ਆਮਿਰ ਖ਼ਾਨ ਵੱਲੋਂ ਆਟੇ ਦੇ ਪੈਕੇਟ ਵਿਚ ਰੁਪਏ ਲਕੋ ਕੇ ਕੀਤੀ ਗਰੀਬਾਂ ਦੀ ਮਦਦ ਦਾ ਸੱਚ/ਝੂਠ
Published : Apr 28, 2020, 12:02 pm IST
Updated : Apr 28, 2020, 12:27 pm IST
SHARE ARTICLE
File Photo
File Photo

ਆਮਿਰ ਖਾਨ ਦਾ ਕੋਈ ਰਿਐਕਸ਼ਨ ਨਹੀਂ ਆਇਆ ਹੈ। 

ਨਵੀਂ ਦਿੱਲੀ: ਜਿਥੇ ਕੋਰੋਨਾ ਵਾਇਰਸ ਦਾ ਕਹਿਰ ਸਾਰੇ ਵਿਸ਼ਵ ਵਿਚ ਫੈਲ ਰਿਹਾ ਹੈ, ਉਥੇ ਹੀ ਭਾਰਤ ਵਿਚ ਵੀ ਇਸ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹਾਲਾਂਕਿ, ਅਜਿਹੇ ਸਮੇਂ ਗਰੀਬਾਂ ਦੀ ਸਹਾਇਤਾ ਲਈ ਅਦਾਕਾਰ ਵੀ ਲਗਾਤਾਰ ਅੱਗੇ ਆ ਰਹੇ ਹਨ। ਹਾਲ ਹੀ ਵਿਚ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਬਹੁਤ ਹੀ ਵਿਲੱਖਣ ਢੰਗ ਨਾਲ ਗਰੀਬਾਂ ਨੂੰ ਪੈਸੇ ਦਾਨ ਕੀਤੇ।

File photoFile photo

ਇਸ ਦਾ ਦਾਅਵਾ ਟਿਕ-ਟਾਕ ਵੀਡੀਓ ਵਿਚ ਕੀਤਾ ਗਿਆ ਸੀ ਕਿ ਆਮਿਰ ਖਾਨ ਨੇ 23 ਅਪ੍ਰੈਲ ਨੂੰ ਦਿੱਲੀ ਦੇ ਇੱਕ ਖੇਤਰ ਵਿਚ ਇੱਕ ਟਰੱਕ ਭਰਿਆ ਅਤੇ ਜਿਸ ਵਿਚ ਇੱਕ ਕਿਲੋ ਆਟੇ ਦੇ ਪੈਕੇਟ ਸਨ, ਜਿਸਦੇ ਅੰਦਰ 15 ਹਜ਼ਾਰ ਰੁਪਏ ਲੁਕੋ ਕੇ ਰੱਖੇ ਗਏ ਸਨ। ਹਾਲਾਂਕਿ, ਅਜੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋਈ ਹੈ।

Aamir Khan Aamir Khan

ਕੀ ਹੈ ਵੀਡੀਓ -

 

 

File photoFile photo

ਇਕ ਰਿਪੋਰਟ ਦੇ ਅਨੁਸਾਰ, ਵੀਡੀਓ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਲੋਕਾਂ ਨੇ ਇੱਕ ਕਿਲੋ ਆਟੇ ਦਾ ਪੈਕੇਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਇੱਕ ਕਿਲੋ ਆਟਾ ਉਨ੍ਹਾਂ ਦੇ ਪਰਿਵਾਰ ਦੀ ਕੀ ਮਦਦ ਕਰੇਗਾ। ਵੀਡੀਓ ਵਿਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਉਹ ਪੈਕੇਟ ਲਿਆ ਸੀ ਉਨ੍ਹਾਂ ਨੇ ਹੋਸ਼ ਉੱਡ ਗਏ ਕਿਉਂਕਿ ਹਰੇਕ ਪੈਕੇਟ ਵਿਚ 15 ਹਜ਼ਾਰ ਰੁਪਏ ਸਨ।

Aamir Khan reveals Kareena Kapoor's look in Laal Singh ChaddhaAamir Khan 

 

 

ਟਿਕ-ਟਾਕ ਵੀਡੀਓ ਵਿੱਚ, ਦਾਅਵਾ ਕੀਤਾ ਗਿਆ ਸੀ ਕਿ ਇਸਦੇ ਪਿੱਛੇ ਆਮਿਰ ਖਾਨ ਦਾ ਹੱਥ ਹੈ। ਦੱਸ ਦਈਏ ਕਿ ਆਮਿਰ ਖਾਨ ਕਦੇ ਵੀ ਸੋਸ਼ਲ ਮੀਡੀਆ 'ਤੇ ਆਪਣੀਆਂ ਦਾਨ ਕੀਤੀਆਂ ਚੀਜ਼ਾਂ ਬਾਰੇ ਗੱਲ ਨਹੀਂ ਕਰਦੇ। ਹਾਲਾਂਕਿ, ਜਦੋਂ ਮੀਡੀਆ ਨੇ ਆਮਿਰ ਦੀ ਟੀਮ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸਲੀਅਤ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਜਵਾਬ ਨਹੀਂ ਆਇਆ।

Aamir Khan seen wearing a uniform in clean shave 
Aamir Khan 

ਇਸ ਦੇ ਨਾਲ ਹੀ ਦੱਸ ਦਈਏ ਕਿ ਅਦਾਕਾਰ ਆਮਿਰ ਖਾਨ ਆਪਣੇ ਪਰਿਵਾਰ ਨਾਲ ਸੈਲਫ ਆਈਸੋਲੇਸ਼ਨ ਵਿਚ ਹਨ। ਹਾਲਾਂਕਿ ਇਸ ਵੀਡੀਓ 'ਤੇ ਆਮਿਰ ਖਾਨ ਦਾ ਕੋਈ ਰਿਐਕਸ਼ਨ ਨਹੀਂ ਆਇਆ ਹੈ। 

ਫੈਕਟ ਚੈੱਕ

ਦਾਅਵਾ- ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਬਹੁਤ ਹੀ ਵਿਲੱਖਣ ਢੰਗ ਨਾਲ ਗਰੀਬਾਂ ਨੂੰ ਪੈਸੇ ਦਾਨ ਕੀਤੇ।

ਸੱਚ-ਜਦੋਂ ਮੀਡੀਆ ਨੇ ਆਮਿਰ ਦੀ ਟੀਮ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸਲੀਅਤ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਜਵਾਬ ਨਹੀਂ ਆਇਆ ਅਤੇ ਇਸ ਵੀਡੀਓ 'ਤੇ ਆਮਿਰ ਖਾਨ ਦਾ ਵੀ ਕੋਈ ਰਿਐਕਸ਼ਨ ਨਹੀਂ ਆਇਆ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement