Fact Check: PM ਮੋਦੀ ਦਾ ਕ੍ਰੋਪਡ ਵੀਡੀਓ ਵਾਇਰਲ ਕਰ ਉਨ੍ਹਾਂ 'ਤੇ ਕੱਸਿਆ ਜਾ ਰਿਹਾ ਤੰਜ
Published : Oct 8, 2021, 2:07 pm IST
Updated : Oct 8, 2021, 2:07 pm IST
SHARE ARTICLE
Fact Check Cropped video of PM Modi viral with misleading claim
Fact Check Cropped video of PM Modi viral with misleading claim

ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ ਅਤੇ ਅਸਲ ਪੂਰੇ ਵੀਡੀਓ ਵਿਚ PM ਉਸ ਔਰਤ ਨੂੰ ਇਸ ਯੋਜਨਾ ਦੇ ਲਾਭ ਬਾਰੇ ਜਾਣਕਾਰੀ ਦੇ ਰਹੇ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿਪ ਵਿਚ ਉਨ੍ਹਾਂ ਨੂੰ ਇੱਕ ਔਰਤ ਤੋਂ ਪੁੱਛਦੇ ਵੇਖਿਆ ਜਾ ਸਕਦਾ ਹੈ ਕਿ ਕੀ ਉਨ੍ਹਾਂ ਨੂੰ ਪ੍ਰਧਾਨਮੰਤਰੀ ਸਵਨਿਧਿ ਯੋਜਨਾ ਦਾ ਕੋਈ ਲਾਭ ਮਿਲਿਆ ਹੈ ਜਾਂ ਨਹੀਂ। ਇਸਦੇ ਜਵਾਬ ਵਿਚ ਔਰਤ ਪ੍ਰਧਾਨ ਮੰਤਰੀ ਨੂੰ ਮਨਾ ਕਰ ਦਿੰਦੀ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਪ੍ਰਧਾਨਮੰਤਰੀ 'ਤੇ ਤੰਜ ਕਸਦੇ ਹੋਏ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ ਅਤੇ ਅਸਲ ਪੂਰੇ ਵੀਡੀਓ ਵਿਚ PM ਉਸ ਔਰਤ ਨੂੰ ਇਸ ਯੋਜਨਾ ਦੇ ਲਾਭ ਬਾਰੇ ਜਾਣਕਾਰੀ ਦੇ ਰਹੇ ਹਨ। ਵਾਇਰਲ ਪੋਸਟ ਜ਼ਰੀਏ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ "Bhagwant Mann Fan Club" ਨੇ ਇਸ ਵੀਡੀਓ ਕਲਿਪ ਨੂੰ ਸ਼ੇਅਰ ਕਰਦਿਆਂ ਲਿਖਿਆ, "ਹੁਣ ਤਾਂ ਸਰਮ ਕਰ ਲਓ ਮੋਦੀ ਜੀ"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਹ ਵੀਡੀਓ ਕਲਿਪ ਆਜਤਕ ਨਿਊਜ਼ ਚੈਨਲ ਦਾ ਹੈ ਅਤੇ ਇਸਦੇ ਵਿਚ ਇੱਕ ਦ੍ਰਿਸ਼ ਅੰਦਰ ਸਾਨੂੰ ਬਬੀਤਾ ਨਾਂਅ ਲਿਖਿਆ ਨਜ਼ਰ ਆਇਆ।

ਅੱਗੇ ਵਧਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Youtube 'ਤੇ 5 ਅਕਤੂਬਰ ਨੂੰ ਅਪਲੋਡ ਆਜਤਕ ਦਾ ਇੱਕ ਵੀਡੀਓ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ PM ਮੋਦੀ ਨੇ ਆਵਾਸ ਯੋਜਨਾ ਨੂੰ ਲੈ ਕੇ ਲਲਿਤਪੁਰ ਦੀ ਵਸਨੀਕ ਬਬੀਤਾ ਨਾਲ ਗੱਲ ਕੀਤੀ ਸੀ।

AajTak YTAajTak YT

ਪੂਰਾ ਵੀਡੀਓ ਵੇਖਣ 'ਤੇ ਪਤਾ ਚਲਦਾ ਹੈ ਕਿ 2:18 ਮਿੰਟ ਤੋਂ ਲੈ ਕੇ 2:25 ਮਿੰਟ ਦੇ ਵੀਡੀਓ ਨੂੰ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ। ਜਦਕਿ ਅਸਲ ਵੀਡੀਓ ਵਿਚ ਬਬੀਤਾ ਨੂੰ ਇਹ ਵੀ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਘਰ ਲਈ 2.5 ਲੱਖ ਰੁਪਏ ਮਿਲੇ ਸਨ। ਬਬੀਤਾ ਜਦੋਂ ਸਵਨਿਧਿ ਯੋਜਨਾ ਨੂੰ ਲੈ ਕੇ PM ਮੋਦੀ ਨੂੰ ਮਨਾ ਕਰਦੀ ਹਨ ਤਾਂ PM ਬਬੀਤਾ ਨੂੰ ਪ੍ਰੋਸੈਸ ਦਸਦੇ ਹੋਏ ਇਸ ਯੋਜਨਾ ਲਈ ਅਪਲਾਈ ਕਰਨ ਨੂੰ ਕਹਿੰਦੇ ਹਨ। 

ਇਹ ਪੂਰਾ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਹ ਵੀਡੀਓ PM ਮੋਦੀ ਦੇ Youtube ਚੈੱਨਲ 'ਤੇ ਵੀ ਅਪਲੋਡ ਹੈ।

ਮਤਲਬ ਸਾਫ ਸੀ ਕਿ PM ਦੇ ਵੀਡੀਓ ਨੂੰ ਕ੍ਰੋਪ ਕਰ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ ਅਤੇ ਅਸਲ ਪੂਰੇ ਵੀਡੀਓ ਵਿਚ PM ਉਸ ਔਰਤ ਨੂੰ ਇਸ ਯੋਜਨਾ ਦੇ ਲਾਭ ਬਾਰੇ ਜਾਣਕਾਰੀ ਦੇ ਰਹੇ ਹਨ। ਵਾਇਰਲ ਪੋਸਟ ਜ਼ਰੀਏ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

Claim- Video of a woman clearly defamed PM
Claimed By- FB Page Bhagwant Mann Fan Club
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement