
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਾਲ ਪੁਰਾਣਾ ਹੈ ਜਿਸਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਹੈ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਨੇ ਤੇਜ਼ੀ ਨਾਲ ਆਪਣੇ ਪਰ ਪਸਾਰੇ ਹਨ ਅਤੇ ਇਕ ਵਾਰ ਫਿਰ ਕੋਰੋਨਾ ਕੇਸਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਉਨ੍ਹਾਂ ਨੂੰ ਯੂਪੀ ਦੇ 15 ਜ਼ਿਲ੍ਹਿਆ ਵਿਚ ਲੌਕਡਾਊਨ ਦੀ ਘੋਸ਼ਣਾ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਹੁਣ ਮੁੜ ਤੋਂ ਪੂਰਨ ਲੌਕਡਾਊਨ ਲੱਗਣ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਾਲ ਪੁਰਾਣਾ ਹੈ ਜਿਸਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਹੈ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Mohd Shanwaz Siddiqui" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "लो भाई आ गया लोक डाउन का दूसरा सीजन भाग …"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਨਾਲ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਰਚ ਦੌਰਾਨ ਸਾਨੂੰ ਇਸ ਵੀਡੀਓ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਦੀ ਤੱਥ ਜਾਂਚ ਟਵਿੱਟਰ ਹੈਂਡਲ 'ਤੇ ਟਵੀਟ ਮਿਲਿਆ। ਇਸ ਟਵੀਟ ਨੂੰ ਅਪਲੋਡ ਕਰਦਿਆਂ ਹੈਂਡਲ ਨੇ ਲਿਖਿਆ, "सोशल मीडिया पर प्रसारित यह वीडियो पुराना है। वर्तमान में प्रदेश में किसी प्रकार के लॉकडाउन की योजना नहीं है"
ਇਹ ਟਵੀਟ 16 ਮਾਰਚ 2021 ਨੂੰ ਸ਼ੇਅਰ ਕੀਤਾ ਗਿਆ ਸੀ। ਟਵੀਟ ਅਨੁਸਾਰ ਹਾਲ ਹੀ ਵਿਚ ਉੱਤਰ ਪ੍ਰਦੇਸ਼ ਵਿਚ ਲੌਕਡਾਊਨ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਟਵੀਟ ਨੂੰ ਹੇਠਾਂ ਕਲਿੱਕ ਕਰ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਇਹ ਵੀਡੀਓ ਸਾਲ 2020 ਦਾ ਹੈ ਜਦੋਂ 22 ਮਾਰਚ ਨੂੰ ਯੂਪੀ ਵਿਚ 15 ਜ਼ਿਲ੍ਹਿਆ ਵਿਚ ਜਨਤਾ ਕਰਫਿਊ ਲਾਇਆ ਗਿਆ ਸੀ। ਇਸ ਵੀਡੀਓ ਦੀਆਂ ਝਲਕੀਆਂ ABP News ਦੇ ਬੁਲੇਟਿਨ ਵਿਚ ਇਥੇ ਕਲਿੱਕ ਕਰ ਦੇਖੀਆਂ ਜਾ ਸਕਦੀਆਂ ਹਨ।
ਪਿਛਲੇ ਸਾਲ ਯੂਪੀ ਵਿਚ ਲੱਗੇ 15 ਜ਼ਿਲ੍ਹਿਆ 'ਚ ਲੱਗੇ ਲੌਕਡਾਊਨ ਦਾ ਇਕ ਹੋਰ ਬੁਲੇਟਨ ਹੇਠਾਂ ਦੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਾਲ ਪੁਰਾਣਾ ਹੈ ਜਿਸਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਹੈ ਰਿਹਾ ਹੈ।
Claim: ਯੂਪੀ ਦੇ 15 ਜ਼ਿਲ੍ਹਿਆ ਵਿਚ ਲੌਕਡਾਊਨ ਦੀ ਘੋਸ਼ਣਾ
Claimed By: ਫੇਸਬੁੱਕ ਯੂਜ਼ਰ "Mohd Shanwaz Siddiqui"
Fact Check: ਫਰਜ਼ੀ