
ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ
ਚੰਡੀਗੜ੍ਹ: ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਹਨਾਂ ਦਾ ਪਿਆਰਾ ਅੰਦਾਜ਼ ਸਾਰਿਆਂ ਨੂੰ ਖੁਸ਼ ਕਰਦਾ ਹੈ। ਅਦਾਕਾਰ ਹਮੇਸ਼ਾ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਪਰ ਇਸ ਸੋਸ਼ਲ ਮੀਡੀਆ ਦੀ ਦੁਨੀਆਂ ਵਿਚ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
Diljit Dosanjh
ਹਰ ਵੱਡੇ ਸਿਤਾਰੇ ਨੂੰ ਕਿਸੇ ਨਾ ਕਿਸੇ ਸਮੇਂ ਟ੍ਰੋਲ ਕੀਤਾ ਜਾਂਦਾ ਹੈ। ਹੁਣ ਦਿਲਜੀਤ ਦੁਸਾਂਝ ਦਾ ਨੰਬਰ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਦਿਲਜੀਤ ਨੇ ਹਾਲ ਹੀ 'ਚ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਸੀ। ਬਹੁਤ ਸਾਰੇ ਲੋਕਾਂ ਨੇ ਉਸ ਦੇ ਟਵੀਟ 'ਤੇ ਪ੍ਰਤੀਕ੍ਰਿਆ ਦਿੱਤੀ ਅਤੇ ਉਸ ਨੂੰ ਵਧਾਈ ਵੀ ਦਿੱਤੀ।
Diljit Dosanjh
ਪਰ ਇਕ ਯੂਜ਼ਰ ਨੇ ਦਿਲਜੀਤ ਨੂੰ ਇਸ ਪੋਸਟ ਲਈ ਟ੍ਰੋਲ ਕਰਨਾ ਠੀਕ ਸਮਝਿਆ। ਯੂਜ਼ਰ ਨੇ ਸਵਾਲ ਉਠਾਇਆ ਹੈ ਕਿ ਦਿਲਜੀਤ ਹਿੰਦੂ ਤਿਉਹਾਰਾਂ 'ਤੇ ਕਿਉਂ ਨਹੀਂ ਵਧਾਈ ਦਿੰਦੇ। ਯੂਜ਼ਰ ਨੇ ਲਿਖਿਆ- ਕਦੇ ਹਿੰਦੂ ਤਿਉਹਾਰ ਦੀ ਵੀ ਵਧਾਈ ਦੇ ਦਿਓ। ਹੁਣ ਦਿਲਜੀਤ ਨੇ ਇਸ ਯੂਜ਼ਰ ਨੂੰ ਅਜਿਹਾ ਜਵਾਬ ਦਿੱਤਾ ਕਿ ਸ਼ਾਇਦ ਇਸ ਤੋਂ ਬਾਅਦ ਉਹ ਕਦੇ ਵੀ ਕਿਸੇ ਨੂੰ ਧਰਮ ਦੇ ਨਾਮ ‘ਤੇ ਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।
Sharm Hee kar la.. Likhan Ton Phelan.. Jee Tan Ni Karda Tere warga nu Jawab Den nu..
— DILJIT DOSANJH (@diljitdosanjh) August 19, 2020
Har Dharm Da Satkaar Karde an Asi ..???????? https://t.co/q03eQLD6HS
ਦਿਲਜੀਤ ਨੇ ਟਵੀਟ ਕੀਤਾ- ‘ਸ਼ਰਮ ਹੀ ਕਰ ਲੈ..ਲਿਖਣ ਤੋਂ ਪਹਿਲਾਂ..ਜੀ ਤਾਂ ਨਹੀਂ ਕਰਦਾ ਤੇਰੇ ਵਰਗੇ ਨੂੰ ਜਵਾਬ ਦੇਣ ਨੂੰ...ਹਰ ਧਰਮ ਦਾ ਸਤਿਕਾਰ ਕਰਦੇ ਆਂ ਅਸੀਂ...' । ਦਿਲਜੀਤ ਦੁਸਾਂਝ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਵੀ ਦਿਲਜੀਤ ਦੀ ਗੱਲ ਦਾ ਸਮਰਥਨ ਕਰ ਰਹੇ ਹਨ ਅਤੇ ਟਰੋਲ ਯੂਜ਼ਰ ਨੂੰ ਨਿਸ਼ਾਨਾ ਬਣਾ ਰਹੇ ਹਨ।
Diljit Dosanjh
ਵੈਸੇ ਦਿਲਜੀਤ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ਵਿਚ ਆਏ ਸਨ ਜਦੋਂ ਉਸ ਨੇ ਕਿਹਾ ਸੀ ਕਿ ਉਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਸੁਸ਼ਾਂਤ ਖੁਦਕੁਸ਼ੀ ਵੀ ਕਰ ਸਕਦਾ ਹੈ। ਉਨ੍ਹਾਂ ਨੇ ਉਸ ਸਮੇਂ ਸਾਰਿਆਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ। ਕਈ ਪ੍ਰਸ਼ੰਸਕਾਂ ਨੇ ਦਿਲਜੀਤ ਦੇ ਉਸ ਟਵੀਟ 'ਤੇ ਵੀ ਪ੍ਰਤੀਕਿਰਿਆ ਦਿੱਤੀ ਸੀ।
Punjab ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।