ਅਨਿਲ ਅੰਬਾਨੀ ਦੀ ਚੌਂਕੀਦਾਰੀ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ : ਰਾਹੁਲ ਗਾਂਧੀ
Published : Oct 9, 2018, 5:08 pm IST
Updated : Oct 9, 2018, 5:08 pm IST
SHARE ARTICLE
Prime Minister Modi is protecting Anil Ambani
Prime Minister Modi is protecting Anil Ambani

ਰਾਜਸਥਾਨ ਵਿਚ ਦਸੰਬਰ ਵਿਚ ਚੋਣ ਹੋਣ ਵਾਲੇ ਹਨ। ਅਜਿਹੇ ਵਿਚ ਕਾਂਗਰਸ ਸੱਤਾ ‘ਤੇ ਕਬਜ਼ਾ ਕਰਨ ਦੀ ਉਂਮੀਦ ਵਿਚ ਹੈ। ਉਥੇ ਹੀ ਭਾਜਪਾ ਦੀ ਚੁਣੌਤੀ...

ਰਾਜਸਥਾਨ (ਭਾਸ਼ਾ) : ਰਾਜਸਥਾਨ ਵਿਚ ਦਸੰਬਰ ਵਿਚ ਚੋਣ ਹੋਣ ਵਾਲੇ ਹਨ। ਅਜਿਹੇ ਵਿਚ ਕਾਂਗਰਸ ਸੱਤਾ ‘ਤੇ ਕਬਜ਼ਾ ਕਰਨ ਦੀ ਉਂਮੀਦ ਵਿਚ ਹੈ। ਉਥੇ ਹੀ ਭਾਜਪਾ ਦੀ ਚੁਣੌਤੀ ਅਪਣੇ ਕਿਲੇ ਨੂੰ ਬਚਾਉਣ ਦੀ ਹੈ। ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ। ਇਥੇ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਨਾਲ ਹੀ ਸੂਬੇ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ ਉਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਅਸੀਂ 10 ਦਿਨ ਦੇ ਅੰਦਰ 70 ਹਜ਼ਾਰ ਕਰੋੜ ਰੁਪਏ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ।

Rahul & P.M ModiRahul & P.M Modi ​ਪਿਛਲੇ ਸਾਢੇ ਚਾਰ ਸਾਲ ਵਿਚ ਨਰਿੰਦਰ ਮੋਦੀ ਨੇ ਸਾਢੇ ਤਿੰਨ ਲੱਖ ਕਰੋੜ ਰੁਪਏ ਹਿੰਦੁਸਤਾਨ ਦੇ 15-20 ਸਭ ਤੋਂ ਅਮੀਰ ਅਰਬਪਤੀਆਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਰਾਹੁਲ ਨੇ ਕਿਹਾ ਕਿ ਰਾਜਸਥਾਨ ਦੇ ਨੌਜਵਾਨ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਲਗਾਤਾਰ ਸੜਕਾਂ ‘ਤੇ ਉਤਰੇ। ਬਦਲੇ ਵਿਚ ਉਸ ਨੂੰ ਭਰੋਸਾ ਜਾਂ ਉਮੀਦ  ਦੇ ਜਗ੍ਹਾਂ ਡਾਂਗਾ ਮਿਲੀ ਅਤੇ ਮੁੱਖ ਮੰਤਰੀ ਜੀ ਨੇ ਨੌਜਵਾਨਾਂ ਲਈ ਲਫੰਗੇ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ। ਭਾਜਪਾ ਸਰਕਾਰ ਦੇ ਇਸ ਹੰਕਾਰ ਨੂੰ ਨੌਜਵਾਨ ਪੀੜ੍ਹੀ ਹੀ ਤੋੜੇਗੀ। ਰਾਜਸਥਾਨ ਦੀ ਇਕ ਔਰਤ ਮੁੱਖ ਮੰਤਰੀ ਨੇ ਔਰਤਾਂ ਦੀ ਹੀ ਤਕਲੀਫ਼ ਨਹੀਂ ਸਮਝੀ, ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ।

