ਸਿੱਧੂ ਮੂਸੇਵਾਲਾ ਕੱਲ੍ਹ ਪਹੁੰਚੇਗਾ ਦਿੱਲੀ, ਮਾੜਾ ਬੋਲਣ ਵਾਲਿਆਂ ਖਿਲਾਫ਼ ਵੀ ਕੱਢੀ ਭੜਾਸ   
Published : Nov 29, 2020, 3:22 pm IST
Updated : Nov 29, 2020, 3:22 pm IST
SHARE ARTICLE
Sidhu Moose Wala
Sidhu Moose Wala

ਇਹ ਸਮਾਂ ਇਕ-ਦੂਜੇ ਦੇ ਨਾਲ ਖੜ੍ਹਨ ਦਾ ਹੈ - ਸਿੱਧੂ ਮੂਸੇਵਾਲਾ

ਚੰਡੀਗੜ੍ਹ - ਸੋਸ਼ਲ ਮੀਡੀਆ ’ਤੇ ਨੈਗੇਟੀਵਿਟੀ ਨੂੰ ਦੇਖ ਆਖਿਰਕਾਰ ਸਿੱਧੂ ਮੂਸੇ ਵਾਲਾ ਨੇ ਲਾਈਵ ਹੋ ਕੇ ਕਿਸਾਨਾਂ ਦੇ ਸਮਰਥਨ ਬਾਰੇ ਆਪਣਾ ਪੱਖ ਰੱਖਿਆ। ਸੋਸ਼ਲ ਮੀਡੀਆ ’ਤੇ ਇਹ ਚਰਚਾ ਖੂਬ ਛਿੜੀ ਹੋਈ ਸੀ ਕਿ ਸਿੱਧੂ ਮੂਸੇ ਵਾਲਾ ਇਕ ਦਿਨ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਬਾਅਦ ’ਚ ਕਿਸਾਨ ਸੰਘਰਸ਼ ’ਚ ਨਜ਼ਰ ਕਿਉਂ ਨਹੀਂ ਆਇਆ। ਆਖਿਰਕਾਰ ਇਨ੍ਹਾਂ ਚਰਚਾਵਾਂ ਵਿਚਾਲੇ ਸਿੱਧੂ ਮੂਸੇ ਵਾਲਾ ਬੀਤੇ ਦਿਨੀਂ ਲਾਈਵ ਹੋਇਆ ਤੇ ਆਪਣੇ ਚਾਹੁਣ ਵਾਲਿਆਂ ਨੂੰ ਕਿਸਾਨ ਸੰਘਰਸ਼ ’ਚ ਸ਼ਾਮਲ ਹੋਣ ਦੀ ਆਪਣੀ ਰਣਨੀਤੀ ਬਾਰੇ ਵੀ ਦੱਸਿਆ।

Sidhu Moose Wala Sidhu Moose Wala

ਸਿੱਧੂ ਨੇ ਲਾਈਵ ਹੋ ਕੇ ਕਿਹਾ ਕਿ ਉਹ 30 ਨਵੰਬਰ ਨੂੰ ਦਿੱਲੀ ਪਹੁੰਚ ਰਿਹਾ ਹੈ। ਫ਼ਿਲਮ ਤੇ ਕੰਮ ’ਚ ਰੁੱਝੇ ਹੋਣ ਕਰਕੇ ਉਹ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕਿਆ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਮੇ ਜੁੜੇ ਹੋਏ ਸਨ ਤੇ ਉਸ ਨਾਲ ਬਾਕੀਆਂ ਦਾ ਨੁਕਸਾਨ ਹੁੰਦਾ, ਇਹ ਉਹ ਨਹੀਂ ਚਾਹੁੰਦਾ ਸੀ।

ਸੋਸ਼ਲ ਮੀਡੀਆ ਮੀਡੀਆ ’ਤੇ ਮਾੜਾ ਬੋਲਣ ਵਾਲਿਆਂ ’ਤੇ ਵੀ ਸਿੱਧੂ ਨੇ ਆਪਣੀ ਭੜਾਸ ਕੱਢੀ ਹੈ। ਸਿੱਧੂ ਨੇ ਕਿਹਾ ਕਿ ਨੈਗੇਟੀਵਿਟੀ ਫੈਲਾਉਣ ਦੀ ਕੋਸ਼ਿਸ਼ ਬਹੁਤ ਹੋ ਰਹੀ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਅਸੀਂ ਕਿਸਾਨਾਂ ਦੀ ਸੁਪੋਰਟ ਕਰ ਰਹੇ ਹਾਂ ਜਾਂ ਨਹੀਂ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਾਂ ਰੌਲਾ ਪਾ ਕੇ ਉਹ ਕਿਸਾਨਾਂ ਦੇ ਨਾਲ ਖੜ੍ਹੇ। ਜਦੋਂ ਉਸ ਦਾ ਦਿਲ ਕਰਦਾ ਹੈ, ਉਹ ਕਿਸਾਨਾਂ ਦੇ ਸਮਰਥਨ ’ਚ ਪਹੁੰਚ ਜਾਂਦਾ ਹੈ।

FarmerFarmer

ਕਿਸਾਨਾਂ ’ਤੇ ਬਣੀ ਇਸ ਮੁਸ਼ਕਿਲ ਘੜੀ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਸਮਾਂ ਇਕ-ਦੂਜੇ ਦੇ ਨਾਲ ਖੜ੍ਹਨ ਦਾ ਹੈ। ਸਾਨੂੰ ਇਕ-ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ। ਬੇਤੁੱਕੀਆਂ ਗੱਲਾਂ ਕਰਨ ਤੇ ਮਾੜਾ ਬੋਲਣ ਦਾ ਹੁਣ ਕੋਈ ਮਤਲਬ ਨਹੀਂ ਬਣਦਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਬੱਬੂ ਮਾਨ ਵੀ ਅਚਾਨਕ ਦਿੱਲੀ ਵਿਖੇ ਕਿਸਾਨ ਸੰਘਰਸ਼ ’ਚ ਪਹੁੰਚੇ। ਉਥੇ ਗਾਇਕ ਕਰਨ ਔਜਲਾ ਨੇ ਵੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਜਲਦ ਦਿੱਲੀ ਪਹੁੰਚ ਕੇ ਕਿਸਾਨਾਂ ਦੇ ਸਮਰਥਨ ਦੀ ਗੱਲ ਆਖੀ ਹੈ।

 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement