
ਰੋਜ਼ੀ ਰੋਟੀ ਲਈ ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼
ਤਲਵਾੜਾ: ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਕਰੀਬ 4 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਮ੍ਰਿਤਕ ਦੀ ਪਛਾਣ ਹਾਜੀਪੁਰ ਦੇ ਪਿੰਡ ਸਿਬੋਚੱਕ ਵਾਸੀ ਕੁਲਵੀਰ ਸਿੰਘ (28) ਪੁੱਤਰ ਤਰਸੇਮ ਲਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ: AFT ਵੱਲੋਂ 24 ਸਾਲ ਪਹਿਲਾਂ ਬਚਾਅ ਮੁਹਿੰਮ ਵਿਚ ਮਾਰੇ ਗਏ ਪਾਇਲਟ ਦੀ ਵਿਧਵਾ ਦੀ ਪੈਨਸ਼ਨ ਵਧਾਉਣ ਦੇ ਹੁਕਮ
ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਫਰਵਰੀ 2019 ਵਿਚ ਪਲੰਬਰ ਦੇ ਕੰਮ ਲਈ ਦੁਬਈ ਦੀ ਇਕ ਕੰਪਨੀ ਵਿਚ ਗਿਆ ਸੀ। ਉਥੇ 6 ਮਹੀਨੇ ਬਾਅਦ ਕੰਪਨੀ ਮਾਲਕ ਵਲੋਂ ਤਨਖ਼ਾਹ ਨਾ ਦਿਤੇ ਜਾਣ ਕਾਰਨ ਨੌਜਵਾਨ ਨੂੰ ਕੰਪਨੀ ਛੱਡਣੀ ਪਈ ਅਤੇ ਉਸ ਨੇ ਬਾਅਦ ਵਿਚ ਕਈ ਥਾਵਾਂ ਉਤੇ ਕੰਮ ਕੀਤਾ।
ਇਹ ਵੀ ਪੜ੍ਹੋ: ਨਕੋਦਰ ਮੱਥਾ ਟੇਕਣ ਜਾ ਰਹੇ 4 ਲੋਕਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ
ਤਰਸੇਮ ਲਾਲ ਪੁੱਤਰ ਮੋਹਨ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ 4 ਸਾਲਾਂ ਦੌਰਾਨ ਉਨ੍ਹਾਂ ਨੇ ਕਈ ਵਾਰ ਕੁਲਵੀਰ ਸਿੰਘ ਨੂੰ ਪੰਜਾਬ ਪਰਤਣ ਲਈ ਕਿਹਾ ਪਰ ਉਸ ਦਾ ਕਹਿਣਾ ਸੀ ਕਿ ਵਾਪਸ ਆਉਣ ਤੋਂ ਪਹਿਲਾਂ ਉਸ ਨੂੰ 2 ਸਾਲ ਜੇਲ ਵਿਚ ਬਿਤਾਉਣੇ ਪੈਣਗੇ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਰੱਖੜੀ ਵਾਲੇ ਦਿਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
ਪ੍ਰਵਾਰ ਨੇ ਦਸਿਆ ਕਿ ਵੀਰਵਾਰ ਸਵੇਰੇ ਉਨ੍ਹਾਂ ਨੂੰ ਕੁਲਵੀਰ ਦੇ ਕਿਸੇ ਸਾਥੀ ਨੇ ਫੋਨ ਕਰਕੇ ਇਹ ਮੰਦਭਾਗੀ ਖ਼ਬਰ ਦਿਤੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦੀਆਂ ਪ੍ਰਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਉਸ ਦੀ ਦੇਹ ਭਾਰਤ ਲਿਆਉਣ ਲਈ ਪ੍ਰਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਹੈ।