
ਜਗਦੀਪ ਸਿੱਧੂ ਦੀ ਲਿਖੀ ਇਹ ਫਿਲਮ ਆਮ ਦਰਸ਼ਕਾਂ ਦੀ ਪਸੰਦ ਤਾਂ ਨਹੀਂ ਸੀ ਬਣੀ...
ਨਵੀਂ ਦਿੱਲੀ: ਸਾਲ 2018 'ਚ ਆਈ ਪੰਜਾਬੀ ਫਿਲਮ 'ਹਰਜੀਤਾ' 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਹਿੱਸਾ ਬਣ ਗਈ ਹੈ। ਜੀ ਹਾਂ ਐਮੀ ਵਿਰਕ ਸਟਾਰਰ ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਰਜੀਤ ਸਿੰਘ ਤੁਲੀ 'ਤੇ ਅਧਾਰਿਤ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਸੀ।
ਜਗਦੀਪ ਸਿੱਧੂ ਦੀ ਲਿਖੀ ਇਹ ਫਿਲਮ ਆਮ ਦਰਸ਼ਕਾਂ ਦੀ ਪਸੰਦ ਤਾਂ ਨਹੀਂ ਸੀ ਬਣੀ ਪਰ ਇਸ ਫਿਲਮ ਨੂੰ ਖੂਬ ਸਰਾਹਿਆ ਗਿਆ ਸੀ। ਇਸ ਫਿਲਮ ਲਈ ਐਮੀ ਵਿਰਕ ਨੇ ਆਪਣੇ ਆਪ ਨੂੰ ਹਰਜੀਤ ਸਿੰਘ ਦੇ ਕਿਰਦਾਰ 'ਚ ਢਾਲਣ ਲਈ ਖੂਬ ਮਿਹਨਤ ਕੀਤੀ ਸੀ।
ਅੱਜ ਫਿਰ ਦਿੱਲੀ ਸਮਾਰੋਹ ਵਿਚ ਪੰਜਾਬੀ ਨਿਰਮਾਤਾ ਅਤੇ ਡਿਸਟਰੀਬਾਉਟਰ ਮੁਨੀਸ਼ ਸਾਹਨੀ ਨੂੰ ਉਪ ਰਾਸ਼ਟਰਪਤੀ ਵੈਂਕੇਸ਼ ਨਾਇਡੂ ਨਾਲ ਹਰਜੀਤਾ ਲਈ ਪੁਰਸਕਾਰ ਪ੍ਰਾਪਤ ਕਰਦੇ ਹੋਏ ਦੇਖਿਆ ਗਿਆ। ਇਸ ਤੋਂ ਇਲਾਵਾ ਸਮਾਰੋਹ ਤੋਂ ਇਕ ਦਿਨ ਪਹਿਲਾਂ, ਮੁਨੀਸ਼ ਸਾਹਨੀ ਨੇ ਉਨ੍ਹਾਂ ਨੂੰ ਪੁਰਸਕਾਰਾਂ ਵਿਚ ਸ਼ਾਮਲ ਹੋਣ ਲਈ ਮਿਲੇ ਸੱਦੇ ਨੂੰ ਵੀ ਸਾਂਝਾ ਕੀਤਾ।
ਉਸੇ ਨੂੰ ਸਾਂਝਾ ਕਰਦੇ ਹੋਏ ਉਸਨੇ ਲਿਖਿਆ," ਸਫਲਤਾ ਦਾ ਅਰਥ ਹੈ ਆਪਣੇ IDEA ਤੇ BET ਲਈ ਹਿੰਮਤ।" ਅਖੀਰ ਉਹਨਾਂ ਦੀ ਪੰਜਾਬੀ ਫਿਲਮ "ਹਰਜਿਤਾ" NATIONAL FILM AWARD ਪੁਰਸਕਾਰ ਪ੍ਰਾਪਤ ਕਰ ਹੀ ਲਿਆ ਹੈ।
ਇਸ ਫ਼ਿਲਮ ਵਿਚ ਐਮੀ ਵਿਰਕ ਨੇ ਹਰਜੀਤੇ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦੀ ਚੜ੍ਹਾਈ ਨਾ ਹੋਣ ਕਰ ਕੇ ਐਮੀ ਵਿਰਕ ਨਿਰਾਸ਼ ਸੀ ਪਰ ਜਦੋਂ ਅਗਸਤ ਵਿਚ ਇਸ ਫ਼ਿਲਮ ਨੂੰ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਤਾਂ ਉਹ ਬਹੁਤ ਖੁਸ਼ ਹੋਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।