ਇਕ ਅਨਮੋਲ ਰਿਸ਼ਤੇ ਦੀ ਕਹਾਣੀ ਨੂੰ ਪੇਸ਼ ਕਰਦੀ ਲਘੂ ਫ਼ਿਲਮ ‘ਨਾਨੀ ਮਾਂ’
Published : Jul 27, 2018, 5:05 pm IST
Updated : Jul 27, 2018, 5:06 pm IST
SHARE ARTICLE
Nani Maa cast
Nani Maa cast

ਪੰਜਾਬ ਹਮੇਸ਼ਾ ਤੋਂ ਹੀ ਇਸਦੇ ਰਿਸ਼ਤਿਆਂ ਦੀ ਮਿਠਾਸ ਅਤੇ ਨਿੱਘ ਲਈ ਜਾਣਿਆ ਜਾਂਦਾ ਹੈ। ਹਰ ਰਿਸ਼ਤੇ, ਪਿਆਰ, ਦੋਸਤੀ ਦੀ ਇਸੇ ਖੂਬਸੂਰਤੀ ਨੂੰ ਬਿਆਨ ਕਰਦੀਆਂ ਬਹੁਤ ਸਾਰੀਆਂ ...

ਪੰਜਾਬ ਹਮੇਸ਼ਾ ਤੋਂ ਹੀ ਇਸਦੇ ਰਿਸ਼ਤਿਆਂ ਦੀ ਮਿਠਾਸ ਅਤੇ ਨਿੱਘ ਲਈ ਜਾਣਿਆ ਜਾਂਦਾ ਹੈ। ਹਰ ਰਿਸ਼ਤੇ, ਪਿਆਰ, ਦੋਸਤੀ ਦੀ ਇਸੇ ਖੂਬਸੂਰਤੀ ਨੂੰ ਬਿਆਨ ਕਰਦੀਆਂ ਬਹੁਤ ਸਾਰੀਆਂ ਫ਼ਿਲਮਾਂ ਬਣੀਆਂ ਹਨ। ਬੱਚਿਆਂ ਅਤੇ ਮਾਤਾ ਪਿਤਾ ਦੇ ਪਿਆਰ ਨੂੰ ਦਰਸ਼ਾਉਂਦੀਆਂ ਕਈ ਕਹਾਣੀਆਂ ਨੇ ਸਾਨੂੰ ਹਸਾਇਆ ਅਤੇ ਰੁਲਾਇਆ ਹੈ। ਪਰ ਇਹ ਪਹਿਲੀ ਵਾਰ ਹੈ ਕਿ ਕੋਈ ਫਿਲਮ ਨਾਨੀ ਅਤੇ ਦੋਤੇ ਦੇ ਰਿਸ਼ਤੇ ਉੱਪਰ ਆਧਾਰਿਤ ਹੋਵੇ। ਇਹ ਲਘੂ ਫਿਲਮ ਫਿਲਮ 26 ਜੁਲਾਈ 2018 ਨੂੰ ਡਿਜਿਟਲ ਪਲੇਟਫਾਰਮਾਂ ਤੇ ਰੀਲਿਜ ਹੋ ਚੁੱਕੀ ਹੈ।

Short filmShort film

ਇੱਕ ਲਘੂ ਫਿਲਮ ਹੋਣ ਦੇ ਬਾਵਜੂਦ ਵੀ ਇਸ ਫਿਲਮ ਦੀ ਅਦਭੁਤ ਸਟਾਰ ਕਾਸਟ ਵਿੱਚ ਪੋਲੀਵੁੱਡ ਦੇ ਸਭ ਤੋਂ ਤਜਰਬੇਕਾਰ ਚੇਹਰੇ ਜਿਵੇਂ ਨਿਰਮਲ ਰਿਸ਼ੀ ਅਤੇ ਗੁਰਪ੍ਰੀਤ ਕੌਰ ਭੰਗੂ ਸ਼ਾਮਿਲ ਹਨ। ਡਾਇਰੈਕਟਰ ਜੰਗਵੀਰ ਸਿੰਘ ਜਿਹਨਾਂ ਨੇ ਮਹਿਜ 22 ਸਾਲ ਦੀ ਉਮਰ ਵਿੱਚ ਇੱਕ ਨਾਵਲ ਕੰਫ਼ੇਸ਼ਨ ਲਿਖੀ ਸੀ, ਨੇ ਈਸ਼ਰ ਸਿੰਘ ਅਤੇ ਰਵਿੰਦਰ ਮੰਡ ਨਾਲ ਇਸ ਫਿਲਮ ਵਿੱਚ ਅਭਿਨੈ ਕੀਤਾ ਹੈ। ਸਿਰਫ ਅਦਾਕਾਰੀ ਅਤੇ ਡਾਇਰੈਕਸ਼ਨ ਹੀ ਨਹੀਂ ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਵੀ ਜੰਗਵੀਰ ਸਿੰਘ ਨੇ ਹੀ ਲਿਖਿਆ ਹੈ ਜਿਹਨਾਂ ਨੇ ਡਾਇਲੋਗ ਲਿਖਣ ਵਿੱਚ ਰਵਿੰਦਰ ਮੰਡ ਦਾ ਸਾਥ ਵੀ ਦਿੱਤਾ ਹੈ।ਇਸ ਫਿਲਮ ਦੇ ਗੀਤ ਦੇ ਬੋਲ ਲਿਖੇ ਹਨ ਜਗਜੀਤ ਇੰਦਰ ਅਤੇ ਜਗਸੀਰ ਬਾਜੇਵਾਲਾ ਨੇ। ਗਾਇਕ ਜਸਪ੍ਰੀਤ ਸਿੰਘ ਨੇ ਗੀਤ ਲਈ ਆਪਣੀ ਆਵਾਜ਼ ਦਿੱਤੀ ਹੈ। ਤੁਹਾਨੂੰ ਫਿਲਮ ਨਾਲ ਜੋੜੇ ਰੱਖਣ ਵਾਲਾ ਸੰਗੀਤ ਦਿੱਤਾ ਹੈ ਅਰਚਿਤ ਮਿਲੀਅਨਟ੍ਰਿਕਸ ਨੇ। ਇਸ ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਸਾਂਝ ਫਿਲਮ ਪ੍ਰੋਡਕਸ਼ਨ ਨੇ।

Nani Maa Press ConfrenceNani Maa Press Confrence

ਇਸ ਮੌਕੇ ਤੇ ਅਨੁਭਵੀ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ, "ਮੈਂ ਇਸ ਇੰਡਸਟਰੀ ਵਿੱਚ ਪਿਛਲੇ 5 ਦਹਾਕਿਆਂ ਤੋਂ ਵੀ ਜਿਆਦਾ ਸਮੇਂ ਤੋਂ ਹਾਂ, ਮੈਂ ਹਰ ਇੱਕ ਖੇਤਰ ਵਿੱਚ ਕੰਮ ਕੀਤਾ ਹੈ ਚਾਹੇ ਉਹ ਥਿਏਟਰ ਹੋਵੇ, ਟੈਲੀਵਿਜ਼ਨ ਹੋਵੇ ਜਾਂ ਫ਼ਿਲਮਾਂ। ਇਸ ਵਾਰ ਮੈਂ ਇੱਕ ਲਘੂ ਫਿਲਮ ਨਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਇਸ ਰੁਝਾਨ ਭਰੇ ਵਕ਼ਤ ਵਿੱਚ ਇਸ ਤਰ੍ਹਾਂ ਦੇ ਪ੍ਰਯੋਗ ਕਰਨਾ ਬਹੁਤ ਹੀ ਜਰੂਰੀ ਹੈ। ਸ਼ਾਇਦ ਲੋਕਾਂ ਲਈ 2 ਘੰਟੇ ਦਾ ਸਮਾਂ ਕੱਢ ਕੇ ਥੀਏਟਰ ਜਾਣਾ ਮੁਸ਼ਕਿਲ ਹੋਵੇਗਾ। ਫਿਰ ਜੇ ਕੋਈ ਥੋੜੇ ਸਮੇ ਵਿੱਚ ਪੂਰੀ ਕਹਾਣੀ ਦੱਸ ਸਕੇ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਸਾਡੀ ਇਸ ਕੋਸ਼ਿਸ਼ ਦੀ ਸਲਾਘਾ ਕਰਨਗੇ।"

Short film ‘Nani Maa’Short film ‘Nani Maa’

ਗੁਰਪ੍ਰੀਤ ਕੌਰ ਭੰਗੂ ਨੇ ਮੀਡਿਆ ਨਾਲ ਗੱਲ ਕਰਦੇ ਹੋਏ ਕਿਹਾ, "ਇਸ ਭਾਵਨਾਤਮਕ ਪ੍ਰੋਜੈਕਟ ਤੇ ਕੰਮ ਕਰਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ। ਮੈਂਨੂੰ ਖੁਦ ਲੱਗਦਾ ਹੈ ਕਿ ਲੋਕਾਂ ਨੂੰ ਉਹਨਾਂ ਦੇ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣ ਵਿੱਚ ਮਦਦ  ਕਰੇਗੀ। ਇਹ ਸਿਰਫ ਇੱਕ ਅਹਿਸਾਸ ਦੇ ਬਾਰੇ ਵਿੱਚ ਨਹੀਂ ਹੈ ਬਲਕਿ ਹਰ ਉਸ ਇਨਸਾਨੀ ਜਜ਼ਬਾਤ ਦੇ ਬਾਰੇ ਵਿੱਚ ਹੈ ਜੋ ਅਸੀਂ ਹਰ ਰੋਜ਼ ਮਹਿਸੂਸ ਕਰਦੇ ਹਾਂ। ਅਸੀਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਹੈ ਇਸ ਪ੍ਰੋਜੈਕਟ ਨੂੰ ਵਧੀਆ ਬਣਾਉਣ ਵਿੱਚ।"  

Nirmal RishiNirmal Rishi

ਨਾਨੀ ਮਾਂ ਦੇ ਲੀਡ ਐਕਟਰ ਅਤੇ ਡਾਇਰੈਕਟਰ ਜੰਗਵੀਰ ਸਿੰਘ ਨੇ ਕਿਹਾ, "ਇਹ ਪ੍ਰੋਜੈਕਟ ਮੇਰੇ ਬੱਚੇ ਦੀ ਤਰ੍ਹਾਂ ਹੈ। ਮੈਂ ਆਪਣੀ ਪੂਰੀ ਜਿੰਦ ਜਾਨ ਇਸ ਫਿਲਮ ਵਿੱਚ ਲਗਾ ਦਿੱਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਲੋਕ ਇਸ ਫਿਲਮ ਨਾਲ ਜੁੜੇ ਮਹਿਸੂਸ ਕਰਨਗੇ। ਇਸ ਤੋਂ ਇਲਾਵਾ ਇਹਨਾਂ ਸਭ ਤਜ਼ਰਬੇਕਾਰ ਅਦਾਕਾਰਾਂ ਨਾਲ ਕੰਮ ਕਰਨਾ ਉਮਰਭਰ ਲਈ ਯਾਦਗਾਰ ਅਨੁਭਵ ਹੈ। ਮੈਂ ਕਾਸਟ ਅਤੇ ਕਰਿਊ ਦੇ ਹਰ ਮੈਂਬਰ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਬਿਲਕੁਲ ਵੀ ਸੰਭਵ ਨਹੀਂ ਹੋਣਾ ਸੀ। ਹੁਣ ਇਹ ਸਮਾਂ ਹੈ ਦਰਸ਼ਕਾਂ ਲਈ ਆਪਣਾ ਪਿਆਰ ਦਿਖਾਉਣ ਦਾ।"

Short film Short film

ਫਿਲਮ ਦੀ ਰੀਲਿਜ ਤੋਂ ਪਹਿਲਾਂ ਹੀ ਇਸਨੂੰ ਗੋਆ ਫਿਲਮ ਫੈਸਟੀਵਲ ਵਿੱਚ ਬੈਸਟ ਬੈਕਗਰਾਉਂਡ ਮਿਊਜ਼ਿਕ ਦਾ ਐਵਾਰਡ ਮਿਲਿਆ ਹੈ ਤੇ ਹੁਣ ਇਹ ਫਿਲਮ ਮਿਲੀਅਨ ਸਟੈਪਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ 26 ਜੁਲਾਈ 2018 ਨੂੰ ਰੀਲਿਜ ਹੋਈ ਹੈ। ਸਾਰੀ ਟੀਮ ਨੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਜਿੱਥੇ ਮੀਡਿਆ ਨੂੰ ਇਹ ਫਿਲਮ ਦਿਖਾਈ ਗਈ। ਸਾਰੀ ਸਟਾਰ ਕਾਸਟ ਦੇ ਨਾਲ ਮਲਕੀਤ ਸਿੰ ਘ ਰੌਣੀ ਨੇ ਵੀ ਇਸ ਮੌਕੇ ਤੇ ਸ਼ਿਰਕਤ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement