
ਕਲਰਸ ਦੇ ਟੀਵੀ ਰਿਆਲਟੀ ਸ਼ੋਅ ਵਿਚ ਹਰ ਹਫਤੇ ਇੱਕ ਕੰਟੇਸਟੈਂਟ ਨੂੰ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਕਿਸੇ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਪਰ ਇਸ ਹਫਤੇ ਘਰੋਂ ਬਾਹਰ ਗਏ ਕੰਟੇਸਟੈਂਟ ਦੇ ਜਾਣ ਤੋਂ ਕਿਸੇ ਇੱਕ ਨੂੰ ਫਰਕ ਜਰੂਰ ਪਿਆ ਹੈ, ਉਹ ਹੈ ਸ਼ੋਅ ਦੇ ਹੀ ਕੰਟੇਸਟੈਂਟ ਪੁਨੀਸ਼ ਸ਼ਰਮਾ ਨੂੰ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬੰਦਗੀ ਕਾਲੜਾ ਦੀ ਜਿੰਨਾ ਦੀ ਬਿੱਗ ਬਾਸ 11 ਵਿਚ ਪੁਨੀਸ਼ ਸ਼ਰਮਾ ਦੇ ਨਾਲ ਕਾਫੀ ਜ਼ਿਆਦਾ ਕੈਮਿਸਟਰੀ ਦੇਖੀ ਗਈ ਇੰਨਾ ਹੀ ਨਹੀਂ ਇਹ ਦੋਵੇਂ ਸ਼ੋਅ ਦੇ ਵਿਚ ਹੀ ਇੱਕ ਦੂਜੇ ਨੂੰ ਦਿੱਲ ਵੀ ਦੇ ਚੁਕੇ ਹਨ। ਪੁਨੀਸ਼-ਬੰਦਗੀ ਦੇ ਇੰਟੀਮੇਟ ਸੀਨਜ਼ ਕਾਰਨ ਵੀ ਦੋਵੇਂ ਖੂਬ ਚਰਚਾ ਵਿਚ ਰਹਿੰਦੇ ਸਨ। ਪਰ ਇਸ ਵਾਰ ਦੀ ਹੋਈ ਵੋਟਿੰਗ ਤੋਂ ਬਾਅਦ ਬੰਦਗੀ ਬਾਹਰ ਆ ਗਈ ਹੈ ਜਿਸਤੋਂ ਬਾਅਦ ਪੁਨੀਸ਼ ਨੂੰ ਕਾਫੀ ਇੱਕਲਾਪਣ ਮਹਿਸੂਸ ਹੋ ਰਿਹਾ ਹੈ।
ਉਧਰ ਘਰ ਤੋਂ ਬਾਹਰ ਆਈ ਬੰਦਗੀ ਨੇ ਮੀਡੀਆਂ ਨੂੰ ਦੱਸਿਆ ਕਿ ਉਹਨਾਂ ਨੇ ਜਿੰਨਾ ਸਮਾਂ ਬਿਗ ਬਸ ਦੇ ਘਰ ਵਿਚ ਬਿਤਾਇਆ ਉਹ ਕਾਫੀ ਯਾਦਗਾਰ ਰਿਹਾ, ,ਇਥੇ ਮੈਨੂੰ ਪੁਨੀਸ਼ ਵਰਗਾ ਦੋਸਤ ਮਿਲਿਆ ਜਿਸ ਦੇ ਨਾਲ ਮੈਂ ਆਪਣਾ ਇਨਾਂ ਸਮਾਂ ਬਤੀਤ ਕਿੱਤਾ। ਮੈਂ ਅੱਜ ਆਉਟ ਹੋ ਜਾਵਾਂਗੀ ਇਹ ਮੈਂ ਬਿਲਕੁੱਲ ਵੀ ਨਹੀਂ ਸੋਚਿਆ ਸੀ । ਮੇਰੇ ਮੁਕਾਬਲੇ ਲਵ ਤਿਆਗੀ ਘਰ ਵਿੱਚ ਰਹਿਣਾ ਡਿਜਰਵ ਨਹੀਂ ਕਰਦਾ ਸੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹਿਨਾ ਖਾਨ ਦੇ ਗਰੁੱਪ ਨੇ ਲਵ ਨੂੰ ਬਚਾਉਣ ਲਈ ਉਨ੍ਹਾਂ ਦੇ ਖਿਲਾਫ ਚਾਲ ਚੱਲੀ ਸੀ। ਇਸ ਉੱਤੇ ਬੰਦਗੀ ਨੇ ਕਿਹਾ, ਉਨ੍ਹਾਂ ਲੋਕਾਂ ਨੇ ਲਵ ਦੀ ਮਦਦ ਕੀਤੀ। ਲੇਕਿਨ ਮੈਨੂੰ ਆਪਣੇ ਆਪ ਉੱਤੇ ਗਰਵ ਹੈ ਕਿ ਮੈਂ ਆਪਣੇ ਦਮ ਉੱਤੇ ਇੰਨੀ ਦੂਰ ਤੱਕ ਸ਼ੋਅ ਵਿੱਚ ਰਹੀ। ਮੈਂ ਅਤੇ ਪੁਨੀਸ਼ ਨੇ ਇਕੱਲੇ ਹੀ ਸ਼ੋਅ ਵਿੱਚ ਸਰਵਾਇਵ ਕੀਤਾ ਅਤੇ ਇੱਥੇ ਤੱਕ ਪੁੱਜੇ । ਜਦੋਂ ਕਿ ਕੁੱਝ ਸੇਲੇਬਰਿਟੀਜ ਸਾਡੇ ਤੋਂ ਵੀ ਪਹਿਲਾਂ ਆਉਟ ਹੋ ਗਏ ।
ਜਦੋਂ ਬੰਦਗੀ ਵਲੋਂ ਪੁਨੀਸ਼ ਅਤੇ ਉਨ੍ਹਾਂ ਦੇ ਪਿਆਰ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਪਿਆਰ ਪੂਰੀ ਤਰ੍ਹਾਂ ਸੱਚ ਹੈ। ਮੈਨੂੰ ਕੋਈ ਮੁਸ਼ਕਿਲ ਨਹੀਂ ਹੈ ਜੇਕਰ ਸਾਡੇ ਇੰਟੀਮੇਟ ਸੀਨਜ਼ ਕਾਰਨ ਅਸੀਂ ਚਰਚਾ ਵਿਚ ਆਏ। ਸਾਡੀ ਇਸੇ ਗੱਲ ਕਾਰਨ ਹੀ ਮਸ਼ਹੂਰ ਹੋਏ ਪਰ ਲੋਕਾਂ ਨੇ ਸਾਨੂੰ ਇਥੋਂ ਤੱਕ ਪਿਆਰ ਵੀ ਦਿੱਤਾ ਹੈ। ਭਾਵੇਂ ਘਰ ਦੇ ਲੋਕ ਉਹਨਾਂ ਖਿਲਾਫ ਸਨ ਪਰ ਅਸੀਂ ਖੂਬ ਇੰਜੁਆਏ ਕੀਤਾ। ਅਸੀਂ ਇਹ ਸਭ ਕਰਨ ਲਈ ਸ਼ੋਅ 'ਚ ਨਹੀਂ ਗਏ ਸੀ ਪਰ ਜੋ ਵੀ ਭਾਵਨਾਵਾਂ ਸਨ ਉਹਨਾਂ ਮੁਤਾਬਿਕ ਇਹ ਸਭ ਹੋਇਆ ਹੈ ਜਿਸਦਾ ਮੈਨੂੰ ਕੋਈ ਅਫਸੋਸ ਨਹੀਂ ਹੈ।
ਬੰਦਗੀ ਅੱਗੇ ਕਹਿੰਦੀ ਹੈ ਕਿ , ਮੈਂ ਪੁਨੀਸ਼ ਦਾ ਇੰਤਜਾਰ ਕਰਾਂਗੀ। ਮੈਂ ਚਾਹਾਂਗੀ ਕਿ ਉਹ ਟਰਾਫੀ ਜਿੱਤ ਕੇ ਆਵੇ। ਇਸਦੇ ਬਾਅਦ ਬੰਦਗੀ ਨੇ ਘਰ ਦੇ ਮੈਬਰਾਂ ਵਿੱਚ ਹਿਨਾ ਨੂੰ ਟਾਰਗੇਟ ਕਰਦੇ ਹੋਏ ਕਿਹਾ , ਸਾਰੇ ਬਹੁਤ ਚੰਗੇ ਹਨ। ਹਿਨਾ ਨੂੰ ਛੱਡਕੇ ਸਾਰੇ ਦੋਸਤ ਹਨ। ਹਿਨਾ ਆਪਣੇ ਫੈਨਸ ਨੂੰ ਨਿਰਾਸ਼ ਕਰ ਰਹੀ ਹੈ। ਉਹ ਸਿਰਫ ਆਪਣੇ ਬਾਰੇ ਵਿੱਚ ਸੋਚਦੀ ਹੈ।
ਜਦੋਂ ਬੰਦਗੀ ਵਲੋਂ ਇਹ ਪੁੱਛਿਆ ਗਿਆ ਕਿ ਘਰ ਵਿੱਚ ਤੁਹਾਡੇ ਇੰਟੀਮੇਟ ਸੀਨ ਨੂੰ ਵੇਖ ਤੁਹਾਡੇ ਪਾਪਾ ਹਾਸਪਿਟਲਾਇਜ ਹੋ ਗਏ। ਤੁਹਾਡੇ ਲੈਂਡਲਾਰਡ ਨੇ ਤੁਹਾਨੂੰ ਘਰ ਤੋਂ ਕੱਢ ਦਿੱਤਾ। ਤੁਹਾਡੇ ਬੁਆਏਫਰੈਂਡ ਨੇ ਤੁਹਾਨੂੰ ਬਰੇਕਅਪ ਕਰ ਲਿਆ। ਇਸ ਉੱਤੇ ਬੰਦਗੀ ਨੇ ਕਿਹਾ , ਕੋਈ ਵੀ ਸ਼ੋਅ ਮੇਰੇ ਪਾਪਾ ਤੋਂ ਜ਼ਿਆਦਾ ਮਹੱਤਵ ਨਹੀਂ ਰੱਖਦਾ। ਜੇਕਰ ਪਾਪਾ ਬੀਮਾਰ ਸਨ ਤਾਂ ਮੇਕਰਸ ਨੂੰ ਮੈਨੂੰ ਦੱਸਣਾ ਚਾਹੀਦਾ ਸੀ। ਨਾਲ ਹੀ ਮੇਰੇ ਲੈਂਡਲਾਰਡ ਨੇ ਮੈਨੂੰ ਘਰ ਤੋਂ ਨਹੀਂ ਕੱਢਿਆ। ਇਹ ਸਭ ਝੂਠ ਹੈ, ਮੇਰੀ ਪੂਰੀ ਸੋਸਾਇਟੀ ਨੇ ਮੇਰਾ ਵੈਲਕਮ ਕੀਤਾ ਹੈ ਅਤੇ ਰਹੀ ਗੱਲ ਮੇਰੇ ਬੁਆਏਫਰੈਂਡ ਡੇਨਿਸ ਨਾਗਪਾਲ ਦੀ , ਤਾਂ ਸ਼ੋਅ ਵਿੱਚ ਜਾਣ ਤੋਂ ਪਹਿਲਾਂ ਹੀ ਮੈਂ ਉਸਨੂੰ ਛੱਡ ਦਿੱਤਾ ਸੀ। ਇਸਦੇ ਇਲਾਵਾ ਬੰਦਗੀ ਨੇ ਦੱਸਿਆ ਕਿ ਜੇਕਰ ਪੁਨੀਸ਼ ਟਰਾਫੀ ਨਹੀਂ ਜਿੱਤਦਾ ਤਾਂ ਵਿਕਾਸ ਅਤੇ ਸ਼ਿਲਪਾ ਵਿੱਚੋਂ ਕੋਈ ਇੱਕ ਵਿਨਰ ਹੋਵੇਗਾ।