Rahul GandhiRahul Gandhiਘਰੇਲੂ ਹਿੰਸਾ ਤੋਂ ਲੈ ਕੇ ਬਲਾਤਕਾਰ ਦੀਆਂ ਘਟਨਾਵਾਂ ਨੇ ਦੇਸ਼ ਦੀ ਭੈਣ-ਬੇਟੀਆਂ  ਦੇ ਮਨ ਵਿਚ ਡਰ ਦੀ ਭਾਵਨਾ ਪੈਦਾ ਕਰ ਦਿਤਾ। ਗਾਂਧੀ ਨੇ ਭਾਜਪਾ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਵਿਚ ਨਰਿੰਦਰ ਮੋਦੀ ਜੀ ਨੇ ਅਤੇ ਵਸੁੰਦਰਾ ਜੀ ਨੇ ਗਰੀਬ ਦੁਕਾਨਦਾਰਾਂ ਦੇ ਲਈ, ਗਰੀਬਾਂ ਦੇ ਲਈ , ਮਜ਼ਦੂਰਾਂ ਲਈ ਕੀ ਕੀਤਾ ਹੈ?  ਆਪਣੀਆਂ ਉਪਲੱਬਧੀਆਂ ਨੂੰ ਗਿਣਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਕਾਂਗਰਸ ਪਾਰਟੀ ਦੀ ਯੂਪੀਏ ਸਰਕਾਰ ਸੀ ਤਾਂ ਅਸੀਂ ਮਨਰੇਗਾ ਦਿੱਤਾ, 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ, ਟਰਾਈਬਲ ਬਿਲ ਲਿਆਏ, ਸੂਚਨਾ ਦਾ ਅਧਿਕਾਰ ਦਿਤਾ, ਬੱਚਿਆਂ ਨੂੰ ਸਕੂਲ ਵਿਚ ਭੋਜਨ ਦਿਤਾ, ਭੋਜਨ ਦਾ ਅਧਿਕਾਰ ਦਿਤਾ, ਇਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੀ ਨੇ ਮੁਫਤ ਦਵਾਈ ਦਿਤੀ।

Congress LeaderCongress Leaderਪ੍ਰਧਾਨ ਮੰਤਰੀ ਉਤੇ ਅਰਬਪਤੀਆਂ ਦਾ ਕਰਜਾ ਮੁਆਫ਼ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਰਾਹੁਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਕਿ ਤੁਸੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਹੋ, ਕੇਵਲ ਇਨ੍ਹਾਂ ਅਰਬਪਤੀਆਂ ਦੇ ਪ੍ਰਧਾਨ ਮੰਤਰੀ ਨਹੀਂ ਹੋ। ਮੈਂ ਪ੍ਰਧਾਨ ਮੰਤਰੀ ਦੇ ਆਫ਼ਿਸ ਵਿਚ ਜਾ ਕੇ ਉਨ੍ਹਾਂ ਨੂੰ ਕਿਹਾ ਕਿ ਹਿੰਦੁਸਤਾਨ ਦੇ ਕਿਸਾਨ ਦਾ ਕਰਜ਼ਾ ਮੁਆਫ਼ ਕਰੋ, ਤੁਸੀਂ ਲੱਖਾਂ ਕਰੋੜਾਂ ਰੁਪਏ ਹਿੰਦੁਸਤਾਨ ਦੇ ਅਰਬਪਤੀਆਂ ਦਾ ਮਾਫ ਕੀਤਾ ਹੈ। ਮੋਦੀ ਜੀ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ ਮੈਂ ਤਾਂ ਚੌਂਕੀਦਾਰ ਬਣਨਾ ਹੈ। ਪਰ ਇਹ ਨਹੀਂ ਦੱਸਿਆ ਕਿ ਕਿਸ ਦਾ ਚੌਂਕੀਦਾਰ ਬਣਨਾ ਹੈ। ਬਾਅਦ ਵਿਚ ਪਤਾ ਲੱਗਿਆ ਕਿ ਅੰਬਾਨੀ ਜੀ  ਦੀ ਚੌਕੀਦਾਰੀ ਹੋ ਰਹੀ ਹੈ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement