Fact Check: ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਲੜਕਾ ਸ਼ਾਹਰੁਖ ਖਾਨ ਦਾ ਹਮਸ਼ਕਲ ਨਹੀਂ
Published : Dec 16, 2020, 12:04 pm IST
Updated : Dec 16, 2020, 12:08 pm IST
SHARE ARTICLE
Edited image viral as Shahrukh Khan’s lookalike discovered in Kashmir
Edited image viral as Shahrukh Khan’s lookalike discovered in Kashmir

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ ਵਿਚ ਪਾਇਆ ਗਿਆ ਕਿ ਵਾਇਰਲ ਫੋਟੋ ਨੂੰ ਫੇਸ ਐਪ ਜ਼ਰੀਏ ਐਡਿਟ ਕੀਤਾ ਗਿਆ ਹੈ।

ਰੋਜ਼ਾਨਾ ਸਪੋਕਸਮੈਨ ( ਪੰਜਾਬ, ਮੋਹਾਲੀ ਟੀਮ)ਸੋਸ਼ਲ ਮੀਡੀਆ ‘ਤੇ ਇਕ ਫੋਟੋ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਫੋਟੋ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਟੋ ਵਿਚ ਦਿਖਾਈ ਦੇ ਰਿਹਾ ਲੜਕਾ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਇਹ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਹਮਸ਼ਕਲ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਲੜਕਾ ਸ਼ਾਹਰੁਖ ਖਾਨ ਦਾ ਹਮਸ਼ਕਲ ਨਹੀਂ ਹੈ, ਇਸ ਫੋਟੋ ਨੂੰ Face Age Filter app ਰਾਹੀਂ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ Aabid Mir Magami عابد میر ماگامی (Athlete) @AabidMagami ਨੇ 13 ਦਸੰਬਰ ਨੂੰ ਇਕ ਟਵੀਟ ਕੀਤਾ, ਜਿਸ ਵਿਚ ਇਕ ਫੋਟੋ ਦੇ ਨਾਲ ਕੈਪਸ਼ਨ ਲਿਖਿਆ ਹੋਇਆ ਸੀ, Kashmiri boy is taking rounds on Social media who looks Like as Bollywood Badashah @iamsrk।

ਯੂਜ਼ਰ ਨੇ ਅਪਣੇ ਟਵੀਟ ਵਿਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਟੈਗ ਵੀ ਕੀਤਾ ਸੀ। ਇਸ ਤੋਂ ਇਲਾਵਾ ਹੋਰ ਵੀ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਫੋਟੋ ਨੂੰ ਸ਼ਾਹਰੁਖ ਖਾਨ ਦਾ ਹਮਸ਼ਕਲ ਦੱਸਦੇ ਹੋਏ ਵਾਇਰਲ ਕੀਤਾ।

Viral PostViral Post

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਵਾਇਰਲ ਫੋਟੋ ਦਾ ਸੱਚ ਜਾਣਨ ਲਈ ਜਦੋਂ ਰੋਜ਼ਾਨਾ ਸਪੋਕਸਮੈਨ ਨੇ ਪੜਤਾਲ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਫੋਟੋ ਨੂੰ Face Age Filter app ਰਾਹੀਂ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

Yandex reverse image search ਜ਼ਰੀਏ ਇਸ ਫੋਟੋ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਕ ਮੀਡੀਆ ਰਿਪੋਰਟ ਸਾਹਮਣੇ ਆਈ, ਜਿਸ ਵਿਚ ਵਾਇਰਲ ਫੋਟੋ ਨਾਲ ਮਿਲਦੀ ਸ਼ਾਹਰੁਖ ਖਾਨ ਦੀ ਅਸਲ ਤਸਵੀਰ ਸਾਹਮਣੇ ਆਈ। ਇਸ ਤੋਂ ਪਤਾ ਚੱਲਿਆ ਕਿ ਫੋਟੋ ਨੂੰ ਐਡਿਟ ਕੀਤਾ ਗਿਆ ਹੈ।

Shah

ਇਸ ਸਬੰਧੀ ਹੋਰ ਪੁਸ਼ਟੀ ਲਈ ਅਸੀਂ ਫੇਸਐਪ ਨੂੰ ਡਾਊਨਲੋਡ ਕੀਤਾ। ਇਸ ਦੌਰਾਨ ਸਭ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਅਸਲ ਫੋਟੋ ‘ਤੇ Age Filter ਸਲੈਕਟ ਕੀਤਾ ਗਿਆ। ਜਦੋਂ ਐਡਿਟ ਕੀਤੀ ਤਸਵੀਰ ਸਾਹਮਣੇ ਆਈ ਤਾਂ ਦੇਖਿਆ ਗਿਆ ਕਿ ਵਾਇਰਲ ਫੋਟੋ ਬਿਲਕੁਲ ਐਡਿਟ ਕੀਤੀ ਤਸਵੀਰ ਨਾਲ ਮਿਲਦੀ ਹੈ। ਇਸ ਐਪ ਦੀ ਵਰਤੋਂ ਦੌਰਾਨ ਪਤਾ ਚੱਲਿਆ ਕਿ ਇਸ ਐਪ ਦੀ ਮਦਦ ਨਾਲ ਤੁਸੀਂ ਕਿਸੇ ਵੀ ਫੋਟੋ ਨੂੰ ਜਵਾਨੀ ਜਾਂ ਬੁਢਾਪੇ ਦੀ ਤਸਵੀਰ ਵਿਚ ਬਦਲ ਸਕਦੇ ਹੋ।

Photo

ਨਤੀਜਾ

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ ਵਿਚ ਪਾਇਆ ਗਿਆ ਕਿ ਵਾਇਰਲ ਫੋਟੋ ਨੂੰ ਫੇਸ ਐਪ ਜ਼ਰੀਏ ਐਡਿਟ ਕੀਤਾ ਗਿਆ ਹੈ। ਕਸ਼ਮੀਰ ਵਿਚ ਸ਼ਾਹਰੁਖ ਖਾਨ ਦਾ ਕੋਈ ਹਮਸ਼ਕਲ ਲੜਕਾ ਨਹੀਂ ਹੈ।

Claim - ਵਾਇਰਲ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਟੋ ਵਿਚ ਦਿਖਾਈ ਦੇ ਰਿਹਾ ਲੜਕਾ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਇਹ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਹਮਸ਼ਕਲ ਹੈ।

 Claimed By - Aabid Mir Magami

Fact Check - ਫਰਜ਼ੀ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement