ਲੰਮੀ ਲਿਸਟ ਹੈ ਬਾਲੀਵੁੱਡ ਦੀਆਂ ਕੁਆਰੀਆਂ ਰਹੀਆਂ ਅਦਾਕਾਰਾਂ ਦੀ
Published : Nov 30, 2017, 11:23 am IST
Updated : Nov 30, 2017, 5:59 am IST
SHARE ARTICLE

ਬਾਲੀਵੁੱਡ ਵਿਚ ਖੂਬਸੂਰਤੀ ਬੇਸ਼ੁਮਾਰ ਰਹੀ ਹੈ ਜੇਕਰ ਗੱਲ ਕਰੀਏ 70 ਦੇ ਦਸ਼ਕ ਦੀ ਤਾਂ ਉਸ ਵੇਲੇ ਦੀਆਂ ਖੂਬਸੂਰਤ ਅਦਾਕਾਰਾਂ ਵਿਚ ਸੁਲਕਸ਼ਨਾ ਪੰਡਿਤ, ਸੂਰਈਆ,ਆਸ਼ਾ ਪਾਰਿਖ, ਮਧੂ ਬਾਲਾ, ਹੇਮਾ ਮਾਲਿਨੀ ਅਤੇ ਪ੍ਰਵੀਨ ਬਾਬੀ ਸ਼ੁਮਾਰ ਸਨ। ਜਿੰਨਾਂ ਉੱਤੇ ਭਾਵੇਂ ਲੱਖਾਂ ਲੋਕ ਫੀਦਾ ਸਨ ਪਰ ਉਹਨਾਂ ਦਾ ਦਿੱਲ ਜਿੰਨਾ ਉੱਤੇ ਆਇਆ ਉਹਨਾਂ ਦੀ ਗੱਲ ਹੀ ਕੁਝ ਖਾਸ ਸੀ| ਜਿਸ ਕਰਕੇ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ। ਇਹਨਾਂ ਵਿਚੋਂ ਹੇਮਾ ਮਾਲਿਨੀ ਨੇ ਤਾਂ ਐਂਗਰੀ ਯੰਗਮੈਨ ਧਰਮਿੰਦਰ ਨਾਲ ਵਿਆਹ ਕਰਵਾ ਲਿਆ ਪਰ ਜਿਨਾਂ ਨੇ ਵਿਆਹ ਨਹੀਂ ਕਰਵਾਇਆ ਉਹਨਾਂ ਦੇ ਪਿਆਰ ਦੇ ਚਰਚੇ ਖੂਬ ਰਹੇ ਹਨ। 
ਪ੍ਰਵੀਨ ਬਾਬੀ 
ਪ੍ਰਵੀਨ ਬਾਬੀ ਜਿਹੀ ਸ਼ਖ਼ਸੀਅਤ ਨੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੁਹ ਲਿਆ ਪਰ ਆਖਰੀ ਸਾਹ ਉਹਨਾਂ ਦੇ ਕੱਲੇ ਬੰਦ ਪਏ ਕਮਰੇ ਚ ਹੀ ਲਏ। ਜਿਥੇ ਉਹਨਾਂ ਦੀ ਮੌਤ ਦੀ ਖਬਰ ਕਈ ਦਿਨਾਂ ਬਾਅਦ ਉਸ ਵੇਲੇ ਮਿਲੀ ਜਦ ਗਵਾਂਢੀਆਂ ਨੇ ਫਲੈਟ ਦੇ ਬਾਹਰ ਪਿਆ ਸਮਾਨ ਵੇਖਿਆ ਅਤੇ ਸ਼ੱਕ ਹੋਣ ਤੇ ਜਦ ਦਰਵਾਜ਼ਾ ਖੋਲਿਆ ਤੇ ਅੱਗੇ ਪ੍ਰਵੀਨ ਬਾਬੀ ਮਰੀ ਹੋਈ ਪਈ ਮਿਲੀ।

ਆਸ਼ਾ ਪਾਰੇਖ
ਆਸ਼ਾ ਪਾਰੇਖ ਆਪਣੇ ਦੌਰ ਦੀਆਂ ਸਭ ਤੋਂ ਕਾਮਯਾਬ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਹੈ । ਜਿਸਨੇ ਲੱਗਭੱਗ ਸਾਰੇ ਵੱਡੇ ਹੀਰੋ ਦੇ ਨਾਲ ਕੰਮ ਕੀਤਾ ਸੀ । ਕਹਿੰਦੇ ਹਨ ਕਿ ਆਸ਼ਾ ਦੇ ਵਿਆਹ ਨਾ ਹੋਣ ਦੇ ਪਿੱਛੇ ਉਨ੍ਹਾਂ ਦਾ ਤੇਜ ਤੱਰਾਰ ਵਿਅਕਤੀਤਵ ਵਾਲੀ ਸੀ । ਕਿਹਾ ਇਹ ਵੀ ਜਾਂਦਾ ਹੈ ਕਿ ਫਿਲਮਜ ਮੇਕਰ ਨਾਸਿਰ ਹੁਸੈਨ ਦੇ ਨਾਲ ਉਨ੍ਹਾਂ ਦੇ ਸਬੰਧਾਂ ਦੇ ਬਾਰੇ ਵਿੱਚ ਕਾਫ਼ੀ ਅਫਵਾਹਾਂ ਸਨ ਜਿੰਨਾਂ ਨੇ ਆਪਣੀਆਂ ਆਤਮੈਕਥਾਵਾਂ ਵਿੱਚ ਸੱਚ ਨੂੰ ਸਾਬਤ ਕੀਤਾ ।

ਨੰਦਾ
ਇਹਨਾਂ ਦੇ ਨਾਲ ਹੀ ਨੰਦਾ ਨੂੰ ਆਪਣੇ ਸਮੇਂ ਦੀ ਸਭਤੋਂ ਖੂਬਸੂਰਤ ਅਦਾਕਾਰਾ ਮੰਨਿਆ ਜਾਂਦਾ ਸੀ। ਉਨ੍ਹਾਂ ਦੀ ਕੁੜਮਾਈ ਫਿਲਮਨ ਨਿਰਦੇਸ਼ਕ ਮਨਮੋਹਣ ਦੇਸਾਈ ਨਾਲ ਹੋਈ ਸੀ। ਪਰ ਉਹਨਾਂ ਦੇ ਵਿਆਹ ਤੋਂ ਪਹਿਲਾਂ ਹੀ ਦੇਸਾਈ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ ਅਤੇ ਫਿਰ ਨੰਦਾ ਨੇ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਇਆ।

ਸੁਰਈਆ
ਅਜਿਹੀ ਹੀ ਕੁੱਝ ਦਾਸਤਾਨ ਸੁਰਈਆ ਦੀ ਵੀ ਹੈ ਜਿੰਨਾਂ ਨੇ ਦੇਵ-ਆਨੰਦ ਨਾਲ ਪਿਆਰ ਕੀਤਾ ਸੀ ਪਰ ਉਨਾਂ ਮਾਂ ਦੇ ਦਬਾਅ ਹੇਠ ਵਿਆਹ ਨਹੀਂ ਕਰਵਾ ਸਕੀ ਅਤੇ ਫਿਰ ਸਾਰੀ ਜਿੰਦਗੀ ਇਕੱਲਿਆਂ ਹੀ ਗੁਜਾਰ ਦਿੱਤੀ

ਅਨੁ ਅੱਗਰਵਾਲ
ਆਸ਼ਿਕੀ ਵਰਗੀ ਬਲਾਕ ਬਸਟਰ ਫਿਲਮ ਤੋਂ ਡੈਬਿਊ ਕਰਣ ਵਾਲੀ ਅਨੁ ਅੱਗਰਵਾਲ ਦਾ ਚਿਹਰਾ ਇੱਕ ਹਾਦਸੇ ਵਿੱਚ ਖਰਾਬ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਆਪਣਾ ਫ਼ਿਲਮੀ ਕਰੀਅਰ ਖਤਮ ਕਰਕੇ ਗੁਮਨਾਮੀ ਦਾ ਰਾਹ ਚੁਣ ਲਿਆ ਅਤੇ ਹੁਣ ਤੱਕ ਵਿਆਹ ਨਹੀਂ ਕਰਵਾਇਆ।

ਤੱਬੂ
ਇੱਕ ਵਕਤ ਵਿੱਚ ਬੇਹੱਦ ਟੈਲੇਂਟੇਡ ਐਕਟਰੈਸ ਤੱਬੂ ਦਾ ਨਾਮ ਫਿਲਮ ਮੇਕਰ ਸਾਜਿਦ ਨਾਡਿਆਵਾਲਾ ਨਾਲ ਜੁੜਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦਾ ਬਰੇਕਅਪ ਹੋ ਗਿਆ। ਫਿਰ ਉਨ੍ਹਾਂ ਦਾ ਨਾਮ ਸਾਉਥ ਦੇ ਐਕਟਰ ਨਾਗਾਰਜੁਨ ਦੇ ਨਾਲ ਵੀ ਜੁੜਿਆ ਪਰ ਅਜੇ ਤੱਕ ਉਸਨੇ ਕਿਸੇ ਨਾਲ ਵਿਆਹ ਨਹੀਂ ਕਰਵਾਇਆ।

ਸੁਸ਼ਮਿਤਾ ਸੇਨ
ਵਿਸ਼ਵ ਸੁੰਦਰੀ ਰਹੀ ਸੁਸ਼ਮਿਤਾ ਸੇਨ ਨੇ ਕਾਮਯਾਬ ਫਿਲਮਾਂ 'ਚ ਵੱਡਾ ਨਾਮ ਕਮਾਇਆ ਹੈ । ਉਹਨਾਂ ਨੇ ਦੋ ਬੇਟੀਆਂ ਨੂੰ ਗੋਦ ਲੈ ਕੇ ਬਤੌਰ ਸਿੰਗਲ ਮਦਰ ਮਾਂ ਹੋਣ ਦਾ ਸੁਖ ਵੀ ਲਿਆ ਹੈ ਪਰ ਅਜੇ ਤੱਕ ਉਸਨੇ ਵੀ ਵਿਆਹ ਨਹੀਂ ਕਰਵਾਇਆ।

ਨਗਮਾ
ਕ੍ਰਿਕਟਰ ਨਾਲ ਨਾਮ ਜੁੜਨ ਵਾਲਿਆਂ ਵਿਚ ਇਕ ਨਾਮ ਨਗਮਾ ਦਾ ਵੀ ਹੈ। ਨਗਮਾ ਦਾ ਲਿੰਕਅਪ ਕਿਸੇ ਸਮੇਂ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਦੇ ਨਾਲ ਜੁੜਿਆ ਸੀ । ਪਰ ਉਹਨਾਂ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਨਗਮਾ ਅੱਜ ਵੀ ਕੁਆਰੀ ਹੈ ।

