Chandigarh Carnival News: 24 ਤੋਂ 26 ਨਵੰਬਰ ਤਕ ਹੋਵੇਗਾ ਚੰਡੀਗੜ੍ਹ ਕਾਰਨੀਵਲ; ਬੱਬੂ ਮਾਨ ਅਤੇ ਕੈਲਾਸ਼ ਖੇਰ ਦੇਣਗੇ ਪੇਸ਼ਕਾਰੀ
Published : Nov 18, 2023, 12:13 pm IST
Updated : Nov 18, 2023, 12:13 pm IST
SHARE ARTICLE
Chandigarh Carnival will be held from November 24 to 26
Chandigarh Carnival will be held from November 24 to 26

‘ਕੈਂਡੀਲੈਂਡ’ ਰੱਖਿਆ ਗਿਆ ਕਾਰਨੀਵਲ ਦਾ ਥੀਮ

Chandigarh Carnival News: ਚੰਡੀਗੜ੍ਹ ਵਿਚ ਅਗਲੇ ਹਫ਼ਤੇ 24 ਤੋਂ 26 ਨਵੰਬਰ ਤਕ ਲੇਜ਼ਰ ਵੈਲੀ ਸੈਕਟਰ-10 ਵਿਚ ਕਾਰਨੀਵਲ ਕਰਵਾਇਆ ਜਾਵੇਗਾ। ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਦੇ ਨਾਲ-ਨਾਲ ਹੋਰ ਕਈ ਵਿਭਾਗਾਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਕਾਰਨੀਵਲ ਸਬੰਧੀ ਸ਼ੁਕਰਵਾਰ ਨੂੰ ਹੋਈ ਮੀਟਿੰਗ ਵਿਚ ਤਿੰਨ ਦਿਨਾਂ ਦੇ ਸਮਾਗਮਾਂ ਨੂੰ ਅੰਤਿਮ ਰੂਪ ਦਿਤਾ ਗਿਆ।

ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਹੋਣਗੇ ਕਿਉਂਕਿ ਇਸ ਵਾਰ ਕਾਰਨੀਵਲ ਦਾ ਥੀਮ ‘ਕੈਂਡੀਲੈਂਡ’ ਰੱਖਿਆ ਗਿਆ ਹੈ। ਕਾਰਨੀਵਲ ਗੇਟ ਨੂੰ ਇਸ ਥੀਮ ਦੇ ਆਧਾਰ 'ਤੇ ਡਿਜ਼ਾਈਨ ਕੀਤਾ ਜਾਵੇਗਾ। ਅੰਦਰ ਵੀ ਮੁੱਖ ਸਟੇਜ ਅਤੇ ਹੋਰ ਪ੍ਰਬੰਧ ਇਸੇ ਵਿਸ਼ੇ 'ਤੇ ਅਧਾਰਤ ਹੋਣਗੇ। ਇਹ ਸਮਾਗਮ ਹਰ ਸਾਲ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵਲੋਂ ਕਰਵਾਇਆ ਜਾਂਦਾ ਹੈ।

ਕਾਰਨੀਵਲ ਵਿਚ ਕਈ ਤਰ੍ਹਾਂ ਦੇ ਈਵੈਂਟ ਹੋਣਗੇ ਜਿਨ੍ਹਾਂ ਵਿਚ ਕਈ ਰਾਜਾਂ ਦੇ ਕਲਾਕਾਰਾਂ ਵਲੋਂ ਫੂਡ ਸਟਾਲ, ਝੂਲੇ, ਪੇਸ਼ਕਾਰੀਆਂ ਸ਼ਾਮਲ ਹਨ। ਜੰਗਲੀ ਜੀਵ ਮਾਹਿਰਾਂ ਵਲੋਂ ਇਕ ਸੈਸ਼ਨ ਵੀ ਹੋਵੇਗਾ, ਜਿਸ ਵਿਚ ‘ਟੂਰ ਆਫ਼ ਵਾਈਲਡ ਲਾਈਫ਼ ਇੰਡੀਆ’ ਬਾਰੇ ਇਕ ਲਘੂ ਫ਼ਿਲਮ ਵੀ ਦਿਖਾਈ ਜਾਵੇਗੀ। ਇਸ ਦੇ ਨਾਲ ਹੀ ਵਿਕਸਤ ਭਾਰਤ ਦੀ ਥੀਮ 'ਤੇ ਵਿੰਟੇਜ ਕਾਰ ਰੈਲੀ ਅਤੇ ਕਾਰਨੀਵਲ ਪਰੇਡ ਕੱਢੀ ਜਾਵੇਗੀ। CITCO, CIHM ਅਤੇ ਹੋਰਾਂ ਵਲੋਂ ਫੂਡ ਸਟਾਲ ਲਗਾਏ ਜਾਣਗੇ। ਗੁਜਰਾਤ, ਅਸਾਮ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਕਲਾਕਾਰਾਂ ਵਲੋਂ ਵੀ ਪੇਸ਼ਕਾਰੀ ਕੀਤੀ ਜਾਵੇਗੀ।

• 24 ਨਵੰਬਰ- ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਆਰਕੈਸਟਰਾ ਦੀ ਪੇਸ਼ਕਾਰੀ ਹੋਵੇਗੀ

 • 25 ਨਵੰਬਰ- ਸ਼ਾਮ 7 ਵਜੇ ਤੋਂ ਕੈਲਾਸ਼ ਖੇਰ

• 26 ਨਵੰਬਰ- ਪੰਜਾਬੀ ਗਾਇਕ ਬੱਬੂ ਮਾਨ

 (For more news apart from Chandigarh Carnival will be held from November 24 to 26, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement