
ਵਾਇਰਲ ਤਸਵੀਰ ਕਿਸੇ ਮਜਾਰ ਦੀ ਨਹੀਂ ਬਲਕਿ ਇੱਕ ਮੰਦਿਰ ਦੀ ਹੀ ਹੈ। ਤਮਿਲ ਨਾਡੂ ਸਥਿਤ ਇੱਕ ਮੰਦਿਰ ਵਿਚ ਖੁਦਾਈ ਦੌਰਾਨ ਨੰਦੀ ਦੀ ਮੂਰਤੀ ਸਾਹਮਣੇ ਆਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਹਿੰਦੂ ਭਗਵਾਨ ਸ਼ਿਵ ਦੇ ਵਾਹਨ ਨੰਦੀ ਦੀ ਮੂਰਤੀ ਨੂੰ ਜਮੀਨ ਅੰਦਰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮਜਾਰ ਵਿਚ ਖੁਦਾਈ ਦੌਰਾਨ ਨੰਦੀ ਦੀ ਮੂਰਤੀ ਸਾਹਮਣੇ ਆਈ। ਤਸਵੀਰ ਸ਼ੇਅਰ ਕਰਦੇ ਹੋਏ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਕਿਸੇ ਮਜਾਰ ਦੀ ਨਹੀਂ ਬਲਕਿ ਇੱਕ ਮੰਦਿਰ ਦੀ ਹੀ ਹੈ। ਤਮਿਲ ਨਾਡੂ ਸਥਿਤ ਇੱਕ ਮੰਦਿਰ ਵਿਚ ਖੁਦਾਈ ਦੌਰਾਨ ਨੰਦੀ ਦੀ ਮੂਰਤੀ ਸਾਹਮਣੇ ਆਈ ਸੀ। ਹੁਣ ਮੰਦਿਰ ਦੀ ਤਸਵੀਰ ਨੂੰ ਮਜਾਰ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Sanatani Aman Shukla" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ऊपर मज़ार, खुदाई किया तो नीचे नंदी
पूरे देश की यही सच्चाई है...."
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਧਿਆਨ ਨਾਲ ਵੇਖਿਆ। ਤਸਵੀਰ ਵਿਚ ਦਿੱਸ ਰਹੀ ਇਮਾਰਤ ਵਿਚ ਨੰਦੀ ਤੋਂ ਅਲਾਵਾ ਕਈ ਹੋਰ ਮੂਰਤੀਆਂ ਨੇ ਜੋ ਹਿੰਦੂ ਸਮਾਜ ਦੇ ਭਗਵਾਨਾਂ ਦੀਆਂ ਲੱਗ ਰਹੀਆਂ ਹਨ। ਇਸਤੋਂ ਇਹ ਅੰਦੇਸ਼ਾ ਹੋ ਜਾਂਦਾ ਹੈ ਕਿ ਇਹ ਤਸਵੀਰ ਮਜਾਰ ਦੀ ਨਹੀਂ ਹੈ ਕਿਓਂਕਿ ਪਾਰੰਪਰਿਕ ਰੂਪ ਤੋਂ ਮਜਾਰ ਵਿਚ ਕੋਈ ਮੂਰਤੀ ਨਹੀਂ ਹੁੰਦੀ ਹੈ।
ਅੱਗੇ ਵਧਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਇਹ ਤਸਵੀਰ ਮਜਾਰ ਦੀ ਨਹੀਂ ਮੰਦਿਰ ਦੀ ਹੈ
ਸਾਨੂੰ ਇਹ ਤਸਵੀਰ Lost Temples ਨਾਂਅ ਦੇ ਟਵਿੱਟਰ ਅਕਾਊਂਟ ਤੋਂ 4 ਸਿਤੰਬਰ 2021 ਨੂੰ ਸ਼ੇਅਰ ਕੀਤੀਆਂ ਮਿਲੀਆਂ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, "Namakkal District Mohanur Ariyur Arulmigu Cellandiamman Temple yesterday while extending the compound wall they digged the ground they found a big Nandhi murti"
ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰਾਂ ਤਮਿਲ ਨਾਡੂ ਸਥਿਤ ਨਾਮੱਕਲ ਜਿਲੇ ਅਧੀਨ ਪੈਂਦੇ ਅਰੀਯੁਰ ਅਰੁਲਮਿਗੁ ਮੰਦਿਰ ਦੀਆਂ ਹਨ ਜਿਥੇ ਖੁਦਾਈ ਦੌਰਾਨ ਇਹ ਨੰਦੀ ਦੀ ਮੂਰਤੀ ਸਾਹਮਣੇ ਆਈ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Namakkal District Mohanur Ariyur Arulmigu Cellandiamman Temple yesterday while extending the compound wall they digged the ground they found a big Nandhi murti
— Lost Temples™ (@LostTemple7) September 4, 2021
Via @findingtemples
ਟਵੀਟ ਵਿਚ ਮੌਜੂਦ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ ਮਾਮਲੇ ਨੂੰ ਲੈ ਕੇ ਹੋਰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ।
ਤਮਿਲ ਨਾਡੂ ਦੀ ਸਥਾਨਕ dinamalar.com ਨਿਊਜ਼ ਵੈੱਬਸਾਈਟ ਅਨੁਸਾਰ ਇਹ ਨੰਦੀ ਦੀ ਮੂਰਤੀ 1000 ਸਾਲ ਪੁਰਾਣੀ ਹੈ ਅਤੇ ਤਮਿਲ ਨਾਡੂ ਸਥਿਤ ਨਾਮੱਕਲ ਜਿਲੇ ਅਧੀਨ ਪੈਂਦੇ ਪਾਂਡੇਸ਼ਵਰ ਮੰਦਿਰ ਵਿਚ ਖੁਦਾਈ ਦੌਰਾਨ ਸਾਹਮਣੇ ਆਈ।
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
1,000 ஆண்டு பழமையான நந்தி சிலை கண்டுபிடிப்பு https://t.co/g2qMfJFKh8 pic.twitter.com/5kOHYE7w2d
— Dinamalar (@dinamalarweb) September 2, 2021
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਕਿਸੇ ਮਜਾਰ ਦੀ ਨਹੀਂ ਬਲਕਿ ਇੱਕ ਮੰਦਿਰ ਦੀ ਹੀ ਹੈ। ਤਮਿਲ ਨਾਡੂ ਸਥਿਤ ਇੱਕ ਮੰਦਿਰ ਵਿਚ ਖੁਦਾਈ ਦੌਰਾਨ ਨੰਦੀ ਦੀ ਮੂਰਤੀ ਸਾਹਮਣੇ ਆਈ ਸੀ। ਹੁਣ ਮੰਦਿਰ ਦੀ ਤਸਵੀਰ ਨੂੰ ਮਜਾਰ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Nandi Statue came out while digging at Mazar (Mosque)
Claimed By- Sanatani Aman Shukla
Fact Check- Fake