ਅਮੀਸ਼ਾ ਪਟੇਲ
41 ਸਾਲ ਦੀ ਹੋ ਚੁੱਕੀ ਅਮੀਸ਼ਾ ਪਟੇਲ ਨੇ ਸਾਲ 2000 ਵਿੱਚ ਕਹੋ ਨਹੀਂ ਪਿਆਰ ਹੈ ਫਿਲਮ ਤੋਂ ਆਪਣੇ ਬਾਲੀਵੁਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮੀਸ਼ਾ ਨੇ ਗਦਰ : ਇੱਕ ਪ੍ਰੇਮ ਕਥਾ ਅਤੇ ਰੇਸ - 2 ਵਰਗੀਆਂ ਕਈ ਸੁਪਰਹਿੱਟ ਫਿਲਮਾਂ ਕੀਤੀਆਂ । ਕੁੱਝ ਸਾਲ ਪਹਿਲਾਂ ਉਹਨਾਂ ਨੇ ਵਿਕਰਮ ਭੱਟ ਨੂੰ ਵੀ ਡੇਟ ਕੀਤਾ ਅਤੇ ਉਸਤੋਂ ਬਾਅਦ ਖਬਰ ਆਈ ਸੀ ਕਿ ਉਹ ਆਪਣੇ ਬਿਜਨੇਸ ਪਾਰਟਨਰ ਕੁਣਾਲ ਗੂਮਰ ਨੂੰ ਡੇਟ ਕਰ ਰਹੀ ਹੈ । ਪਰ ਬਾਵਜੂਦ ਇਸਦੇ ਉਹ ਅੱਜ ਤੱਕ ਕੁਆਰੀ ਹੀ ਹੈ।  

ਸਾਕਸ਼ੀ ਤੰਵਰ
ਦੂਰਦਰਸ਼ਨ ਦੇ ਪ੍ਰੋਗਰਾਮ ‘ਅਲਬੇਲਾ ਦੇਵਤਾ ਮੇਲਾ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਟੀਵੀ ਦੀ ਦੁਨੀਆ 'ਚ ਐਂਟਰੀ ਕਰਣ ਵਾਲੀ ਸਾਕਸ਼ੀ ਤੰਵਰ ਨੂੰ ਅਸਲ ਪਹਿਚਾਣ ਮਿਲੀ ਏਕਤਾ ਕਪੂਰ ਦੇ ਸੀਰੀਅਲ ਕਹਾਣੀ ਘਰ ਘਰ ਦੀ ਤੋਂ। ਸਾਕਸ਼ੀ ਹੁਣ 44 ਸਾਲ ਦੀ ਹੋ ਚੁੱਕੀ ਪਰ ਅਜੇ ਤੱਕ ਉਹ ਸਿੰਗਲ ਹੈ । ਕਈ ਵਾਰ ਇਹਨਾਂ ਦੀ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਹਨ ,ਪਰ ਉਹ ਇਹ ਅਫਵਾਹ ਹੀ ਨਿਕਲੀ ।

ਏਕਤਾ ਕਪੂਰ 
ਟੀ ਵੀ ਦੀ ਦੁਨੀਆ  ਅਤੇ ਫਿਲਮ ਪ੍ਰੋਡਕਸ਼ਨ ਦੀ ਮਹਾਰਥੀ ਮੰਨੀ ਜਾਂਦੀ ਏਕਤਾ ਕਪੂਰ ਅਜੇ ਤੱਕ ਕੁਆਰੀ ਹੈ। 40 ਪਾਰ ਹੋ ਚੁੱਕੀ ਏਕਤਾ ਨੇ ਕਸੌਟੀ ਜਿੰਦਗੀ ਕੀ,ਕਹਾਣੀ ਘਰ ਘਰ ਦੀ ਵਰਗੇ ਟੀਵੀ ਸ਼ੋਅ ਪ੍ਰੋਡਿਊਸ ਕੀਤੇ ਹੈ । ਰਾਗਿਨੀ ਐਮਐਮਐੱਸ , ਦ ਡਰਟੀ ਪਿਕਚਰ , ਲੁਟੇਰਾ ਵਰਗੀ ਕਈ ਸੁਪਰਹਿਟ ਫਿਲਮਾਂ ਵੀ ਬਣਾਈਆਂ ਹਨ । ਪਰ ਵਿਆਹ ਦੇ ਬਾਰੇ ਵਿੱਚ ਇਨ੍ਹਾਂ ਦਾ ਅਜੇ ਤੱਕ ਕੋਈ ਵਿਚਾਰ ਨਹੀਂ ।


SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement