
ਪੰਜਾਬੀ ਇੰਡਸਟਰੀ ਦੇ ਕਲਾਕਾਰ ਖਾਸ ਤੌਰ 'ਤੇ ਅਪਣੀ ਹਾਸੀਆਂ ਖੇਡੀਆਂ ਲਈ ਬਹੁਤ ਮਸ਼ਹੂਰ ਹਨ। ਇਹਨਾਂ ਹਾਸੀਆਂ ਖੇਡੀਆਂ ਨਾਲ ਲੋਕਾਂ ਦੇ ਬੁਲ੍ਹਾਂ 'ਤੇ ਹਾਸਾ ਲਿਆਉਣ...
ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਕਲਾਕਾਰ ਖਾਸ ਤੌਰ 'ਤੇ ਅਪਣੀ ਹਾਸੀਆਂ ਖੇਡੀਆਂ ਲਈ ਬਹੁਤ ਮਸ਼ਹੂਰ ਹਨ। ਇਹਨਾਂ ਹਾਸੀਆਂ ਖੇਡੀਆਂ ਨਾਲ ਲੋਕਾਂ ਦੇ ਬੁਲ੍ਹਾਂ 'ਤੇ ਹਾਸਾ ਲਿਆਉਣ ਵਾਲੇ ਬੀਨੂੰ ਢਿੱਲੋਂ ਨਜ਼ਰ ਆਉਣਗੇ ਪੰਜਾਬੀ ਫਿਲਮ 'ਕਾਲਾ ਸ਼ਾਹ ਕਾਲਾ' 'ਚ। ਹਾਲ ਹੀ 'ਚ 'ਕਾਲਾ ਸ਼ਾਹ ਕਾਲਾ' ਦਾ ਪੋਸਟਰ ਰਿਲੀਜ਼ ਹੋਈਆ ਹੈ।
Kala Shah Kala
ਜਿਸ ਨੂੰ ਸਰਗੁਨ ਮੇਹਤਾ, ਕਰਮਜੀਤ ਅਨਮੋਲ, ਐਮੀ ਵਿਰਕ ਨੇ ਅਪਣੇ ਇੰਸਟਾ ਪੇਜ 'ਤੇ ਸ਼ੇਅਰ ਕੀਤਾ ਹੈ। ਅਸਲ 'ਚ 'ਕਾਲਾ ਸ਼ਾਹ ਕਾਲਾ' ਦੇ ਪੋਸਟਰ 'ਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਨਜ਼ਰ ਆ ਰਹੇ ਹਨ।
Kala Shah Kala Actors
ਪੋਸਟਰ 'ਚ ਬੀਨੂੰ ਢਿੱਲੋਂ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਲੱਗ ਰਿਹਾ ਹੈ। ਪੋਸਟਰ 'ਚ ਬੀਨੂੰ ਢਿੱਲੋਂ ਦਾ ਰੰਗ ਕਾਲਾ ਹੈ, ਜੋ ਹੱਥ 'ਚ ਗੁਲਾਬ ਦਾ ਫੁੱਲ ਫੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਉਥੇ ਸਰਗੁਣ ਮਹਿਤਾ ਸਿੰਪਲ ਸੂਟ 'ਚ ਬੀਨੂੰ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਫਿਲਮ ਦੇ ਲੇਖਕ ਅਤੇ ਡਾਇਰੈਕਟਰ ਅਮਰਜੀਤ ਸਿੰਘ ਹਨ।
ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੇ ਨਾਲ ਫਿਲਮ 'ਚ ਜੋਰਡਨ ਸੰਧੂ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਦੱਸਣਯੋਗ ਹੈ ਕਿ 'ਕਾਲਾ ਸ਼ਾਹ ਕਾਲਾ' ਫਿਲਮ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਹੈ, ਜੋ ਨੌਟੀ ਮੈੱਨ ਪ੍ਰੋਡਕਸ਼ਨਜ਼ ਤੇ ਇਨਫੈਂਟਰੀ ਪਿਕਚਰਜ਼ ਨੇ ਡਰੀਮਯਾਤਾ ਐਂਟਰਟੇਨਮੈਂਟ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਹੈ।
Kala Shah Kala
ਕਾਲਾ ਸ਼ਾਹ ਕਾਲਾ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਇੱਕ ਸਮਾਜਿਕ ਸੰਦੇਸ਼ ਵੀ ਹੈ। ਇਹ ਫ਼ਿਲਮ ਪਹਿਲੀ ਵਾਰ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਨੂੰ ਵੱਡੇ ਪਰਦੇ ਤੇ ਇਕੱਠੇ ਪੇਸ਼ ਕਰ ਰਹੀ ਹੈ।
ਅਦਾਕਾਰ-ਨਿਰਮਾਤਾ ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਸਾਡੇ ਸਮਾਜ ਵਿਚ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦਿੱਖ ਤੇ ਇਹਨਾਂ ਜ਼ਿਆਦਾ ਧਿਆਨ ਦਿੰਦੇ ਹਨ ਕਿ ਜ਼ਿੰਦਗੀ ਦੇ ਅਸਲੀ ਮਾਇਨੇ ਨਜ਼ਰਅੰਦਾਜ਼ ਹੋ ਜਾਂਦੇ ਹਨ। ਇਹ ਜ਼ੀ ਸਟੂਡੀਓ ਨਾਲ ਮੇਰੀ ਪਹਿਲੀ ਸਾਂਝ ਹੈ ਪਰ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵਪਾਰਕ ਸਟੂਡੀਓ ਵੀ ਹੁਣ ਪੰਜਾਬੀ ਫ਼ਿਲਮਾਂ ਦੀ ਮਹੱਤਤਾ ਸਮਝ ਰਹੇ ਹਨ। ਇਹ ਸਾਡੀ ਫ਼ਿਲਮ ਇੰਡਸਟਰੀ ਦੀ ਤਰੱਕੀ ਲਈ ਬਹੁਤ ਹੀ ਵਧੀਆ ਹੈ।