ਪੰਜਾਬੀ ਫ਼ਿਲਮ 'ਸਾਡੀ ਮਰਜ਼ੀ' ਦੀ ਟੀਮ ਪੁੱਜੀ ਸ਼ਹਿਰ 'ਚ, 25 ਨੂੰ ਫ਼ਿਲਮ ਹੋਵੇਗੀ ਰਿਲੀਜ਼
Published : Jan 19, 2019, 5:58 pm IST
Updated : Jan 19, 2019, 5:58 pm IST
SHARE ARTICLE
 'Saadi Marzi' team
'Saadi Marzi' team

ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦਾ ਸੁਮੇਲ ਪੰਜਾਬੀ ਫ਼ਿਲਮ 'ਸਾਡੀ ਮਰਜ਼ੀ' 25 ਜਨਵਰੀ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋਣ...

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦਾ ਸੁਮੇਲ ਪੰਜਾਬੀ ਫ਼ਿਲਮ 'ਸਾਡੀ ਮਰਜ਼ੀ' 25 ਜਨਵਰੀ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਜ਼ਰੀਏ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਸ਼ੋਕ ਤੰਵਰ ਦਾ ਬੇਟਾ ਅਨਿਰੁਧ ਲਲਿਤ ਬਤੌਰ ਹੀਰੋ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਿਹਾ ਹੈ। ਇਸ ਫ਼ਿਲਮ ਦੇ ਪ੍ਰਚਾਰ ਲਈ ਅੱਜ ਨਾਮਵਰ ਅਦਾਕਾਰ ਯੋਗਰਾਜ ਸਿੰਘ, ਅਦਾਕਾਰਾ ਨੀਨਾ ਬੰਡੇਲ, ਫ਼ਿਲਮ ਦਾ ਹੀਰੋ ਅਨਿਰੁਧ ਲਲਿਤ, ਹੀਰੋਇਨ ਆਂਚਲ ਤਿਆਗੀ,

Saadi Marzi MovieSaadi Marzi Movieਨਿਰਦੇਸ਼ਕ ਅਜੇ ਚੰਡੋਕ, ਨਿਰਮਾਤਾ ਅਵਿੰਤਕਾ ਲਲਿਤ ਮਾਕਨ ਤੰਵਲ, ਐਗਜੈਕਿਟਵ ਪ੍ਰੋਡਿਊਸਰ ਲਲਿਤ ਪੂਨੀਆ ਤੇ ਫ਼ਿਲਮ ਦੇ ਹੋਰ ਮੈਂਬਰ ਸ਼ਹਿਰ 'ਚ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਨਿਰਮਾਤਾ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ 'ਜੀ ਐਲ ਐਮ ਪ੍ਰੋਡਕਸ਼ਨ' ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੀ ਕਹਾਣੀ, ਸਕਰੀਲਪਲੇ ਤੇ ਡਾਇਲਾਗ ਨਿਹਾਲ ਪੁਰਬਾ ਨੇ ਲਿਖੇ ਹਨ। ਅਜੇ ਚੰਡੋਕ ਵਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ 'ਚ ਅਨਿਰੁਧ ਲਲਿਤ, ਆਂਚਲ ਤਿਆਗੀ,

ਯੋਗਰਾਜ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਨੀਲਾ ਬੁੰਡੇਲ ਸਮੇਤ ਹਾਰਬੀ ਸੰਘਾ ਅਤੇ ਕੁਝ ਹਰਿਆਣਵੀ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਇਕ ਪਰਿਵਾਰ ਦੀ ਕਹਾਣੀ ਹੈ, ਜਿਸ 'ਚ ਪਤੀ ਪੰਜਾਬੀ ਹੈ ਅਤੇ ਮਾਂ ਹਰਿਆਣਵੀ। ਦੋਵਾਂ ਦੇ ਸੱਭਿਆਚਾਰਕ ਵਿਖਰੇਵੇ ਦਾ ਸ਼ਿਕਾਰ ਉਹਨਾਂ ਦਾ ਬੇਟਾ ਕਿਵੇਂ ਬਣਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਫ਼ਿਲਮ 'ਚ ਮੁੱਖ ਭੂਮਿਕ ਨਿਭਾ ਰਹੇ ਅਨਿਰੁਧ ਲਲਿਤ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਹੈ ਪਰ ਇਸ ਤੋਂ ਪਹਿਲਾਂ ਉਹ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਇਕ ਹਿੰਦੀ ਫ਼ਿਲਮ 'ਚ ਕੰਮ ਕਰ ਚੁੱਕੇ ਹਨ।

ਅਦਾਕਾਰੀ ਦੇ ਖ਼ੇਤਰ 'ਚ ਆਉਣ ਲਈ ਉਨ੍ਹਾਂ ਨੇ ਬਕਾਇਦਾ ਅਦਾਕਾਰੀ ਦੀਆਂ ਬਰੀਕੀਆਂ ਸਿੱਖੀਆਂ ਹਨ। ਉਨ੍ਹਾਂ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਤੇ ਨਿਊਯਾਰਕ ਐਕਟਿੰਗ ਅਕੈਡਮੀ ਤੋਂ ਅਦਾਕਾਰੀ ਦੀ ਪੜਾਈ ਕੀਤੀ ਹੈ। ਜਰਮਨ ਤੋਂ ਫ਼ਿਲਮ ਤਕਨੀਕ ਦੀ ਜਾਣਕਾਰੀ ਹਾਸਲ ਕੀਤੀ। ਅਨਿਰੁਧ ਮੁਤਾਬਕ ਦਰਸ਼ਕ ਉਨ੍ਹਾਂ ਦੀ ਇਸ ਫ਼ਿਲਮ ਨੂੰ ਜ਼ਰੂਰ ਪਸੰਦ ਕਰਨਗੇ। ਇਸ ਫ਼ਿਲਮ 'ਚ ਯੋਗਰਾਜ ਸਿੰਘ ਨੇ ਉਨ੍ਹਾਂ ਦੇ ਇਕ ਪਿਤਾ ਦੀ ਤਰ੍ਹਾਂ ਮਦਦ ਕੀਤੀ ਹੈ। ਇਸ ਮੌਕੇ ਯੋਗਰਾਜ ਸਿੰਘ ਨੇ ਕਿਹਾ ਕਿ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ ਹੈ।

ਉਹਨਾਂ ਨੂੰ ਖੁਸ਼ੀ ਹੈ ਕਿ ਅਨਿਰੁਧ ਲਲਿਤ ਵਰਗੇ ਹੋਣਹਾਰ ਕਲਾਕਾਰ ਪੰਜਾਬੀ ਸਿਨੇਮੇ ਨਾਲ ਜੁੜ ਰਹੇ ਹਨ। ਇਸ ਫ਼ਿਲਮ ਜ਼ਰੀਏ ਹਰਿਆਣਾ ਦੇ ਲੋਕ ਵੀ ਪੰਜਾਬੀ ਫ਼ਿਲਮਾਂ ਨਾਲ ਜੁੜਨਗੇ, ਜੋ ਬੇਹੱਦ ਖੁਸ਼ੀ ਦੀ ਗੱਲ ਹੈ। ਇਹ ਫ਼ਿਲਮ ਨਿਰੋਲ ਰੂਪ 'ਚ ਕਾਮੇਡੀ, ਰੁਮਾਂਸ, ਪਰਿਵਾਰਕ ਤੇ ਸੱਭਿਆਚਾਰਕ ਡਰਾਮੇ ਦਾ ਸੁਮੇਲ ਹੈ। ਫ਼ਿਲਮ ਦੇ ਨਿਰਦੇਸ਼ਕ ਅੰਜੇ ਚੰਡੋਕ ਮੁਤਾਬਕ ਇਹ ਉਹਨਾਂ ਦੀ ਦੂਜੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਉਹਨਾਂ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਲੋਕਾਂ ਨੂੰ ਵੀ ਪੰਜਾਬੀ ਸਿਨੇਮੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਇਕ ਵੱਖਰੇ ਵਿਸ਼ੇ 'ਤੇ ਅਧਾਰਿਤ ਉਹਨਾਂ ਦੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿਤਾ ਹੈ। ਫ਼ਿਲਮ ਦੀ ਸਮੁੱਚੀ ਟੀਮ ਨੂੰ ਆਸ ਹੀ ਨਹੀਂ ਪੂਰੀ ਉਮੀਦ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement