
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਇੱਕ ਵੀਡੀਓ ਗੇਮ ਦਾ ਕਿਰਦਾਰ ਹੈ ਅਤੇ ਇਹ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਨੇ ਇੱਕ ਆਰਟੀਫੀਸ਼ੀਅਲ ਵੂਮੈਨ ਨੂੰ ਤਿਆਰ ਕਰਕੇ ਬਜਾਰਾਂ 'ਚ ਉਤਾਰ ਦਿੱਤਾ ਹੈ ਜਿਹੜੀ ਮਨੁੱਖੀ ਬੋਝ ਨੂੰ ਘੱਟ ਕਰਿਆ ਕਰੂਗੀ। ਇਸ ਵੀਡੀਓ ਵਿਚ ਇੱਕ ਰੋਬੋਟ ਵਰਗੀ ਦਿੱਸ ਰਹੀ ਕੁੜੀ ਨੂੰ ਬੋਲਦੇ ਵੇਖਿਆ ਜਾ ਸਕਦਾ ਹੈ।
ਟਵਿੱਟਰ ਯੂਜ਼ਰ "हम लोग We The People" ਨੇ ਇਸ ਵੀਡੀਓ ਨੂੰ ਟਵਿਟਰ ਕਰਦਿਆਂ ਹਿੰਦੀ 'ਚ ਕੈਪਸ਼ਨ ਦਾਅਵਾ ਕੀਤਾ ਕਿ ਚੀਨ ਨੇ ਇੱਕ ਆਰਟੀਫੀਸ਼ੀਅਲ ਵੂਮੈਨ ਨੂੰ ਤਿਆਰ ਕਰਕੇ ਬਜਾਰਾਂ 'ਚ ਉਤਾਰ ਦਿੱਤਾ ਹੈ ਜਿਸਦੀ ਮਾਰਕੀਟ ਕੀਮਤ 200000 ਰੁਪਏ + ਟੈਕਸ ਤੋਂ ਸ਼ੁਰੂ ਹੁੰਦੀ ਹੈ।
चीन में निर्मित कृत्रिम महिला को चीनी बाजार में जारी किया गया है। शरीर का मांस सिलिकॉन भागों के साथ 100% फैंटा फ्लेश सामग्री से बना है। एक बार चार्ज करने पर यह बिना किसी रुकावट के 72 घंटे तक काम करती है। इसे भोजन देने की कोई आवश्यकता नहीं है, बाजार मूल्य 200000 रुपये + टैक्स है pic.twitter.com/NZyL4NxAQi
— हम लोग We The People (@ajaychauhan41) July 14, 2023
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਇੱਕ ਵੀਡੀਓ ਗੇਮ ਦਾ ਕਿਰਦਾਰ ਹੈ ਅਤੇ ਇਹ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ। ਹੁਣ ਗੇਮ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ
ਸਾਨੂੰ ਇਹ ਵੀਡੀਓ Playstation ਦੇ ਅਧਿਕਾਰਿਕ ਅਕਾਊਂਟ ਤੋਂ ਇੱਕ ਵੀਡੀਓ ਗੇਮ ਦੇ ਟ੍ਰੇਲਰ ਵੱਜੋਂ ਸ਼ੇਅਰ ਕੀਤਾ ਮਿਲਿਆ। ਅਕਾਊਂਟ ਨੇ 23 ਮਈ 2018 ਨੂੰ ਇਹ ਟ੍ਰੇਲਰ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "Detroit: Become Human - Shorts: Chloe | PS4"
ਦੱਸ ਦਈਏ PlayStation ਵੀਡੀਓ ਗੇਮਜ਼ ਨੂੰ ਬਣਾਉਣ ਅਤੇ ਪ੍ਰਮੋਟ ਕਰਨ ਵਾਲੀ ਮਸਹੂਰ ਸੰਸਥਾ ਹੈ ਅਤੇ ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ Detroit- Become Human ਨਾਮਕ ਗੇਮ ਦੀ ਹੈ ਅਤੇ ਵੀਡੀਓ ਵਿਚ ਦਿੱਸ ਰਹੀ ਕਿਰਦਾਰ ਦਾ ਨਾਂਅ Chloe ਹੈ।
Keyword Search
ਇਸ ਵੀਡੀਓ ਗੇਮ ਬਾਰੇ ਸਰਚ ਕਰਨ 'ਤੇ ਮਾਲੂਮ ਚਲਦਾ ਹੈ ਕਿ ਇਸ ਵੀਡੀਓ ਗੇਮ ਨੂੰ ਸਾਲ 2018 ਵਿਚ ਸੋਨੀ ਇੰਟਰੈਕਟਿਵ ਐਂਟਰਟੇਨਮੈਂਟ ਦੁਆਰਾ ਲੌਂਚ ਕੀਤਾ ਗਿਆ ਸੀ।
ਇਸ ਵੀਡੀਓ ਗੇਮ ਅਤੇ ਵਾਇਰਲ ਕਿਰਦਾਰ ਬਾਰੇ ਵੱਧ ਜਾਣਕਾਰੀ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਦੱਸ ਦਈਏ ਕਿ ਇਹ ਵੀਡੀਓ ਪਹਿਲਾਂ ਵੀ ਸਮਾਨ ਦਾਅਵੇ ਨਾਲ ਵਾਇਰਲ ਹੋਈ ਸੀ ਜਿਸਦੀ ਪੜਤਾਲ ਸਪੋਕਸਮੈਨ ਵੱਲੋਂ ਕੀਤੀ ਗਈ ਸੀ। ਸਾਡੀ ਪਿਛਲੀ ਪੜਤਾਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਇੱਕ ਵੀਡੀਓ ਗੇਮ ਦਾ ਕਿਰਦਾਰ ਹੈ ਅਤੇ ਇਹ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ। ਹੁਣ ਗੇਮ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।