
' ਪਰਵੀਨ ਨੇ ਜ਼ਿੰਦਗੀ ਦੇ ਹਰ ਔਖੇ ਮੋੜ 'ਤੇ ਹਮੇਸ਼ਾ ਮੇਰਾ ਸਾਥ ਦਿੱਤਾ ਪਰ ਪਰਵੀਨ ਦੇ ਆਖਰੀ ਸਫ਼ਰ ਲਈ ਦੁਆ ਕਰਨਾ ਜੀ।''
Punjab News: ਚੰਡੀਗੜ੍ਹ - ਪੰਜਾਬੀ ਗਾਇਕ ਸਰਦਾਰ ਅਲੀ ਦੀ ਪਤਨੀ ਦਾ ਲੰਮੀ ਬੀਮਾਰੀ ਤੋਂ ਬਾਅਦ 28 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਰਦਾਰ ਅਲੀ ਨੇ ਆਪਣੀ ਪਤਨੀ ਪਰਵੀਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕਰ ਕੇ ਉਹਨਾਂ ਨੂੰ ਯਾਦ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸਰਦਾਰ ਅਲੀ ਨੇ ਕੈਪਸ਼ਨ 'ਚ ਲਿਖਿਆ, ' ਪਰਵੀਨ ਨੇ ਜ਼ਿੰਦਗੀ ਦੇ ਹਰ ਔਖੇ ਮੋੜ 'ਤੇ ਹਮੇਸ਼ਾ ਮੇਰਾ ਸਾਥ ਦਿੱਤਾ ਪਰ ਪਰਵੀਨ ਦੇ ਆਖਰੀ ਸਫ਼ਰ ਲਈ ਦੁਆ ਕਰਨਾ ਜੀ।''
ਦੱਸ ਦਈਏ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਪਰਵੀਨ ਦੇ ਆਖਰੀ ਰਸਮਾਂ ਬਾਰੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ''ਨੌਵੇਂ ਦਾ ਖ਼ਤਮ ਸ਼ਰੀਫ 3-5-2024 ਦਿਨ ਸ਼ੁੱਕਰਵਾਰ, ਮਲੇਰਕੋਟਲਾ ਦੇ ਮਤੋਈ ਵਿਖੇ। ਸਮਾਂ 12 ਤੋਂ 1 ਵਜੇ ਤੱਕ । ਮੇਰੀ ਪਿਆਰੀ ਪਤਨੀ ਪਰਵੀਨ ਮਤੋਈ ਸਰਪੰਚ ਦੀ ਮਿੱਠੀ ਯਾਦ 'ਚ। ਦੁਆ ਏ ਫਤੀਹਾ ਖ਼ਤਮ ਸ਼ਰੀਫ 'ਚ ਸ਼ਾਮਲ ਹੋਣ ਲਈ ਬੇਨਤੀ ਆ ਜੀ।''