
ਪੰਜਾਬ ਗਾਇਕ ਗੁਰੂ ਰੰਧਾਵਾ ਉਤੇ ਬੀਤੇ ਦਿਨੀਂ ਕੈਨੇਡਾ ਵਿਚ ਹੋਏ ਹਮਲੇ ਬਾਅਦ ਐਲਾਨ ਕੀਤਾ...
ਚੰਡੀਗੜ੍ਹ: ਪੰਜਾਬ ਗਾਇਕ ਗੁਰੂ ਰੰਧਾਵਾ ਉਤੇ ਬੀਤੇ ਦਿਨੀਂ ਕੈਨੇਡਾ ਵਿਚ ਹੋਏ ਹਮਲੇ ਬਾਅਦ ਐਲਾਨ ਕੀਤਾ ਕਿ ਉਹ ਹੁਣ ਕਦੇ ਵੀ ਕੈਨੇਡਾ ਵਿਚ ਪ੍ਰੋਗਰਾਮ ਨਹੀਂ ਕਰਨਗੇ। ਗੁਰੂ ਰੰਧਾਵਾ ਨੇ ਇਕ ਫੋਟੋ ਸਾਂਝੀ ਕਰਦੇ ਹੋਏ ਕਿਹਾ ਕਿਹਾ। ਹਮਲੇ ਬਾਅਦ ਗੁਰੂ ਖਤਰੇ ‘ਚੋਂ ਬਾਹਰ ਹਨ, ਪ੍ਰੰਤੂ ਉਨ੍ਹਾਂ ਦੀਆਂ ਅੱਖਾਂ ‘ਤੇ ਸੱਟ ਲੱਗੀ ਹੈ। ਉਹ ਹੁਣ ਭਾਰਤ ਵਾਪਸ ਆ ਗਏ ਹਨ।
Guru Randhawa
ਗੁਰੂ ਰੰਧਾਵਾ ਦੀ ਟੀਮ ਨੇ ਇਸ ਘਟਨਾ ‘ਤੇ ਅਧਿਕਾਰਤ ਬਿਆਨ ਦਿੰਦੇ ਹੋਏ ਕਿਹਾ ਕਿ ਹੁਣ ਗੁਰੂ ਕਦੇ ਵੀ ਕੈਨੇਡਾ ਵਿਚ ਪ੍ਰੋਗਰਾਮ ਨਹੀਂ ਕਰਨਗੇ। ਗੁਰੂ ਹੁਣ ਭਾਰਤ ਵਾਪਸ ਆ ਗਏ ਹਨ ਅਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਬਚਾਅ ਲਿਆ। ਉਹ ਵਹਿਗੁਰੂ ਨੂੰ ਅਰਦਾਸ ਕਰਨਗੇ ਕਿ ਉਸ ਆਦਮੀ ਨੂੰ ਬੁੱਧੀ ਦੇਵੇ। ਸਾਨੂੰ ਤੁਹਾਡਾ ਪਿਆਰ ਅਤੇ ਸਾਥ ਚਾਹੀਦਾ ਹੈ।