ਹਰਭਜਨ ਮਾਨ ਸਮੇਤ ਕਈ ਪੰਜਾਬੀ ਸਿਤਾਰਿਆਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
Published : Mar 23, 2019, 5:32 pm IST
Updated : Mar 23, 2019, 5:32 pm IST
SHARE ARTICLE
Shaheed Bhagat singh
Shaheed Bhagat singh

23 ਮਾਰਚ ਨੂੰ ‘ਸ਼ਹੀਦ ਦਿਵਸ’ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ। ਇਹਨਾਂ ਸ਼ਹੀਦਾਂ ਨੂੰ ਪਾਲੀਵੁੱਡ ਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਆਪਣੇ ਅੰਦਾਜ਼ ਵਿਚ ਸ਼ਰਧਾਂਜਲੀ ਦਿੱਤੀ ਹੈ।

ਪੰਜਾਬ : ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਅਜ਼ਾਦ ਕਰਵਾਉਣ ਲਈ ਸ਼ਹੀਦ ਹੋਣ ਵਾਲੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਜਿੱਥੇ ਸਾਰਾ ਦੇਸ਼ ਪ੍ਰਣਾਮ ਕਰ ਰਿਹਾ ਹੈ, ਉੱਥੇ ਹੀ ਪੰਜਾਬੀ ਸਿਨਮੇ ਦੇ ਸਿਤਾਰੇ ਵੀ ਸ਼ਹੀਦਾਂ ਦੀ ਸ਼ਹਾਦਤ ਦੀ ਗਾਥਾ ਸੁਣਾ ਰਹੇ ਹਨ। ਭਗਤ ਸਿੰਘ ਦਾ ਜਨਮ ਸਿੱਖ ਪਰਿਵਾਰ ਵਿਚ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ, ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ,1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜ੍ਹਾਂਵਾਲਾਂ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾਂਸ਼ਹਿਰ (ਪੰਜਾਬ) ਵਿਚ ਸਥਿਤ ਹੈ। 

23 ਮਾਰਚ ਨੂੰ ‘ਸ਼ਹੀਦ ਦਿਵਸ’ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ। ਇਹਨਾਂ ਸ਼ਹੀਦਾਂ ਨੂੰ ਪਾਲੀਵੁੱਡ ਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਆਪਣੇ-ਆਪਣੇ ਅੰਦਾਜ਼ ਵਿਚ ਸ਼ਰਧਾਂਜਲੀ ਦਿੱਤੀ ਹੈ। ਉੱਘੇ ਕਲਾਕਾਰ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਇਕ ਆਡੀਓ ਹੈ।

 

 
 
 
 
 
 
 
 
 
 
 
 
 

ਵਿੱਚ ਜੰਗ ਆਜ਼ਾਦੀ ਦੇ, ਵੇ ਤੂੰ ਦਿੱਤਾ ਆਪਣਾ ਸਿਰ ਲਾ ਮਾਂਵਾਂ ਪੁੱਤ ਜਨਮ ਦੀਆਂ, ਕੋਈ ਤੇਰੇ ਵਰਗਾ ਵਿਰਲਾ ਵਿੱਚ ਲੜੀ ਪਰੋਤਾ ਗਿਆ, ਸੁੱਚਾ ਭਾਰਤ ਮਾਂ ਦਾ ਹੀਰਾ ਪੇਟੋਂ ਇਕ ਮਾਤਾ ਦਿਉ, ਮੁੜ੍ਹਕੇ ਜਨਮ ਨੀ ਲੈਣਾ ਵੀਰਾ -ਕਰਨੈਲ ਸਿੰਘ “ਪਾਰਸ” Sardar Bhagat Singh, Rajguru te Sukhdev di shaheedi nu kot kot parnaam?? ਹਰ ਘੜੀ ਹਰ ਪਲ ਪੰਜਾਬੀਆਂ ਦੇ ਸਾਹ ਸਾਹ ਵਿੱਚ ਵੱਸਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਹਮੇਸ਼ਾਂ ਯਾਦ ਕਰੀਦੈ। ਅੱਜ ਦੇ ਦਿਨ ਉਨ੍ਹਾਂ ਦੀ ਕੁਰਬਾਨੀ ਬਾਰੇ ਸੋਚ ਕੇ ਦਿਲ ਸਤਿਕਾਰ ਨਾਲ ਹੋਰ ਵੀ ਝੁਕਦੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ’ਤੇ ਕੋਟੀ ਕੋਟੀ ਪ੍ਰਣਾਮ । @gursewakmannofficial_ #shaheedbhagatsingh #bhagatsingh #freedomfighter #martyrdom #karnailsinghparas

A post shared by Harbhajan Mann (@harbhajanmannofficial) on

 

ਇਸ ਆਡੀਓ ‘ਚ ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਭਗਤ ਸਿੰਘ ਦੀ ਗਾਥਾ ਸੁਣਾ ਰਹੇ ਹਨ। ਇਸਤੋਂ ਇਲਾਵਾ ਸੁਖਸ਼ਿੰਦਰ ਸਿੰਦਾ, ਦਿਲਜੀਤ ਦੌਸਾਂਝ, ਗੁਰਦਾਸ ਮਾਨ, ਤਰਸੇਮ ਜੱਸੜ, ਨਿਰੂ ਬਾਜਵਾ ਵਰਗੇ ਸਿਤਾਰਿਆਂ ਨੇ ਖਾਸ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ।

 

 
 
 
 
 
 
 
 
 
 
 
 
 

ਪ੍ਰਣਾਮ ਸ਼ਹੀਦਾਂ ਨੂੰ ??

A post shared by Sukshinder Shinda (@sukshindershinda) on

 

 

 

ਦੱਸ ਦਈਏ ਕਿ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਤੈਅ ਕੀਤੀ ਗਈ ਸੀ। ਪਰੰਤੂ ਲੋਕਾਂ ਦਾ ਹਜੂਮ 23 ਮਾਰਚ ਸਵੇਰ ਤੋਂ ਹੀ ਜੇਲ੍ਹ ਦੇ ਗੇਟ ਦੇ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement