ਕੁਲਵਿੰਦਰ ਬਿੱਲਾ ਲੈ ਕੇ ਆ ਰਹੇ ਹਨ ਅਪਣੀ ਫ਼ਿਲਮ 'ਪਰਾਹੁਣਾ'
Published : Sep 26, 2018, 5:37 pm IST
Updated : Sep 26, 2018, 5:37 pm IST
SHARE ARTICLE
 PARAHUNA
PARAHUNA

ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫੀ ਅੇਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ...

ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫੀ ਅੇਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਲਦ ਹੀ ਇੱਕ ਹੋਰ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਵਾਮਿਕਾ ਗੱਬੀ ਦੀ ਹੈ। ਦੋਨੋਂ ਪਹਿਲੀ ਬਾਰ ਇਕੱਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ 28 ਸਤੰਬਰ ਨੂੰ ਪੰਜਾਬੀ ਫਿਲਮ ‘ਪ੍ਰਾਹੁਣਾ’ ਰਿਲੀਜ਼ ਹੋਣ ਵਾਲੀ ਹੈ। ਫਿਲਮ ‘ਚ ਕੁਲਵਿੰਦਰਾ ਬਿੱਲਾ (ਜੰਟਾ) ਅਤੇ ਵਾਮਿਕਾ ਗਾਬੀ (ਮਾਣੋ) ਦੇ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

parahunaparahuna

ਇਨ੍ਹਾਂ ਦੋਨਾਂ ਦਾ ਵਿਆਹ ਵੀ ਸਾਨੂੰ ਫਿਲਮ ‘ਚ ਦੇਖਣ ਨੂੰ ਮਿਲੇਗਾ, ਜਿਸ ਦਾ ਅੰਦਾਜ਼ਾ ਨਵੇਂ ਰਿਲੀਜ਼ ਹੋਏ ਪੋਸਟਰਸ ਤੋਂ ਲਗਾਇਆ ਜਾ ਸਕਦਾ ਹੈ। ਅਦਾਕਾਰਾ ਵਾਮਿਕਾ ਗਾਬੀ ਫਿਲਮ ‘ਚ ਮਾਣੋ ਦਾ ਕਿਰਦਾਰ ਨਿਭਾਅ ਰਹੀ ਹੈ, ਜਿਹੜੀ ਹੋਣ ਵਾਲੀ ਵਹੁਟੀ ਵੀ ਹੈ। ਕੁਲਵਿੰਦਰ ਬਿੱਲਾ ਫਿਲਮ ‘ਚ ਜੰਟਾ ਨਾਂਅ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਹੜਾ ਕਿ ਹੋਣ ਵਾਲਾ ਪ੍ਰਾਹੁਣਾ ਹੈ। ਸਰਦਾਰ ਸੋਹੀ ਫਿਲਮ ‘ਚ ਸਭ ਤੋਂ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਫਿਲਮ ‘ਚ ਰੋਅਬ ਪਾਉਣ ਆ ਰਹੇ ਹਨ। ਇਹ ਸਭ ਅਸੀ ਨਹੀਂ, ਫਿਲਮ ਦੇ ਸਾਹਮਣੇ ਆਏ ਪੋਸਟਰਸ ‘ਚ ਲਿਖਿਆ ਹੋਇਆ ਹੈ।

ਫਿਲਮ ‘ਚ ਕਰਮਜੀਤ ਅਨਮੋਲ ਵੀ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਹੜਾ ਲੰਬੜਦਾਰ ਵੀ ਹੈ। ਹਾਰਬੀ ਫਿਲਮ ‘ਚ ਛੋਟੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਨ੍ਹਾਂ ਨੂੰ ਅਸੀਂ ਟਰੇਲਰ ‘ਚ ਹਸਾਉਂਦੇ ਵੀ ਦੇਖਿਆ ਹੈ। ਇਹ ਸਨ ਫਿਲਮ ਦੇ ਸਾਰੇ ਪ੍ਰਾਹੁਣੇ ਤੇ ਨਵੀਂ ਜੋੜੀ, ਜਿਸ ਦੀਆਂ ਮਸਤੀਆਂ-ਸ਼ਰਾਰਤਾਂ ਅਸੀਂ 28 ਸਤੰਬਰ ਤੋਂ ਸਿਨੇਮਾਘਰਾਂ ‘ਚ ਦੇਖਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement