Fact Check: ਕੋਰੋਨਾ ਨਾਲ ਭਾਰੀ ਨੁਕਸਾਨ, ਜਰਮਨ ਨੇ ਚੀਨ ਨੂੰ ਭੇਜਿਆ 130 ਬਿਲੀਅਨ ਦਾ ਬਿੱਲ?
Published : Apr 22, 2020, 5:18 pm IST
Updated : Apr 22, 2020, 5:18 pm IST
SHARE ARTICLE
Germany sent a bill to china
Germany sent a bill to china

ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਅਤੇ ਫ੍ਰਾਂਸ ਚੀਨ ਦੀ ਕਰ ਚੁੱਕੇ ਹਨ ਆਲੋਚਨਾ

ਲੰਡਨ: ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਕਾਰਨ ਚੀਨ ਨੂੰ ਦੁਨੀਆ ਦੇ ਕਈ ਦੇਸ਼ਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਅਤੇ ਯੂਰੋਪ ਦੇ ਕਈ ਦੇਸ਼ਾਂ ਨੇ ਚੀਨ ਤੇ ਸਿੱਧਾ ਆਰੋਪ ਲਗਾਇਆ ਹੈ। ਜਰਮਨੀ ਨੇ ਹੁਣ ਚੀਨ ਨੂੰ ਕੋਰੋਨਾ ਵਾਇਰਸ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ 130 ਅਰਬ ਪਾਉਂਡ ਦਾ ਬਿੱਲ ਭੇਜਿਆ ਹੈ। ਯੂਰੋਪੀਆ ਸ਼ਕਤੀਆਂ ਜਿਵੇਂ ਜਰਮਨੀ, ਬ੍ਰਿਟੇਨ ਅਤੇ ਅਮਰੀਕਾ ਨੇ ਚੀਨ ਦੀ ਸ਼ੱਕੀ ਭੂਮਿਕਾ ਤੇ ਆਲੋਚਨਾ ਕੀਤੀ ਹੈ।

Chinese president Xi JinpingChinese president Xi Jinping

ਜਰਮਨੀ ਦੇ ਸਭ ਤੋਂ ਵੱਡੇ ਅਖਬਾਰ ‘ਬਿਲਡ’ ਵਿਚ ਇਕ ਐਨਵਾਇਸ ਛਾਪਿਆ ਗਿਆ ਹੈ। ਇਸ ਵਿਚ ਦਸਿਆ ਗਿਆ ਹੈ ਕਿ ਬੀਜਿੰਗ ਤੇ ਬਰਲਿਨ ਦੀ 130 ਅਰਬ ਪਾਉਂਡ ਦਾ ਉਧਾਰ ਹੈ। ਜਰਮਨੀ ਵਿਚ ਹੁਣ ਤਕ ਵਾਇਰਸ ਦੇ 1 ਲੱਖ 45 ਹਜ਼ਾਰ 743 ਮਾਮਲੇ ਸਾਹਮਣੇ ਆਏ ਹਨ। ਇੱਥੇ 4,642 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਦੇ ਅਖਬਾਰ ਵਿਚ ਚੀਨ ਨੇ ਕਿੰਨਾ ਉਧਾਰ ਦੇਣਾ ਹੈ ਇਸ ਦੀ ਹੈਡਲਾਈਨ ਛਾਪੀ ਗਈ ਹੈ।

BillBill

ਨੁਕਸਾਨ ਦੀ ਲਿਸਟ ਵਿਚ 27 ਅਰਬ ਯੂਰੋ ਟੂਰਿਸਟ ਰੇਵੇਨਿਊ ਦਾ ਨੁਕਸਾਨ, 7.2 ਅਰਬ ਯੂਰੋ ਫ਼ਿਲਮ ਇੰਡਸਟਰੀ ਦਾ ਨੁਕਸਾਨ, ਜਰਮਨ ਏਅਰਲਾਇਨ ਕੰਪਨੀਆਂ ਦਾ ਪ੍ਰਤੀ ਘੰਟੇ ਦਾ 10 ਲੱਖ ਯੂਰੋ ਨੁਕਸਾਨ ਅਤੇ 50 ਅਰਬ ਯੂਰੋ ਜਰਮਨੀ ਦੇ ਛੋਟੇ ਉਦਯੋਗਾਂ ਨੂੰ ਹੋਇਆ ਨੁਕਸਾਨ ਸ਼ਾਮਲ ਹੈ। ਉਹਨਾਂ ਦਸਿਆ ਕਿ ਇਸ ਵਿਚ ਪ੍ਰਤੀ ਵਿਅਕਤੀ 1,784 ਯੂਰੋ ਦਾ ਨੁਕਸਾਨ ਵੀ ਜੋੜਿਆ ਗਿਆ ਹੈ। ਇਹ ਜਰਮਨੀ ਦੀ ਜੀਡੀਪੀ 4.2 ਪ੍ਰਤੀਸ਼ਤ ਡਿਗਣ ਦੀ ਸਥਿਤੀ ਦਾ ਅੰਕੜਾ ਹੈ।

BillBill

ਜਰਮਨੀ ਦੇ ਇਸ ਕਦਮ ਨੂੰ ਚੀਨ ਨੇ ਰਾਸ਼ਟਰਵਾਦ ਨੂੰ ਵਧਾਵਾ ਦੇਣ ਅਤੇ ਵਿਦੇਸ਼ੀਆਂ ਨਾਲ ਨਫ਼ਰਤ ਦਿਖਾਉਣ ਵਾਲਾ ਕਦਮ ਦੱਸਿਆ ਹੈ। ਬਿਲਡ ਐਡੀਟਰ-ਇਨ-ਚੀਫ ਜੂਲੀਅਨ ਰੀਚੇਲਟ ਨੇ ਕਿਹਾ ਕਿ ਉਹਨਾਂ ਨੇ ਅਖ਼ਬਾਰ ਨੂੰ ਪੁਛਿਆ ਕਿ ਕੀ ਚੀਨ ਨੂੰ ਦੁਨੀਆਭਰ ਨੂੰ ਹੋਏ ਨੁਕਸਾਨ ਦਾ ਭੁਗਤਾਨ ਕਰਨਾ ਚਾਹੀਦਾ ਹੈ।

President Xi JinpingPresident Xi Jinping

ਉਹਨਾਂ ਕਿਹਾ ਸ਼ੀ ਜਿਨਪਿੰਗ ਅਤੇ ਉਹਨਾਂ ਦੀ ਸਰਕਾਰ ਅਤੇ ਵਿਗਿਆਨਿਕ ਇਹ ਬਹੁਤ ਪਹਿਲਾਂ ਹੀ ਜਾਣਦੇ ਸਨ ਕਿ ਕੋਵਿਡ-19 ਬਹੁਤ ਹੀ ਖਤਰਨਾਕ ਵਾਇਰਸ ਹੈ ਇਸ ਲਈ ਇਹਨਾਂ ਨੇ ਲੋਕਾਂ ਨੂੰ ਹਨੇਰੇ ਵਿਚ ਰੱਖਿਆ। ਇਸ ਦੇ ਨਾਲ ਹੀ ਜਦੋਂ ਪੱਛਮੀ ਦੇਸ਼ਾਂ ਦੇ ਵਿਗਿਆਨੀਆਂ ਨੇ ਜਾਣਨਾ ਚਾਹਿਆ ਕਿ ਵੁਹਾਨ ਵਿਚ ਕੀ ਚਲ ਰਿਹਾ ਹੈ ਤਾਂ ਇਹਨਾਂ ਦੇ ਵਿਗਿਆਨੀਆਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹਨਾਂ ਨੇ ਸੱਚ ਇਸ ਲਈ ਨਹੀਂ ਦਸਿਆ ਕਿਉਂ ਕਿ ਰਾਸ਼ਟਰੀ ਅਪਮਾਨ ਹੈ।

Coronavirus uttar pradesh chinese rapid testing kit no testingCoronavirus

ਸ਼ਨੀਵਾਰ ਨੂੰ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਚੇਤਾਵਨੀ ਦਿੱਤੀ ਕਿ ਜੇ ਇਸ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਕਿਹਾ ਜਦੋਂ ਇਹ ਤਬਦੀਲੀ ਸ਼ੁਰੂ ਹੋਈ ਤਾਂ ਇਸ ਨੂੰ ਸਿਰਫ ਚੀਨ ਵਿਚ ਹੀ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਹੁਣ ਪੂਰੀ ਦੁਨੀਆ ਇਸ ਦੀ ਪਕੜ ਵਿਚ ਹੈ।

ਚੀਨ ‘ਤੇ ਅਜਿਹੇ ਕਿਸੇ ਵੀ ਕੰਮ ਦਾ ਆਰੋਪ ਲਗਾਏ ਜਾਂਦੇ ਰਹੇ ਹਨ ਕਿ ਉਹ ਅਪਣੇ ਹਰ ਕੰਮ ਵਿਚ ਪਰਦਾ ਰੱਖਦਾ ਹੈ। ਮਾਰੂ ਵਾਇਰਸ ਦਾ ਸਰੋਤ ਚੀਨ ਦੇ ਵੁਹਾਨ ਵਿਚ ਚਰਬੀ ਦੀ ਮਾਰਕੀਟ ਦੁਬਾਰਾ ਸ਼ੁਰੂ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement