
ਦਰਸ਼ਕਾਂ ਨੇ ਤਾੜੀਆਂ ਵਜਾ ਮਾਂ ਬੋਲੀ ਨੂੰ ਪਿਆਰ ਕਰਨ ਦਾ ਦਿੱਤਾ ਸਬੂਤ
ਅਸਟ੍ਰੇਲੀਆ: ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਿੱਥੇ ਹਿੰਦੀ ਭਾਸ਼ਾ ਦਾ ਪੱਖ ਪੂਰ ਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਪ੍ਰੋਫ਼ੈਸਰ ਹੁਕਮਚੰਦ ਦੀ ਬੋਲੀ ਬੋਲਦੇ ਨਜ਼ਰ ਆ ਰਹੇ ਹਨ। ਉੱਥੇ ਹੀ ਸਾਫ਼ ਸੁਥਰੀ ਗਾਇਕੀ ਨਾਲ ਲੱਖਾਂ ਹੀ ਪੰਜਾਬੀਆਂ ਦਾ ਦਿਲ ਜਿੱਤਣ ਵਾਲੇ ਮਨਮੋਹਨ ਵਾਰਿਸ ਵਿਦੇਸ਼ਾਂ ‘ਚ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰ ਰਹੇ ਹਨ।
Manmohan Waris
ਦਰਅਸਲ, ਮਨਮੋਹਨ ਵਾਰਿਸ ਅੱਜ ਕੱਲ੍ਹ ਅਸਟ੍ਰੇਲੀਆਂ ਵਿਚ ਸ਼ੋਅ ਕਰ ਰਹੇ ਹਨ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਵੀਡੀਓ ਵਿੱਚ ਮਨਮੋਹਨ ਵਾਰਿਸ ਪੰਜਾਬੀ ਮਾਂ ਬੋਲੀ ਦੇ ਪਿਆਰ ਅਤੇ ਸਤਿਕਾਰ ਬਾਰੇ ਪ੍ਰਚਾਰ ਕਰ ਰਹੇ ਹਨ। ਇਸ ‘ਤੇ ਸਰੋਤਿਆਂ ਵੱਲੋਂ ਤਾੜੀਆਂ ਵਜਾ ਕੇ ਮਾਂ ਬੋਲੀ ਨੂੰ ਪਿਆਰ ਕਰਨ ਦਾ ਸਬੂਤ ਦਿੱਤਾ ਜਾ ਰਿਹਾ ਹੈ। ਕਾਬਲੇਗੋਰ ਹੈ ਕਿ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਇਹਨਾਂ ਤਿੰਨਾਂ ਭਰਾਵਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡੀ ਦੇਣ ਹੈ।
Manmohan Waris
ਉੱਥੇ ਹੀ ਤਿੰਨਾਂ ਭਰਾਵਾਂ ਵੱਲੋਂ ਪੰਜਾਬੀ ਮਾਂ ਬੋਲੀ ਲਈ ਲਗਾਤਾਰ ਦੇਸ਼ਾਂ ਵਿਦੇਸ਼ਾ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਮਨਮੋਹਨ ਵਾਰਿਸ ਵੱਲੋਂ ਅਸਟ੍ਰੇਲੀਆ ਸ਼ੋਅ ਦੌਰਾਨ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ‘ਤੇ ਭਰਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ ਉੱਧਰ ਦੂਜੇ ਪਾਸੇ ਸਰੀ ‘ਚ ਸ਼ੋਅ ਦੌਰਾਨ ਗੁਰਦਾਸ ਮਾਨ ਨੂੰ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Manmohan Waris
ਦੱਸ ਦੇਈਏ ਕਿ ਗੁਰਦਾਸ ਮਾਨ ਵੱਲੋਂ ਕੈਨੇਡਾ ਦੇ ਰੇਡੀਓ 'ਤੇ ਡੀਬੇਟ ਕਰਦੇ ਇਹ ਕਿਹਾ ਗਿਆ ਹੈ ਕਿ ਜਦੋਂ ਅਸੀਂ ਹਿੰਦੀ ਫਿਲਮਾਂ ਦੇਖ ਸਕਦੇ ਹਾਂ ਤਾਂ ਫਿਰ ਪੂਰੇ ਦੇਸ਼ 'ਚ ਹਿੰਦੀ ਲਾਗੂ ਹੋਣ ਨਾਲ ਕੀ ਫ਼ਰਕ ਪੈਂਦਾ ਹੈ।
Manmohan Waris
ਇੰਨਾ ਹੀ ਨਹੀਂ ਮਾਨ ਨੇ ਕਿਹਾ ਕਿ ਜੇ ਅਸੀ ਆਪਣੀ ਮਾਂ ਦਾ ਖਿਆਲ ਰੱਖ ਸਕਦੇ ਹਾਂ ਤਾਂ ਮਾਸੀ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ? ਜਿਸ ਤੋਂ ਬਾਅਦ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤਿਆ ਵੱਲੋਂ ਮਾਨ ਦਾ ਡਟਵਾਂ ਵਿਰੋਧ ਕਰਕੇ ਲਾਹਨਤਾਂ ਪਾਈਆ ਜਾ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।