਉਣ ਦੀ ਸ਼ਰਤ ਰੱਖਦਾ ਹੈ। ਹੁਣ ਗਗਨ ਅਪਣੇ ਪਿੰਡ 'ਚ ਬਿਜਲੀ ਲੈ ਕੇ ਆਉਂਦੇ ਹਨ ਜਾਂ ਨਹੀਂ, ਇਹ ਤੁਸੀਂ ਫਿਲਮ 'ਚ ਦੇਖੋਗੇ।
Laatu Movie
ਕੁਲ ਮਿਲਾ ਕੇ ਜਿੰਨ੍ਹੀ ਫਿਲਮ ਤੋਂ ਉਮੀਦ ਕੀਤੀ ਗਈ ਸੀ, ਉਸ 'ਤੇ 'ਲਾਟੂ' ਖਰੀ ਨਹੀਂ ਉਤਰੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਵੀ ਖਿੱਚ ਦੇਖਣ ਨੂੰ ਨਹੀਂ ਮਿਲੀ। ਇਸ ਦਾ ਕਾਰਨ ਫਿਲਮ ਦੀ ਸਟਾਰਕਾਸਟ ਵਲੋਂ ਨਾਮਾਤਰ ਕੀਤੀ ਗਈ ਪ੍ਰਮੋਸ਼ਨ ਹੈ, ਜਿਸ ਦੇ ਚਲਦਿਆਂ ਦਰਸ਼ਕ ਸਿਨੇਮਾ ਘਰਾਂ ਤਕ ਨਹੀਂ ਪਹੁੰਚ ਸਕੇ। ਫਿਲਮ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਉਣੀ ਹੈ ਇਹ ਸਭ ਫਿਲਮ ਦੀ ਪ੍ਰਮੋਸ਼ਨ ‘ਤੇ ਹੀ ਨਿਰਭਰ ਕਰਦਾ ਹੁੰਦਾ ਹੈ। ਫਿਲਮ ਵਿਚ ਚੰਗੀ ਅਦਾਕਾਰੀ ਕਰਨਾ ਇਕ ਕਲਾ ਹੁੰਦੀ ਹੈ ਜਿਸ ਉਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ।