Gurnam Bhullar's wife: MBBS ਦੀ ਪੜ੍ਹਾਈ ਕਰ ਰਹੀ ਗੁਰਨਾਮ ਭੁੱਲਰ ਦੀ ਪਤਨੀ

By : GAGANDEEP

Published : Nov 20, 2023, 3:19 pm IST
Updated : Nov 20, 2023, 4:57 pm IST
SHARE ARTICLE
Who is Gurnam Bhullar's wife news in punjabi
Who is Gurnam Bhullar's wife news in punjabi

Gurnam Bhullar's wife: ਮਹੀਨਾ ਪਹਿਲਾਂ ਗੁਰਨਾਮ ਭੁੱਲਰ ਦੇ ਮੰਗਣ ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ

Who is Gurnam Bhullar's wife news in punjabi : ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਗੁਰਨਾਮ ਭੁੱਲਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਲਾੜੇ ਦੇ ਲਿਬਾਸ 'ਚ ਨਜ਼ਰ ਆ ਰਹੇ ਹਨ। ਗਾਇਕ ਨੇ ਆਪਣੇ ਵਿਆਹ ਸਬੰਧੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਇਹ ਕਿਸੇ ਵੀ ਸ਼ੂਟਿੰਗ ਦਾ ਹਿੱਸਾ ਵੀ ਨਹੀਂ ਲੱਗ ਰਿਹਾ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸ ਵਿਆਹ 'ਚ ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਪਹੁੰਚ ਕੇ ਖ਼ੂਬ ਰੌਣਕਾਂ ਲਗਾਈਆਂ।

ਇਹ ਵੀ ਪੜ੍ਹੋ: Pop Star Shakira: ਪੌਪ ਸਟਾਰ ਸ਼ਕੀਰਾ ਨੂੰ ਧੋਖਾਧੜੀ ਦੇ ਮਾਮਲੇ ’ਚ ਸੰਮਨ ਜਾਰੀ

 ਕੀ ਤੁਹਾਨੂੰ ਪਤਾ ਹੈ ਕੌਣ ਹੈ ਗੁਰਨਾਮ ਭੁੱਲਰ ਦੀ ਪਤਨੀ?
ਗੁਰਨਾਮ ਭੁੱਲਰ ਦੀ ਪਤਨੀ ਦਾ ਨਾਂ ਡਾ.ਬਲਪ੍ਰੀਤ ਕੌਰ ਹੈ ਤੇ ਉਹ ਮੋਗਾ ਦੀ ਰਹਿਣ ਵਾਲੀ ਹੈ। ਦੱਸ ਦੇਈਏ ਕਿ ਗੁਰਨਾਮ ਭੁੱਲਰ ਦੀ ਹਮਸਫਰ 23 ਸਾਲ ਦੀ ਹੈ ਤੇ ਇਸ ਸਮੇਂ ਉਹ ਐਮਬੀਬੀਐਸ ਦੀ ਪੜ੍ਹਾਈ ਕਰ ਰਹੀ ਹੈ। ਗੁਰਨਾਮ ਭੁੱਲਰ ਦੀ ਪਤਨੀ ਵੀ ਉਨ੍ਹਾਂ ਵਾਂਗ ਉੱਚੀ ਲੰਮੀ ਤੇ ਸੋਹਣੀ ਸਨੁੱਖੀ ਹੈ। 

ਇਹ ਵੀ ਪੜ੍ਹੋ: Numbered suspension: ਪਰਾਲੀ ਸਾੜਨ ਦੇ ਮਾਮਲੇ ਵਿਚ ਪਿੰਡ ਸਿਹੋਵਾਲ ਦਾ ਨੰਬਰਦਾਰ ਮੁਅੱਤਲ

 ਜ਼ਿਕਰਯੋਗ ਹੈ ਕਿ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।

ਦੱਸ ਦੇਈਏ ਕੁਝ ਸਮਾਂ ਪਹਿਲਾਂ ਹੀ ਗਾਇਕ ਦੀ ਮੰਗਣੀ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ, ਜਿਸ ਮਗਰੋਂ ਹੁਣ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਗਾਇਕ ਦੇ ਫੈਨਜ਼  ਇਨ੍ਹਾਂ ਵੀਡੀਓ ਤੇ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਇਸ ਨਵ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement