
ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਹਾਰਡੀ ਸੰਧੂ ਇਕ ਚੰਗੇ ਕ੍ਰਿਕੇਟਰ ਸਨ।
ਜਲੰਧਰ: ਬੇਮਿਸਾਲ ਗਾਇਕੀ ਦੇ ਨਾਲ-ਨਾਲ ਸ਼ਾਨਦਾਰ ਅਭਿਨੈ ਨਾਲ ਫਿਲਮ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਹਾਰਡੀ ਸੰਧੂ 'ਚ ਸਿੰਗਿੰਗ, ਡਾਂਸਿੰਗ ਅਤੇ ਐਕਟਿੰਗ ਵਰਗੇ ਸ਼ਾਨਦਾਰ ਹੁਨਰ ਮੌਜੂਦ ਹਨ। ਹਾਰਡੀ ਸੰਧੂ ਨੇ ਆਪਣੀ ਪਤਨੀ ਨਾਲ ਤਸਵੀਰ ਸਾਂਝੀ ਕੀਤੀ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਾਰਡੀ ਸੰਧੂ ਦਾ ਅਸਲ ਨਾਂ ਹਰਵਿੰਦਰ ਸਿੰਘ ਸੰਧੂ ਹੈ। ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਹਾਰਡੀ ਸੰਧੂ ਇਕ ਚੰਗੇ ਕ੍ਰਿਕੇਟਰ ਸਨ।
Hardy Sandhuਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 19 ਕੰਪਲੀਟ ਸਾਲ। ਯਾਨੀ ਕਿ ਉਨ੍ਹਾਂ ਦੀ ਰਿਲੇਸ਼ਨਸ਼ਿਪ ਨੂੰ 19ਸਾਲ ਹੋ ਗਏ ਹਨ ਅਤੇ ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੀ ਪਤਨੀ ਨਾਲ ਖੂਬਸੂਰਤ ਜਿਹੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਕੈਪਸ਼ਨ ‘ਚ ਲਿਖਦੇ ਹੋਏ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਹੈ।
Hardy Sandhu ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਹਾਰਡੀ ਸੰਧੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਉਹ ਇੱਕ ਗਾਇਕ ਹੋਣ ਤੋਂ ਪਹਿਲਾਂ ਇੱਕ ਵਧੀਆ ਕ੍ਰਿਕੇਟਰ ਸਨ। ਉਨ੍ਹਾਂ ਨੂੰ ਕ੍ਰਿਕੇਟ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਸ਼ੁਰੂਆਤ 1995 ‘ਚ ਕੀਤੀ ਸੀ।
ਪਰ ਕ੍ਰਿਕੇਟਰ ਬਣਨ ਦਾ ਸੁਪਨਾ ਉਨ੍ਹਾਂ ਦਾ ਅਧੂਰਾ ਹੀ ਰਹਿ ਜਾਵੇਗਾ ਇਸ ਬਾਰੇ ਉਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ ।ਦਰਅਸਲ ਇੱਕ ਘਟਨਾ ਨੇ ਉਨ੍ਹਾਂ ਦੇ ਇਸ ਸੁਫ਼ਨੇ ‘ਤੇ ਪਾਣੀ ਫੇਰ ਕੇ ਰੱਖ ਦਿੱਤਾ ਸੀ। ਹਾਰਡੀ ਸੰਧੂ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਨਾਂਅ ਕਮਾਇਆ ਹੈ ਅਤੇ ਉਹ ਆਪਣੀ ਨਵੀਂ ਫ਼ਿਲਮ 83 ਨੂੰ ਲੈ ਕੇ ਵੀ ਚਰਚਾ ‘ਚ ਹਨ ।ਉਨ੍ਹਾਂ ਦਾ ਜਨਮ ਪਟਿਆਲਾ ‘ਚ 6 ਸਤੰਬਰ 1986 ਨੂੰ ਹੋਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।