ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਭੰਗੜਾ ਸੇਂਸੇਸ਼ਨ ਮੀਕਾ ਸਿੰਘ ਨੇ ਇੱਕ ਵਾਰ ਫਿਰ ਤੋਂ ਵਾਪਸੀ ਕਰ ਲਈ ਹੈ ਆਪਣੇ ਨਵੇਂ ਵੈਡਿੰਗ ਸਾਂਗ ਡੀਜੇ ਵਾਲਿਆ ਦੇ ਨਾਲ। ਮੀਕਾ ਦੇ ਇਸ ਗੀਤ ਵਿਚ ਉਹ ਨਜ਼ਰ ਆ ਰਹੇ ਨੇ ਮੀਨੁ ਬਖਸ਼ੀ ਦੇ ਨਾਲ ਜਿੰਨਾ ਨੇ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਅਤੇ ਜੋਸ਼ ਦੇ ਨਾਲ ਗਾਇਆ ਜਿੰਨਾ ਦਾ ਸਾਥ ਦਿੱਤਾ ਹੈ । ਯਕੀਨੀ ਤੌਰ ਤੇ ਹਮੇਸ਼ਾ ਦੀ ਤਰ੍ਹਾਂ ਮੀਕਾ ਸਿੰਘ ਇਸ ਵਾਰ ਵੀ ਆਪਣੇ ਵੱਖਰੇ ਅੰਦਾਜ਼ ਦੇ ਨਾਲ ਲੋਕਾਂ ਨੂੰ ਡਾਂਸ ਫਲੋਰ ਤੇ ਆਉਣ ਦੇ ਲਈ ਮਜਬੂਰ ਕਰ ਦੇਣਗੇ।
ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦ ਮੀਕਾ ਵਿਆਹ ਸਪੈਸ਼ਲ ਗੀਤ ਲੈ ਕੇ ਆਏ ਹੋਣ, ਇਸ ਤੋਂ ਪਹਿਲਾਂ ਵੀ ਮੀਕਾ ਨੇ ਇੰਡਸਟਰੀ ਨੂੰ ਬਹੁਤ ਸਾਰੇ ਅਜਿਹੇ ਗਾਣੇ ਦਿੱਤੇ ਹਨ ਜੋ ਕਿ ਹੁਣ ਤੱਕ ਵੀ ਹਰ ਤਰ੍ਹਾਂ ਦੇ ਖੁਸ਼ੀ ਮੌਕੇ ਤੇ ਸੁਣਨ ਨੂੰ ਮਿਲਦੇ ਹਨ।
ਮੀਕਾ ਨੇ ਪਾਲੀਵੁੱਡ ਹੀ ਨਹੀਂ ਬਲਕਿ ਬਾਲੀਵੁੱਡ ਇੰਡਸਟਰੀ ਵਿਚ ਵੀ ਆਪਣਾ ਬਖੂਬੀ ਨਾਮ ਕਮਾਇਆ ਹੈ ਜਿਥੇ ਉਹਨਾਂ ਨੇ ਸਲਮਾਨ ਖਾਣ ਦੀ ਫਿਲਮ ਨੂੰ ਜੁੰਮੇ ਕੀ ਰਾਤ, ਸ਼ਾਹਿਦ ਕਰੀਨਾ ਦੀ 'ਜਬ ਵੀ ਮੈੱਟ' ਨੂੰ ਮੌਜਾਂ ਹੀ ਮੌਜਾਂ ਦੇ ਨਾਲ ਹੋਰ ਵੀ ਕਈ ਅਜਿਹੀਆਂ ਫ਼ਿਲਮ ਹਨ ਜਿਨਾਂ ਵਿਚ ਮੀਕਾ ਨੇ ਧਮਾਲਾਂ ਪਾਉਣ ਵਾਲੇ ਗਾਣੇ ਦਿੱਤੇ ਹਨ।
ਉਮੀਦ ਹੈ ਕਿ ਇਸੇ ਤਰ੍ਹਾਂ ਨਵੇਂ ਪੰਜਾਬੀ ਗਾਣੇ ਡੀਜੇ ਵਾਲਿਆ ਨੂੰ ਵੀ ਪਸੰਦ ਕੀਤਾ ਜਾਵੇਗਾ। ਇਸ ਵੀਡੀਓ 'ਚ ਮੀਕਾ ਸਿੰਘ, ਮੀਨੁ ਬਖ਼ਸ਼ੀ ਅਤੇ ਮੁੱਖ ਲੀਡ ਵਿਚ ਖੂਬਸੂਰਤ ਮਾਡਲ ਨੇ ਗਾਣੇ 'ਚ ਵਿਆਹ ਵਾਲੇ ਘਰ ਦੀਆਂ ਰੌਣਕਾਂ ਨੂੰ ਦਰਸਾਇਆ ਹੈ ਜਿਥੇ ਕੁੜੀ ਅਤੇ ਮੁੰਡੇ ਵਾਲਿਆਂ ਦੇ ਰਿਸ਼ਤੇਦਾਰਾਂ ਵੱਲੋਂ ਮੌਜ ਮਸਤੀ ਕੀਤੀ ਜਾ ਰਹੀ ਹੈ।
ਡੀਜੇ ਵਾਲਿਆਂ ਗੀਤ ਨੂੰ ਸੰਗੀਤ ਦਿੱਤਾ ਹੈ ਮੀਕਾ ਸਿੰਘ ਨੇ ਅਤੇ ਕਲਮਬੱਧ ਕੀਤਾ ਹੈ ਕਪਤਾਨ ਲਾਡੀ ਅਤੇ ਨੋਡੀ ਸਿੰਘ ਨੇ।
end-of