
ਗੁਰਦਾਸ ਮਾਨ ਦੇ ਪੰਜਾਬੀ ਮਾਂ ਬੋਲੀ ਦੇ ਬਿਆਨ ਤੇ ਉਸਦਾ ਹਰ ਥਾਂ ਵਿਰੋਧ ਹੋਇਆ ਪਰ ਕੁਝ ਅਜਿਹੇ ਕਲਾਕਾਰ ਵੀ ਨਿਕਲ ਕੇ ਸਾਹਮਣੇ ...
ਚੰਡੀਗੜ੍ਹ : ਗੁਰਦਾਸ ਮਾਨ ਦੇ ਪੰਜਾਬੀ ਮਾਂ ਬੋਲੀ ਦੇ ਬਿਆਨ ਤੇ ਉਸਦਾ ਹਰ ਥਾਂ ਵਿਰੋਧ ਹੋਇਆ ਪਰ ਕੁਝ ਅਜਿਹੇ ਕਲਾਕਾਰ ਵੀ ਨਿਕਲ ਕੇ ਸਾਹਮਣੇ ਆਏ ਜਿਨ੍ਹਾਂ ਨੇ ਗੁਰਦਾਸ ਮਾਨ ਦਾ ਸਾਥ ਦਿੱਤਾ ਤੇ ਉਸਦੀ ਭੱਦੀ ਸ਼ਬਦਾਵਲੀ ਨੂੰ ਸਹੀ ਦੱਸਿਆ।
Gurdas Mann
ਜਿਵੇਂ ਕਿ ਕੇ ਐੱਸ ਮੱਖਣ ਪਰ ਹੁਣ ਕੇ ਐੱਸ ਮੱਖਣ ਨੂੰ ਜਵਾਬ ਦਿੱਤਾ ਹੈ ਇੱਕ ਸਿੱਖ ਨੌਜਵਾਨ ਨੇ ਜਿਸਨੇ ਕੇ ਐੱਸ ਮੱਖਣ ਨੂੰ ਕਿਹਾ ਹੈ ਕਿ ਗੁਰਦਾਸ ਮਾਨ ਨੇ ਬਕਵਾਸ ਕੀਤੀ ਸੀ ਤੇ ਤੂੰ ਗੱਲਾਂ ਕੱਢਣ ਦੀ ਗੱਲ ਕਰ ਰਿਹਾ ਹੈ। ਤੇਰੇ ਕੋਲੋਂ ਚੁਬਾਰੇ 'ਚ ਰੱਖੀਆਂ ਇੱਟਾਂ ਨਹੀਂ ਚੱਲਣੀਆਂ ਨਾ ਤੇਰੇ 'ਚ ਐਨਾ ਦਮ ਹੈ।
K S Makhan
ਗੁਰਦਾਸ ਮਾਨ ਦਾ ਵਿਰੋਧ ਤਾਂ ਪੰਜਾਬੀ ਮਾਂ ਬੋਲੀ ਅਤੇ ਭੱਦੀ ਸ਼ਬਦਾਵਲੀ ਨੂੰ ਲੈਕੇ ਹੋ ਹੀ ਰਿਹਾ ਹੈ ਪਰ ਹੁਣ ਉਸਦਾ ਸਾਥ ਦੇਣ ਵਾਲੇ ਕਲਾਕਾਰਾਂ ਨੂੰ ਵੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੂਹ ਪੰਜਾਬੀ ਭਾਈਚਾਰੇ ਦੀ ਮੰਗ ਹੈ ਕਿ ਗੁਰਦਾਸ ਮਾਨ ਨੂੰ ਆਪਣੇ ਇਸ ਵਰਤਾਰੇ 'ਤੇ ਮਾਫੀ ਮੰਗਣੀ ਚਾਹੀਦੀ ਹੈ ਪਰ ਗੁਰਦਾਸ ਮਾਨ ਵਲੋਂ ਅਜੇ ਅਜਿਹਾ ਕੁਝ ਸਾਹਮਣੇ ਨਹੀਂ ਆਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