ਰੋਸ਼ਨ ਪ੍ਰਿੰਸ ਦੀ ਰਾਂਝਾ ਰਿਫਿਊਜੀ 'ਚ ਸਿਰਫ਼ 9 ਦਿਨ ਬਾਕੀ
Published : Oct 17, 2018, 3:56 pm IST
Updated : Oct 17, 2018, 3:56 pm IST
SHARE ARTICLE
9 days to go for Ranjha Refugee
9 days to go for Ranjha Refugee

ਲਾਵਾ ਫੇਰੇ ਤੇ ਸੂਬੇਦਾਰ ਜੋਗਿੰਦਰ ਸਿੰਘ ਤੋਂ ਬਾਅਦ ਰੋਸ਼ਨ ਪ੍ਰਿੰਸ 'ਰਾਂਝਾ ਰਿਫਿਊਜੀ' ਫਿਲਮ ਨਾਲ ਇਕ ਵਾਰੀ ਫਿਰ ਕੁਛ ਨਵਾਂ ਲੈ ਕੇ ਆ ਰਹੇ ਨੇ.....

ਲਾਵਾ ਫੇਰੇ ਤੇ ਸੂਬੇਦਾਰ ਜੋਗਿੰਦਰ ਸਿੰਘ ਤੋਂ ਬਾਅਦ ਰੋਸ਼ਨ ਪ੍ਰਿੰਸ 'ਰਾਂਝਾ ਰਿਫਿਊਜੀ' ਫਿਲਮ ਨਾਲ ਇਕ ਵਾਰੀ ਫਿਰ ਕੁਛ ਨਵਾਂ ਲੈ ਕੇ ਆ ਰਹੇ ਨੇ। ਰੋਸ਼ਨ ਪ੍ਰਿੰਸ ਦੀ ਫ਼ਿਲਮ ਰਾਂਝਾ ਰਿਫਿਊਜੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਹੁਣ ਫ਼ਿਲਮ ਦੇ ਰਿਲੀਜ਼ ਵਿਚ ਬਸ 9 ਦਿਨ ਬਚੇ ਹਨ। ਜਿਸਦੇ ਚਲਦੇ ਲਗਾਤਾਰ ਇਸ ਫ਼ਿਲਮ ਲਈ ਦਰਸ਼ਕਾਂ ਦੀ ਉਤਸੁਕਤਾ ਵਧਦੀ ਹੀ ਜਾ ਰਹੀ ਹੈ। 

Ranjha RefugeeRanjha Refugee

ਹਾਲ ਹੀ ਇਸ ਫ਼ਿਲਮ ਦੇ ਕੁੱਝ ਪੋਸਟਰ ਸਾਹਮਣੇ ਆਏ ਸਨ, ਜਿਨ੍ਹਾਂ 'ਚ ਰੋਸ਼ਨ ਪ੍ਰਿੰਸ ਅਤੇ ਸਾਨਵੀਂ ਧੀਮਾਨ ਦੇ ਨਾਲ ਨਿਸ਼ਾ ਬਾਨੋਂ ਵੀ ਨਜ਼ਰ ਆਈ ਸੀ। ਇਕ ਪੋਸਟਰ ਵਿਚ ਰੋਸ਼ਨ ਪ੍ਰਿੰਸ ਸਾਨਵੀ ਦੇ ਨਾਲ ਨਜ਼ਰ ਆ ਰਹੇ ਸਨ ਅਤੇ ਦੂੱਜੇ ਪੋਸਟਰ ਵਿਚ ਉਹ ਨਿਸ਼ਾ ਬਾਨੋਂ ਦੇ ਨਾਲ ਨਜ਼ਰ ਆ ਰਹੇ ਸਨ। ਫਿਲਮ ਵਿਚ ਰੋਸ਼ਨ ਪ੍ਰਿੰਸ, ਸਾਂਵੀ ਧੀਮਾਨ ਤੇ ਨਿਸ਼ਾ ਬਾਨੋ ਤੋਂ ਇਲਾਵਾ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਰੁਪਿੰਦਰ ਰੂਪੀ ਤੇ ਹੋਰ ਵੀ ਕਈ ਅਦਾਕਾਰ ਨਜ਼ਰ ਆਉਣਗੇ।

ਰਿਲੀਜ ਹੋ ਚੁੱਕੇ ਟ੍ਰੇਲਰ ਵਿਚ ਫ਼ਿਲਮ ਦੇ ਅੰਦਰ ਦੀ ਕਹਾਣੀ ਦੀ ਜੋ ਝਲਕ ਦਿਖਾਈ ਗਈ ਹੈ ਉਹ ਬੜੀ ਹੀ ਰੋਚਕ ਹੈ ਜਿਸ ‘ਚ ਬਾਰਡਰ ‘ਤੇ ਗੰਭੀਰ ਸਥਿਤੀ ਨੂੰ ਬੜੇ ਹੀ ਕਾਮੇਡੀ ਢੰਗ ਨਾਲ ਵਿਖਾਇਆ ਗਿਆ ਹੈ।  ਫਿਲਮ ਨੂੰ ਅਵਤਾਰ ਸਿੰਘ ਡਾਇਰੈਕਟ ਕਰ ਰਹੇ ਨੇ ਜੋ ਕਿ ਇਸ ਕਹਾਣੀ ਦੇ ਲੇਖਕ ਵੀ ਹਨ. ਓਥੇ ਹੀ ਫਿਲਮ ਦੇ ਗੀਤਾਂ ਦੀ ਜੇ ਗੱਲ ਕਰੀਏ ਤਾ ਉਹ ਹੈਪੀ ਰਾਏਕੋਟੀ ਤੇ ਬਾਬੂ ਸਿੰਘ ਮਾਨ ਵਲੋਂ ਲਿਖੇ ਗਏ ਹਨ। ਜਿਨ੍ਹਾਂ ਦਾ ਸੰਗੀਤ ਗੁਰਮੀਤ ਸਿੰਘ ਵਲੋਂ ਦਿੱਤੋ ਗਿਆ ਹੈ।  

Ranjha Refugee CoupleRanjha Refugee Couple

‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਇਸ ਤੋਂ ਪਹਿਲਾਂ ਮਿੱਟੀ ਨਾ ਫ਼ਰੋਲ ਜੋਗੀਆ ਤੇ ਰੁਪਿੰਦਰ ਗਾਂਧੀ-2 ਵਰਗੀਆਂ ਫ਼ਿਲਮਾਂ ਵੀ ਸਾਨੂੰ ਦੇ ਚੁੱਕੇ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। ‘ਲਾਵਾਂ ਫੇਰੇ’ ਨਾਲ ਹਰ ਪਾਸੇ ਛਾ ਚੁੱਕੇ ਰੌਸ਼ਨ ਪ੍ਰਿੰਸ ਲਈ ਇਹ ਫਿਲਮ ਬੇਹੱਦ ਖਾਸ ਹੈ।

ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ। ਹੁਣ ਤੱਕ ਰਿਲੀਜ਼ ਹੋਏ ਟ੍ਰੇਲਰ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ 'ਚ ਕਮਿਆਬ ਹੋਏ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ। ਫ਼ਿਲਮ ਰਾਂਝਾ ਰਿਫਿਊਜੀ 2018 'ਚ ਰੋਸ਼ਨ ਪ੍ਰਿੰਸ ਦੀ ਤੀਜੀ ਫਿਲਮ ਹੋਵੇਗੀ ਜੋ ਕਿ 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

Ranjha RefugeeRanjha Refugee

ਰੋਸ਼ਨ ਨੂੰ ਉਮੀਦ ਹੈ ਕਿ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਫ਼ਿਲਮ ਵੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏਗੀ। ਇਸ ਫ਼ਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਰੌਸ਼ਨ ਪ੍ਰਿੰਸ ਦੇ ਡਬਲ ਰੋਲ ਵਾਲੇ ਸਸਪੈਂਸ ਕਰਕੇ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਜ਼ਰੀਏ ਦਰਸ਼ਕ ਪਹਿਲੀ ਵਾਰ ਇੱਕ ਸੰਗੀਨ ਮਹੌਲ ‘ਚ ਕਾਮੇਡੀ ਅਤੇ ਮਨੋਰੰਜਨ ਦਾ ਲੁਤਫ ਉਠਾ ਸਕਣਗੇ। ਸਾਡੇ ਵਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement