
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No.1 Fact Check: ਕੀ ਮਨਪ੍ਰੀਤ ਬਾਦਲ ਨੇ ਬਿਕਰਮ ਮਜੀਠੀਆ ਖਿਲਾਫ ਹੋਏ ਪਰਚੇ ਨੂੰ ਠਹਿਰਾਇਆ ਗਲਤ? ਜਾਣੋ ਕਲਿਪ ਦਾ ਸੱਚ
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਮਾਮਲੇ ਨੂੰ ਲੈ ਕੇ FIR ਦਰਜ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਰੱਖੇ ਹਨ। ਹਾਲੀਆ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਿਕਰਮ ਮਜੀਠੀਆ ਫਰਾਰ ਚੱਲ ਰਹੇ ਹਨ। ਹੁਣ ਇਸ FIR ਨੂੰ ਲੈ ਕੇ ਕਾਂਗਰੇਸ ਲੀਡਰ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਇੱਕ ਵੀਡੀਓ ਕਲਿਪ ਵਾਇਰਲ ਹੋਇਆ। ਇਸ ਕਲਿਪ ਵਿਚ ਮਨਪ੍ਰੀਤ ਬਾਦਲ ਨੂੰ ਬਿਕਰਮ ਮਜੀਠੀਆ ਖਿਲਾਫ ਹੋਏ ਪਰਚੇ ਨੂੰ ਗਲਤ ਠਹਿਰਾਉਂਦੇ ਸੁਣਿਆ ਜਾ ਸਕਦਾ ਸੀ। ਇਸ ਕਲਿਪ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਨਪ੍ਰੀਤ ਬਾਦਲ ਨੇ ਬਿਕਰਮ ਮਜੀਠੀਆ ਖਿਲਾਫ ਹੋਏ ਪਰਚੇ ਨੂੰ ਗਲਤ ਠਹਿਰਾਇਆ ਹੈ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਨਪ੍ਰੀਤ ਬਾਦਲ ਦੇ ਇੱਕ ਬਿਆਨ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ। ਅਸਲ ਬਿਆਨ ਵਿਚ ਉਹ ਅਕਾਲੀ ਦਲ ਦੇ ਇਸ ਪਰਚੇ ਨੂੰ ਲੈ ਕੇ ਇਲਜ਼ਾਮਾਂ ਬਾਰੇ ਦੱਸ ਰਹੇ ਸਨ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.2 Fact Check: ਰਾਜਾ ਵੜਿੰਗ ਨਾਲ ਇਸ ਤਸਵੀਰ ਵਿਚ ਸਿੱਧੂ ਮੂਸੇਵਾਲਾ ਨਹੀਂ ਹੈ
ਸੋਸ਼ਲ ਮੀਡੀਆ 'ਤੇ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਦੀ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਇੱਕ ਸਿੱਖ ਵਿਅਕਤੀ ਰਾਜਾ ਵੜਿੰਗ ਦੇ ਸਾਹਮਣੇ ਉਨ੍ਹਾਂ ਦੇ ਬੂਟਾਂ 'ਤੇ ਕੁਝ ਬੰਨ੍ਹਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵਿਅਕਤੀ ਕਾਂਗਰੇਸ ਵਿਚ ਹਾਲੀਆ ਸ਼ਾਮਿਲ ਹੋਏ ਗਾਇਕ ਸਿੱਧੂ ਮੂਸੇਵਾਲਾ ਹੈ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਸਿੱਧੂ ਮੂਸੇਵਾਲਾ ਨਹੀਂ ਸੀ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.3 Fact Check: ਪਿੰਡਾਂ 'ਚ ਬੱਚੇ ਕੀਤੇ ਜਾ ਰਹੇ ਚੋਰੀ? ਜਾਣੋ ਸੂਟਕੇਸ ਵਿਚ ਬੱਚੀ ਲੈ ਕੇ ਜਾਂਦੇ ਇਸ ਵੀਡੀਓ ਦਾ ਅਸਲ ਸੱਚ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਬੱਚਾ ਚੋਰੀ ਕਰਦੇ ਵਿਅਕਤੀ ਨੂੰ ਫੜ੍ਹਦੇ ਵੇਖਿਆ ਜਾ ਸਕਦਾ ਸੀ। ਇਹ ਵਿਅਕਤੀ ਇੱਕ ਬੱਚੀ ਨੂੰ ਸੂਟਕੇਸ ਵਿਚ ਲੈ ਕੇ ਜਾ ਰਿਹਾ ਹੁੰਦਾ ਹੈ। ਇਸ ਵੀਡੀਓ ਨੂੰ ਯੂਜ਼ਰ ਅਸਲ ਦੱਸਕੇ ਸ਼ੇਅਰ ਕਰ ਰਹੇ ਸਨ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ ਕੋਈ ਅਸਲ ਬੱਚਾ ਚੋਰੀ ਦੀ ਘਟਨਾ ਨਹੀਂ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕੀਤਾ ਗਿਆ ਸੀ। ਹੁਣ ਇਸ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਗਿਆ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.4 Fact Check: ਗਰਭਵਤੀ ਮਹਿਲਾ 'ਤੇ ਹੋਈ ਲਾਠੀਚਾਰਜ ਦਾ ਇਹ ਵਾਇਰਲ ਵੀਡੀਓ ਹਾਲੀਆ ਨਹੀਂ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਔਰਤ ਨੂੰ ਜ਼ਮੀਨ 'ਤੇ ਉੱਚੀ ਰੋਂਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿਚ ਕੁਝ ਲੋਕ ਉਸ ਔਰਤ ਦੀ ਮਦਦ ਵੀ ਕਰਦੇ ਵੇਖੇ ਜਾ ਸਕਦੇ ਸਨ। ਵੀਡੀਓ ਕਿਸੇ ਪ੍ਰਦਰਸ਼ਨ ਨਾਲ ਜੁੜਿਆ ਜਾਪਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਲਖਨਊ ਦਾ ਹੈ ਜਿਥੇ ਟੀਚਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਲਾਠੀਚਾਰਜ ਕੀਤੀ ਗਈ ਅਤੇ ਇਸ ਵਿਚਕਾਰ ਪੁਲਿਸ ਨੇ ਇੱਕ ਗਰਭਵਤੀ ਮਹਿਲਾ ਟੀਚਰ 'ਤੇ ਵੀ ਲਾਠੀਚਾਰਜ ਕੀਤੀ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਸਿਤੰਬਰ 2018 ਦਾ ਸੀ ਜਦੋਂ ਉੱਤਰ ਪ੍ਰਦੇਸ਼ ਵਿਚ ਟੀਚਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪ੍ਰਦਰਸ਼ਨ ਦੌਰਾਨ ਹੋਏ ਲਾਠੀਚਾਰਜ ਵਿਚ ਇੱਕ ਗਰਭਵਤੀ ਟੀਚਰ ਵੀ ਜ਼ਖਮੀ ਹੋ ਗਈ ਸੀ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.5 Fact Check: ਸਪਾ ਦਾ ਨਾਂਅ ਲੈਣ 'ਤੇ BJP ਲੀਡਰ ਨੇ ਵਿਕਲਾਂਗ ਵਿਅਕਤੀ ਨੂੰ ਕੁੱਟਿਆ? ਜਾਣੋ ਪੂਰਾ ਸੱਚ
ਸੋਸ਼ਲ ਮੀਡੀਆ 'ਤੇ ਮੀਡੀਆ ਅਦਾਰੇ ABP News ਦਾ ਵੀਡੀਓ ਕਲਿਪ ਵਾਇਰਲ ਹੋਇਆ। ਇਸ ਵੀਡੀਓ ਵਿਚ ABP ਨਿਊਜ਼ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਲੀਡਰ ਨੇ ਇੱਕ ਵਿਕਲਾਂਗ ਵਿਅਕਤੀ ਤੋਂ ਪੁੱਛਿਆ ਕਿ ਉਹ ਵੋਟ ਕਿਸ ਪਾਰਟੀ ਨੂੰ ਪਾਵੇਗਾ, ਇਸਦਾ ਜਵਾਬ ਵਿਅਕਤੀ ਵੱਲੋਂ ਸਪਾ ਦਾ ਦਿੱਤਾ ਜਾਂਦਾ ਹੈ ਅਤੇ ਇਸਨੂੰ ਦੇਖ ਗੁੱਸਾ ਹੋ ਭਾਜਪਾ ਲੀਡਰ ਨੇ ਵਿਕਲਾਂਗ ਵਿਅਕਤੀ ਨੂੰ ਕੁੱਟਿਆ। ਯੂਜ਼ਰਸ ਨੇ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।
Fact Check Section