
ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਉਤਸ਼ਾਹ
ਚੰਡੀਗੜ੍ਹ: ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਚੁੱਕੀਆਂ ਹਨ ਤੇ ਆਰ ਨੇਤ ਦਾ ਨਵਾਂ ਗੀਤ ਸਟਰਗਲਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ਇਸ ਗੀਤ ਨੂੰ ਰਿਲੀਜ਼ ਹੋਏ ਥੋੜਾਂ ਹੀ ਸਮਾਂ ਹੋਇਆ ਹੈ ਤੇ ਲੋਕਾਂ ਵੱਲੋਂ ਵਿਊਜ਼ ਦੀ ਗਿਣਤੀ ਲੱਖਾਂ ਤਕ ਪਹੁੰਚਾ ਦਿੱਤੀ ਗਈ ਹੈ। ਇਸ ਗੀਤ ਦੇ ਵਿਊਜ਼ ਲਗਾਤਾਰ ਵਧ ਰਹੇ ਹਨ। ਆਰ ਨੇ ਅਪਣੇ ਸੰਘਰਸ਼ ਦੀ ਕਹਾਣੀ ਨੂੰ ਸਟਰਗਲਰ ਗੀਤ ਰਾਂਹੀ ਬਹੁਤ ਹੀ ਖੂਬਸੂਰਤ ਬੋਲਾਂ ਵਿਚ ਬਿਆਨ ਕੀਤਾ ਹੈ।
R Nait
ਇਸ ਗੀਤ ਦੇ ਬੋਲ ਵੀ ਆਰ ਨੇਤ ਨੇ ਹੀ ਕਲਮਬੱਧ ਕੀਤੇ ਹਨ। ਗੀਤ ਨੂੰ ਚਾਰ ਚੰਨ ਲਗਾਉਣ ਲਈ ਮਿਊਜ਼ਿਕ ਲਾਡੀ ਗਿੱਲ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦਾ ਟੀਵੀ ਦੇ ਪੰਜਾਬੀ ਚੈਨਲਾਂ ਤੋਂ ਇਲਾਵਾ ਯੂਟਿਊਬ ਤੇ ਵੀ ਆਨੰਦ ਲਿਆ ਜਾ ਸਕਦਾ ਹੈ। ਇਸ ਗੀਤ ਦੀ ਵੀਡੀਉ ਟਰੂ ਮੇਕਰਸ ਵੱਲੋਂ ਬਹੁਤ ਸ਼ਾਨਦਾਰ ਤਰੀਕੇ ਨਾਲ ਬਣਾਈ ਗਈ ਹੈ।
ਇਸ ਗੀਤ ਵਿਚ ਅਦਾਕਾਰੀ ਵੀ ਆਰ ਨੇਤ ਨੇ ਆਪ ਕੀਤੀ ਹੈ ਤੇ ਉਹਨਾਂ ਨਾਲ ਫੀਮੇਲ ਅਦਾਕਾਰੀ ਵਿਚ ਨਿੱਕੀ ਕੌਰ ਨੇ ਸਾਥ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਬਹੁਤ ਸਰਾਹਿਆ ਜਾ ਰਿਹਾ ਹੈ। ਲੋਕ ਬੜੇ ਉਤਸ਼ਾਹ ਨਾਲ ਇਸ ਗੀਤ ਦਾ ਆਨੰਦ ਮਾਣ ਰਹੇ ਹਨ।
ਗਾਣੇ ਦੀ ਵੀਡੀਉ ਦੇਖਣ ਲਈ ਇੱਥੇ ਕਲਿੱਕ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