ਇੰਜੀਨੀਅਰ ਤੋਂ ਰੈਪਰ ਬਣੇ 'ਬਾਦਸ਼ਾਹ ਦਾ ਅੱਜ ਹੈ ਜਨਮਦਿਨ
Published : Nov 19, 2019, 12:20 pm IST
Updated : Nov 19, 2019, 12:20 pm IST
SHARE ARTICLE
Badshah the musician who was an engineer once
Badshah the musician who was an engineer once

ਜਾਣੋ ਉਹਨਾਂ ਦੀ ਜ਼ਿੰਦਗੀ ਦੀਆਂ ਖ਼ਾਸ ਗੱਲਾਂ  

ਮੁੰਬਈ: ਮਸ਼ਹੂਰ ਰੈਪਰ ਬਾਦਸ਼ਾਹ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗਾਇਕ ਤੇ ਰੈਪਰ ਬਾਦਸ਼ਾਹ ਦਾ ਜਨਮ 19 ਨਵੰਬਰ 1985 ਨੂੰ ਨਵੀਂ ਦਿੱਲੀ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ। ਬਾਦਸ਼ਾਹ ਦੀ ਪਰਿਵਾਰਕ ਸੰਸਕ੍ਰਿਤੀ ਅਤੇ ਬੋਲ-ਚਾਲ 'ਚ ਹਰਿਆਣਵੀ ਟੱਚ ਹੈ। ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਅਸਲ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ।

BadshahBadshah ਬਾਦਸ਼ਾਹ ਦੀ ਪੜਾਈ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ‘ਚ ਦਾਖਲਾ ਲਿਆ ਸੀ ਕਿਉਂਕਿ ਉਹ ਸਿਵਲ ਇੰਜੀਨੀਅਰਿੰਗ ‘ਚ ਡਿਗਰੀ ਲੈਣਾ ਚਾਹੁੰਦੇ ਸਨ ।ਬਾਦਸ਼ਾਹ ਦੀ ਮੰਨੀਏ ਤਾਂ ਜੇਕਰ ਉਹ ਰੈਪਰ ਨਾਂ ਹੁੰਦਾ ਤਾਂ ਇਕ ਆਈ. ਏ. ਐੱਸ. ਅਫਸਰ ਹੁੰਦੇ। ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ।

BadshahBadshahਬਾਲੀਵੁੱਡ 'ਚ ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ 'ਚ ਗਾਇਕ ਸਨ। ਇਕ ਇੰਟਰਵਿਊ 'ਚ ਬਾਦਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਉਹ ਅਸਲ ਜ਼ਿੰਦਗੀ 'ਚ ਅਜਿਹੇ ਨਹੀਂ ਹਨ ਜੋ ਉਹ ਸਟੇਜ 'ਤੇ ਨਜ਼ਰ ਆਉਂਦੇ ਹਨ। ਉਹ ਇਕ ਬੇਹੱਦ ਸ਼ਾਂਤ ਸੁਭਾਅ ਦੇ ਇਨਸਾਨ ਹਨ। ਬਾਦਸ਼ਾਹ ਇਕ ਪਿਆਰੀ ਜਿਹੀ ਬੱਚੀ ਦਾ ਪਿਤਾ ਹੈ।

View this post on Instagram

IS SAAL NO LIMIT

A post shared by BADSHAH (@badboyshah) on

ਬਾਦਸ਼ਾਹ ਦੀ ਮੰਨੀਏ ਤਾਂ ਉਸ ਨੂੰ ਬੱਚੇ ਪਸੰਦ ਨਹੀਂ ਸਨ ਪਰ ਜਦੋਂ ਤੋਂ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਹੈ ਉਦੋਂ ਤੋਂ ਉਹ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਹੈ ।ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਦੀ ਯੋ ਯੋ ਹਨੀ ਸਿੰਘ ਨਾਲ ਵਧੀਆ ਯਾਰੀ ਸੀ ਤੇ ਉਹ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ ‘ਚ ਗਾਉਂਦਾ ਹੁੰਦਾ ਸੀ।

View this post on Instagram

Guess we made it dad?

A post shared by BADSHAH (@badboyshah) on

ਦੱਸ ਦਈਏ ਕਿ ਉਂਝ ਤਾਂ ਬਾਦਸ਼ਾਹ ਕੋਲ ਧਨ ਦੌਲਤ ਦੀ ਘਾਟ ਨਹੀਂ ਹੈ। ਉਹ ਸਟੇਜ ਸ਼ੋਅ ਤੋਂ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਹਨ। ਇਹ ਜਾਣ ਹੈਰਾਨੀ ਹੋਵੇਗੀ ਕਿ ਉਹ ਇਕ ਗੀਤ ਦੀ ਫੀਸ ਕਰੀਬ 1 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 10 ਮਿਲੀਅਨ ਡਾਲਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement