
ਬਾਲੀਵੁਡ ਸਿੰਗਰ ਮੀਕਾ ਸਿੰਘ ਦੇ ਘਰ ਦੇ ਬਾਹਰ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।......
ਮੁੰਬਈ : ਬਾਲੀਵੁਡ ਸਿੰਗਰ ਮੀਕਾ ਸਿੰਘ ਦੇ ਘਰ ਦੇ ਬਾਹਰ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸਨ੍ਹੂੰ ਦੇਖਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਕਾ ਸਿੰਘ ਦੀ ਦੋਸਤ ਅਤੇ ਵਕੀਲ ਫਾਲਗੁਨੀ ਬ੍ਰਹਮਾ ਭੱਟ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਵਾਲੀ ਸੰਸਥਾ ਫਰਜ਼ੀ ਹੈ। ਇਹ ਉਹ ਸੰਸਥਾ ਨਹੀਂ ਹੈ ਜਿਸਨ੍ਹੇ ਮੀਕਾ ਸਿੰਘ ਦੇ ਪਾਕਿਸਤਾਨ 'ਚ ਗਾਉਣ ਖਿਲਾਫ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਫਾਲਗੁਨੀ ਨੇ ਦੱਸਿਆ ਕਿ ਫਰਜ਼ੀ ਸੰਸਥਾ ਅੰਦੋਲਨ ਕਰ ਰਹੀ ਹੈ। ਇਹ ਸਭ ਪ੍ਰਦਰਸ਼ਨਕਾਰੀ ਮੀਕਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Protest on Mika Singh House
ਮੀਕਾ ਸਿੰਘ ਤੋਂ ਪੈਸੇ ਵਸੂਲਣ ਦੀ ਫਿਰਾਕ 'ਚ ਹੈ ਫਰਜੀ ਸੰਸਥਾ
ਵਕੀਲ ਫਾਲਗੁਨੀ ਦਾ ਕਹਿਣਾ ਹੈ ਫਰਜੀ ਸੰਸਥਾ ਪੈਸੇ ਵਸੂਲਣ ਦੀ ਫਿਰਾਕ ਵਿੱਚ ਹੈ। ਜਦੋਂ ਕਿ ਅਸਲੀ ਸੰਸਥਾ FWICE ਨੇ ਮੀਕਾ ਦੀ ਗੱਲ ਨਾਲ ਸਮਰਥਨ ਰੱਖਦੇ ਹੋਏ ਮੀਟਿੰਗ ਦੀ ਗੱਲ ਕਹੀ ਸੀ। ਛੇਤੀ ਹੀ ਮੀਕੇ ਦੇ ਨਾਲ ਮੀਟਿੰਗ ਕਰ ਮਾਮਲਾ ਸੁਲਝਾਇਆ ਜਾਵੇਗਾ। ਹਾਲਾਂਕਿ ਅੱਜ ਮੀਕੇ ਦੇ ਘਰ ਬਾਹਰ ਭਾਰੀ ਪ੍ਰਦਰਸ਼ਨ ਹੋਇਆ।
Protest on Mika Singh House
ਮੀਕਾ ਸਿੰਘ ਦੇ ਘਰ ਦੀ ਸੁਰੱਖਿਆ ਵਧਾਈ ਗਈ
ਜ਼ਿਕਰਯੋਗ ਹੈ ਕਿ ਮੀਕਾ ਸਿੰਘ ਹੁਣ ਮੁੰਬਈ ਤੋਂ ਬਾਹਰ ਹਨ।ਉਨ੍ਹਾਂ ਦੀ ਦੋਸਤ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਆ ਰਹੀ ਹਨ। ਫਾਲਗੁਨੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨਾਲ ਗੱਲ ਕਰਕੇ ਅਸੀਂ ਉਨ੍ਹਾਂ ਦੇ ਘਰ ਪੁਲਿਸ ਸੁਰੱਖਿਆ ਵਧਾਈ ਹੈ।
Protest on Mika Singh House
ਮੀਕਾ ਸਿੰਘ ਨੇ ਜਾਰੀ ਕੀਤਾ ਸੀ ਬੀਐਨ ਤਿਵਾਰੀ ਦਾ ਵੀਡੀਓ
FWICE ਦੇ ਬੀਐਨ ਤਿਵਾਰੀ ਦਾ ਇੱਕ ਵੀਡੀਓ ਮੀਕਾ ਸਿੰਘ ਨੇ ਟਵੀਟ ਕੀਤਾ ਸੀ। ਇਸ ਵਿੱਚ ਉਹ ਕਹਿੰਦੇ ਸੁਣੇ ਜਾ ਰਹੇ ਹੈ ਕਿ ਫੈਡਰੇਸ਼ਨ ਮੀਕਾ ਨਾਲ ਗੱਲਬਾਤ ਲਈ ਤਿਆਰ ਹੈ।
Protest on Mika Singh House
ਕੱਲ ਫੈਡਰੇਸ਼ਨ ਦੇ ਨਾਲ ਪ੍ਰੈਸ ਕਾਨਫਰੰਸ ਕਰਨਗੇ ਮੀਕਾ ਸਿੰਘ
FWICE ਨੂੰ ਮੀਕਾ ਨੇ ਇੱਕ ਪੱਤਰ ਲਿਖ ਇਸ ਪ੍ਰੋਟੈਸਟ ਅਤੇ ਬੈਨ ਨੂੰ ਵਾਪਸ ਲੈਣ ਦੀ ਗੱਲ ਕਹੀ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਮੀਕਾ ਸਿੰਘ ਅਤੇ ਫੇਡਰੇਸ਼ਨ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਕਰਕੇ ਮਾਮਲੇ 'ਤੇ ਅਪਨੀ ਰਾਏ ਵਿਅਕਤ ਕਰਨਗੇ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਫੈਡਰੇਸ਼ਨ ਆਪਣਾ ਅਗਲਾ ਕਦਮ ਸਪੱਸ਼ਟ ਕਰੇਗਾ।
Protest on Mika Singh House
ਪਰ ਇਸ 'ਚ ਮੀਕੇ ਦੇ ਘਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਮੀਕਾ ਦੀ ਦੋਸਤ ਨੇ ਇਸਨੂੰ ਫਰਜੀ ਸੰਸਥਾ ਦੁਆਰਾ ਪ੍ਰਦਰਸ਼ਨ ਕਰਾਰ ਦਿੱਤਾ ਹੈ। ਮੀਕਾ ਸਿੰਘ ਦੇ ਪੱਖ ਅਤੇ ਵਿਰੋਧ 'ਚ ਵੀ ਆਵਾਜਾਂ ਉੱਠਣੀਆਂ ਸ਼ੁਰੂ ਹੋ ਗਈ ਹਨ।