ਰੋਸ਼ਨ ਪ੍ਰਿੰਸ ਦੀ 'ਰਾਂਝਾ ਰਿਫਊਜੀ' 26 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ
Published : Oct 21, 2018, 4:52 pm IST
Updated : Oct 21, 2018, 4:52 pm IST
SHARE ARTICLE
Ranjha Refugee
Ranjha Refugee

'ਰਾਂਝਾ ਰਿਫਊਜੀ' ਰੋਸ਼ਨ ਪ੍ਰਿੰਸ ਦੀ ਆਗਾਮੀ ਪੰਜਾਬੀ ਫ਼ਿਲਮ ਜੋ ਕਿ 26 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ......

'ਰਾਂਝਾ ਰਿਫਊਜੀ' ਰਿਸ਼ਨ ਪ੍ਰਿੰਸ ਦੀ ਆਗਾਮੀ ਪੰਜਾਬੀ ਫ਼ਿਲਮ ਜੋ ਕਿ 26 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ| ਇਹ ਫ਼ਿਲਮ, ਨਿਰਮਾਤਾ ਤਰਸੇਮ ਕੋਸ਼ਲ ਅਤੇ ਸੁਦੇਸ਼ ਠਾਕੁਰ ਵੱਲੋਂ ਜੇ.ਬੀ. ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ| ਇਹ ਫਿਲਮ ਅਵਤਾਰ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਨਿਰਦੇਸ਼ਤ ਕੀਤੀ ਗਈ ਹੈ, ਜੋ ਕਿ ਮਿੱਟੀ ਨਾ ਫਰੋਲ ਜੋਗੀਆ (2015) ਅਤੇ ਰੁਪਿੰਦਰ ਗਾਂਧੀ: ਦਾ ਰੌਬਿਨਹਾਊਡ (2017) ਵਰਗੀਆਂ ਫ਼ਿਲਮਾਂ ਕਰਕੇ ਜਾਣੇ ਜਾਂਦੇ ਹਨ|ਇਹ  ਦੋਹਾਂ ਫ਼ਿਲਮਾਂ ਉਨ੍ਹਾਂ ਦੀਆਂ ਲਿਖਤਾਂ ਅਤੇ ਉਨ੍ਹਾਂ ਵੱਲੋਂ ਹੀ ਨਿਰਦੇਸ਼ਿਤ ਸਨ| 

ਫ਼ਿਲਮ 'ਰਾਂਝਾ ਰਿਫਊਜੀ' ਵਿਚ ਰੋਸ਼ਨ ਪ੍ਰਿੰਸ 'ਰਾਂਝਾ ਸਿੰਘ' ਦਾ ਕਿਰਦਾਰ ਨਿਭਾ ਰਹੇ ਹਨ ਜਿਸ ਦਾ ਪਿਆਰ ਹੈ ਫ਼ਿਲਮ 'ਚ ਪ੍ਰੀਤੋ ਦਾ ਕਿਰਦਾਰ ਨਿਭਾਉਣ ਵਾਲੀ ਸਾਨਵੀ ਧੀਮਾਨ| ਇਹ ਫ਼ਿਲਮ ਭਾਰਤ ਅਤੇ ਪਾਕਿਸਤਾਨ ਬਾਰੇ ਵੀ ਗੱਲ ਕਰਦੀ ਹੈ| ਇਸ ਫ਼ਿਲਮ ਦਾ ਸਭ ਤੋਂ ਵਧੀਆ ਤੇ ਉਤਸੁਕਤਾ ਵਧਾਉਣ ਵਾਲਾ ਦ੍ਰਿਸ਼ ਇਹ ਹੈ ਕਿ ਰੋਸ਼ਨ ਪ੍ਰਿੰਸ ਟ੍ਰੇਲਰ ਵਿਚ ਡਬਲ ਰੋਲ ਵਿਚ ਨਜ਼ਰ ਆ ਰਹੇ ਹਨ| 

Ranjha Refugee CoupleRanjha Refugee Couple

ਇਹ ਫ਼ਿਲਮ ਬੇਸ਼ੱਕ ਇਕ ਰੋਮਾਂਟਿਕ ਡਰਾਮਾ ਹੈ ਅਤੇ ਕਾਮੇਡੀ ਨਾਲ ਭਰਪੂਰ ਹੈ| 1971 ਦੇ ਯੁੱਧ ਤੋਂ ਪਹਿਲਾਂ ਦੇ ਸਾਲਾਂ ਵਿਚ ਸਥਾਪਿਤ ਹੋਈ, ਇਹ ਫਿਲ੍ਮ ਇਕ ਵਿਅਕਤੀ ਦੀ ਕਹਾਣੀ ਦਸਦੀ ਹੈ ਜੋ ਆਪਣੇ ਜੀਵਨ ਦਾ ਪਿਆਰ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸਦਾ ਨਾਮ ਪ੍ਰੀਤੋ ਹੈ| ਪ੍ਰੀਤੋ ਦੀ ਮਾਂ ਉਸਦਾ ਵਿਆਹ ਕਿੱਤੇ ਹੋਰ ਪੱਕਾ ਕਰ ਦਿੰਦੀ ਹੈ ਅਤੇ ਰਾਂਝਾ ਵਿਆਹ ਨੂੰ ਤੋੜਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ| ਤੇ ਅੰਤ ਵਿਚ ਉਹ ਇਸ ਵਿਚ ਸਫਲ ਵੀ ਹੋ ਜਾਂਦਾ ਹੈ, ਪਰ ਇਸ ਕਾਰਨ ਉਸਨੂੰ ਪੂਰੇ ਪਿੰਡ ਦੇ ਗੁੱਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸਨੂ ਪਿੰਡ ਛਡਣਾ ਪੈਂਦਾ ਹੈ|

Ranjha RefugeeRanjha Refugee

ਫਿਰ ਉਹ ਇਕ ਹੋਰ ਨਵੇ ਅਧਿਆਇ ਸ਼ੁਰੂ ਕਰਨ ਵਾਸਤੇ ਫੌਜ ਵਿਚ ਸ਼ਾਮਲ ਹੋਣ ਲਈ ਜਾਂਦਾ ਹੈ, ਜਿਥੇ ਉਸਦਾ ਸਾਹਮਣਾ ਉਸਦੇ ਹਮਸ਼ਕਲ ਨਾਲ ਹੁੰਦਾ ਹੈ ਜੋ ਕਿ ਸਰਹੱਦ ਦੇ ਦੂਜੇ ਪਾਸੇ ਹੈ|  ਇਸ ਫ਼ਿਲਮ ਦੀ ਕਾਸਟ ਵਿਚ ਰੋਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅੰਮੋਲ, ਹਰਬੀ ਸੰਘਾ, ਮਲਕੀਤ ਰੌਨੀ ਅਤੇ ਨਿਸ਼ਾ ਬਾਨੋਂ ਸ਼ਾਮਲ ਹਨ| ਸੰਗੀਤ ਗੁਰਮੀਤ ਸਿੰਘ, ਜੱਸੀ X ਅਤੇ ਆਰ. ਡੀ. ਬੀਟ ਵੱਲੋਂ ਦਿੱਤਾ ਗਿਆ ਹੈ ਜਦੋਂ ਕਿ ਬੋਲ ਬਾਬੂ ਸਿੰਘ ਮਾਨ ਅਤੇ ਹੈਪੀ ਰਾਏਕੋਟੀ ਵੱਲੋਂ ਦਿੱਤੇ ਗਏ ਹਨ|

 ਫ਼ਿਲਮ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਰੋਸ਼ਨ ਪ੍ਰਿਨ੍ਸ, ਮੰਨਤ ਨੂਰ, ਫਿਰੋਜ਼ ਖਾਨ, ਨਛੱਤਰ ਗਿੱਲ ਅਤੇ ਜੱਗੀ ਬਾਜਵਾ ਨੇ | ਸੋ ਬਹੁਤ ਸਾਰੇ ਰੋਮਾਂਚ ਨਾਲ ਭਰੀ ਹੋਈ ਇਹ ਫ਼ਿਲਮ 26 ਅਕਤੂਬਰ ਨੂੰ ਬਾਕਸ ਆਫਿਸ 'ਤੇ ਆਉਣ ਲਈ ਤਿਆਰ ਹੈ| ਤੇ ਸਾਡੇ ਵੱਲੋਂ ਇਸ ਫ਼ਿਲਮ ਨਾਲ ਜੁੜੇ ਹਰ ਵਿਅਕਤੀ ਨੂੰ ਬਹੁਤ ਸਾਰੀਆਂ ਮੁਬਾਰਕਾਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement